ਭੁਲੱਥ, 27 ਅਪ੍ਰੈਲ (ਮਨਜੀਤ ਸਿੰਘ ਰਤਨ)-ਕਸਬਾ ਭੁਲੱਥ ਵਿਖੇ ਇਕ ਪ੍ਰਵਾਸੀ ਮਜ਼ਦੂਰ ਦੇ ਘਰੋਂ 10 ਹਜ਼ਾਰ ਰੁਪਏ ਨਕਦੀ ਦੇ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਇਸ ਸੰਬੰਧੀ ਪ੍ਰਵਾਸੀ ਮਜ਼ਦੂਰ ਸ਼ੰਭੂ ਪ੍ਰਸ਼ਾਦ ਨੇ ਦੱਸਿਆ ਕਿ ਉਹ ਮਿਸਤਰੀ ਦਾ ਕੰਮ ਕਰਦਾ ਹੈ ਤੇ ਬੀਤੇ ਦਿਨ ਸਵੇਰ ਨੂੰ ਉਹ ਕਿਤੇ ਕੰਮ ਕਰਨ ਵਾਸਤੇ ਚਲਾ ਗਿਆ ਜਦੋਂ ਸ਼ਾਮ ਨੂੰ ਘਰ ਵਾਪਸ ਪਰਤਿਆ ਤਾਂ ਉਸ ਨੇ ਘਰ ਦਾ ਦਰਵਾਜ਼ਾ ਖੋਲ ਕੇ ਦੇਖਿਆ ਕਿ ਉਸ ਦੇ ਘਰ ਦਾ ਸਾਰਾ ਸਾਮਾਨ ਖਿੱਲਰਿਆ ਹੋਇਆ ਸੀ ਅਤੇ ਸਾਰੇ ਘਰ ਵਿਚ ਫੋਲਾ ਫਰਾਲੀ ਕੀਤੀ ਹੋਈ ਸੀ | ਉਸ ਨੇ ਦੱਸਿਆ ਕਿ ਉਸ ਦੇ ਘਰ 'ਚ 10 ਹਜ਼ਾਰ ਰੁਪਏ ਦੀ ਨਕਦੀ ਪਈ ਸੀ ਜੋ ਕਿ ਚੋਰ ਚੋਰੀ ਕਰ ਕੇ ਲੈ ਗਏ ਸਨ | ਉਸ ਨੇ ਦੱਸਿਆ ਕਿ ਇਹ 10 ਹਜ਼ਾਰ ਰੁਪਏ ਉਸ ਨੇ ਇਕ ਦਿਨ ਪਹਿਲਾਂ ਹੀ ਆਪਣੇ ਠੇਕੇਦਾਰ ਦੇ ਕੋਲੋਂ ਲਿਆਂਦੇ ਸਨ |