03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-04-2026

ਰਾਣੀਪੁਰ ਰਾਜਪੂਤਾਂ ਦੀ ਪੰਚਾਇਤ ਨੇ ਜਥੇਦਾਰ ਸਰੂਪ ਸਿੰਘ ਖਲਵਾੜਾ ਤੇ ਜੰਡੂ ਨੂੰ ਕੀਤਾ ਸਨਮਾਨਿਤ <br/>

Ad Position 21
No active advertisement
ਅਜੀਤ ਡੈਸਕ 28-04-2026
ਫਗਵਾੜਾ, 27 ਅਪ੍ਰੈਲ (ਅਸ਼ੋਕ ਕੁਮਾਰ ਵਾਲੀਆ)-ਸ਼੍ਰੋਮਣੀ ਅਕਾਲੀ ਦਲ (ਐਸ. ਸੀ. ਵਿੰਗ) ਜ਼ਿਲ੍ਹਾ ਕਪੂਰਥਲਾ ਦੇ ਨਵ-ਨਿਯੁਕਤ ਸ਼ਹਿਰੀ ਪ੍ਰਧਾਨ ਜਥੇਦਾਰ ਸਰੂਪ ਸਿੰਘ ਖਲਵਾੜਾ ਤੇ ਪਰਮਿੰਦਰ ਸਿੰਘ ਜੰਡੂ ਕੋਰ ਕਮੇਟੀ ਮੈਂਬਰ ਬੀ. ਸੀ. ਵਿੰਗ ਦਾ ਪਿੰਡ ਰਾਣੀਪੁਰ ਰਾਜਪੂਤਾਂ ਵਿਖੇ ਪੁੱਜਣ 'ਤੇ ਪੰਚਾਇਤ ਅਤੇ ਪਿੰਡ ਵਾਸੀਆਂ ਵਲੋਂ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ | ਬੁਲਾਰਿਆਂ ਨੇ ਜਥੇਦਾਰ ਖਲਵਾੜਾ ਨੂੰ ਪਾਰਟੀ ਵਲੋਂ ਮਿਲੀ ਅਹਿਮ ਜ਼ਿੰਮੇਵਾਰੀ ਲਈ ਸ਼ੁੱਭਇੱਛਾਵਾਂ ਦਿੱਤੀਆਂ ਅਤੇ ਕਿਹਾ ਕਿ ਉਹ ਪੁਰਾਣੇ ਟਕਸਾਲੀ ਅਕਾਲੀ ਆਗੂ ਹਨ, ਜਿਨ੍ਹਾਂ ਨੇ ਪਾਰਟੀ ਦੀ ਚੜ੍ਹਦੀ ਕਲਾ ਲਈ ਹਮੇਸ਼ਾ ਅੱਗੇ ਵੱਧ ਕੇ ਤਨਦੇਹੀ ਨਾਲ ਸੇਵਾ ਨਿਭਾਈ ਹੈ | ਜਥੇਦਾਰ ਖਲਵਾੜਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਇਕੋ ਇਕ ਖ਼ੁਦ ਮੁਖ਼ਤਿਆਰ ਖੇਤਰੀ ਪਾਰਟੀ ਹੈ, ਜਿਸ ਨੂੰ ਕੋਈ ਵੀ ਫ਼ੈਸਲਾ ਲੈਣ ਲਈ ਦਿੱਲੀ ਵੱਲ ਝਾਤ ਨਹੀਂ ਮਾਰਨੀ ਪੈਂਦੀ | ਜਥੇਦਾਰ ਸਰੂਪ ਸਿੰਘ ਤੇ ਪਰਮਿੰਦਰ ਜੰਡੂ ਨੇ ਭਰੋਸਾ ਦਿੱਤਾ ਕਿ ਜੇਕਰ ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੀ ਤਾਂ ਸਭ ਤੋਂ ਪਹਿਲਾਂ ਫਗਵਾੜਾ ਨੂੰ ਜ਼ਿਲੇ੍ਹ ਦਾ ਦਰਜਾ ਦੁਆਉਣ ਅਤੇ ਬਾਬਾ ਸਾਹਿਬ ਡਾ. ਬੀ. ਆਰ. ਅੰਬੇਡਕਰ ਦੇ ਬੁੱਤਾਂ ਦੀ ਬੇਅਦਬੀ ਕਰਨ ਵਾਲੇ ਅਨਸਰਾਂ ਨੂੰ ਨੱਥ ਪਾਉਣ ਲਈ ਸਖ਼ਤ ਪ੍ਰਬੰਧ ਕੀਤੇ ਜਾਣਗੇ | ਇਸ ਮੌਕੇ ਸਰਪੰਚ ਪ੍ਰਕਾਸ਼ ਸਿੰਘ, ਸਤਨਾਮ ਸਿੰਘ ਸਾਬਕਾ ਪੰਚ, ਗੁਰਮੇਜ ਸਿੰਘ ਸਾਬਕਾ ਪੰਚ, ਜਤਿੰਦਰਜੀਤ ਸਿੰਘ ਲੁਬਾਣਾ, ਬਚਿੱਤਰ ਸਿੰਘ, ਨਵਦੀਪ ਸਿੰਘ ਪੰਚ, ਸੋਨੰੂ ਵਾਲੀਆ ਪੰਚ, ਬਲਬੀਰ ਸਿੰਘ, ਪੰਚ, ਜੋਗਿੰਦਰ ਪਾਲ ਜੱਖੂ, ਬਲਵਿੰਦਰ ਬਾਲੂ, ਸਰਬਜੀਤ ਕਲੇਰ, ਮੋਹਨ ਲਾਲ, ਹਰਮੇਸ਼ ਲਾਲ, ਜੋਗਿੰਦਰ ਪਾਲ ਬਾਲੂ, ਤਰਲੋਚਨ ਸਿੰਘ ਦ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪ੍ਰਵਾਸੀ ਮਜ਼ਦੂਰ ਦੇ ਘਰੋਂ 10 ਹਜ਼ਾਰ ਰੁਪਏ ਦੀ ਨਕਦੀ ਚੋਰੀ <br/> ਅਗਲੀ ਖ਼ਬਰ ਦਿਵਯ ਜਯੋਤੀ ਜਾਗਿ੍ਤੀ ਸੰਸਥਾਨ ਵਲੋਂ ਆਯੁਰਵੈਦਿਕ ਸਿਹਤ ਤੇ ਸਲਾਹ ਕੈਂਪ ਦਾ ਆਯੋਜਨ <br/>
Ad Position 24