31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਸੰਤ ਹੀਰਾ ਦਾਸ ਕੰਨਿਆ ਕਾਲਜ ਦੇ ਪਾਸ ਹੋਏ ਵਿਦਿਆਰਥੀਆਂ ਲਈ ਵਿਸ਼ੇਸ਼ ਸਮਾਗਮ ਕਰਵਾਇਆ

Ad Position 21
No active advertisement
ਅਜੀਤ ਡੈਸਕ 03-05-2026
ਕਾਲਾ ਸੰਘਿਆਂ, 2 ਮਈ (ਸੰਘਾ)-ਸਥਾਨਕ ਸੰਤ ਹੀਰਾ ਦਾਸ ਕੰਨਿਆ ਮਹਾਂ ਵਿਦਿਆਲਿਆ ਵਿਖੇ ਪਿ੍ੰਸੀਪਲ ਬਲਜਿੰਦਰ ਕੌਰ ਸਚਦੇਵਾ ਦੀ ਅਗਵਾਈ ਵਿਚ ਸੀ.ਏ. ਵਿਭਾਗ ਦੇ ਇੰਚਾਰਜ ਸਿੰਮੀ ਬੱਗਾ, ਰਣਦੀਪ ਕੌਰ, ਰਜਨੀ ਦੇ ਸਹਿਯੋਗ ਨਾਲ ਬੀ.ਏ., ਬੀ.ਕਾਮ. ਤੇ ਬੀ.ਸੀ.ਏ. ਦੇ ਵਿਦਿਆਰਥੀਆਂ ਨੂੰ ਜੂਨੀਅਰ ਕਲਾਸ ਦੇ ਵਿਦਿਆਰਥੀਆਂ ਵਲੋਂ ਵਿਦਾਇਗੀ ਪਾਰਟੀ ਦਾ ਆਯੋਜਨ ਕੀਤਾ ਗਿਆ | ਇਸ ਦੌਰਾਨ ਬੀ.ਏ., ਬੀ.ਕਾਮ., ਬੀ.ਸੀ.ਏ. ਚੌਥੇ ਸਮੈਸਟਰ ਦੀਆਂ ਵਿਦਿਆਰਥਣਾਂ ਨੇ ਆਪਣੀਆਂ ਸੀਨੀਅਰ ਵਿਦਿਆਰਥਣਾਂ, ਪਿ੍ੰਸੀਪਲ ਤੇ ਅਧਿਆਪਕ ਸਾਹਿਬਾਨਾਂ ਦਾ ਰਿਬਨ ਕੱਟ ਕੇ ਤੇ ਫੁੱਲਾਂ ਦੀ ਵਰਖਾ ਨਾਲ ਸ਼ਾਨਦਾਰ ਸਵਾਗਤ ਕੀਤਾ | ਇਸ ਸਮਾਗਮ ਦੀ ਆਰੰਭਤਾ ਸ਼ਬਦ ਕੀਰਤਨ ਨਾਲ ਕੀਤੀ ਗਈ | ਜੂਨੀਅਰ ਵਿਦਿਆਰਥਣਾਂ ਨੇ ਆਪਣੇ ਸੀਨੀਅਰ ਵਿਦਿਆਰਥਣਾਂ ਲਈ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ, ਜਿਸ ਵਿਚ ਗੀਤ, ਸੰਗੀਤ, ਡਾਂਸ ਤੇ ਖੇਡ ਆਦਿ ਦੀ ਪੇਸ਼ਕਾਰੀ ਕੀਤੀ ਗਈ | ਵਿਦਿਆਰਥੀਆਂ ਵੱਲੋਂ ਆਪਣੇ ਅਧਿਆਪਕਾਂ ਲਈ ਵੀ ਮਾਣ ਸਤਿਕਾਰ ਵਜੋਂ ਵਿਸ਼ੇਸ਼ ਗੀਤ ਪੇਸ਼ ਕੀਤੇ ਗਏ | ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਇੰਜ. ਸੀਤਲ ਸਿੰਘ ਸੰਘਾ ਨੇ ਇਸ ਮੌਕੇ ਵਿਦਿਆਰਥੀਆਂ ਨੂੰ ਆਪਣੇ ਜੀਵਨ ਵਿਚ ਮਿਹਨਤ ਕਰਨ ਲਈ ਪ੍ਰੇਰਿਆ | ਡਾਇਰੈਕਟਰ ਡਾ. ਰਾਮ ਮੂਰਤੀ ਨੇ ਵਿਦਿਆਰਥੀਆਂ ਨੂੰ ਜੀਵਨ ਵਿਚ ਸਮਾਜ ਸੇਵਾ ਸੰਬੰਧਿਤ ਕਾਰਜ ਕਰਨ ਤੇ ਚੰਗੇਰੇ ਭਵਿੱਖ ਲਈ ਸਖ਼ਤ ਮਿਹਨਤ ਲਈ ਪ੍ਰੇਰਿਆ ਸੰਸਥਾ ਵਿਚ ਬਿਤਾਏ ਪਲਾਂ ਨੂੰ ਯਾਦ ਵਜੋਂ ਗ੍ਰਹਿਣ ਕਰਨ ਲਈ ਕਿਹਾ | ਇਸ ਮੌਕੇ ਪਿ੍ੰਸੀਪਲ ਬਲਜਿੰਦਰ ਕੌਰ ਸਚਦੇਵਾ ਨੇ ਵਿਦਿਆਰਥਣਾਂ ਨੂੰ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੰਦਿਆਂ ਜ਼ਿੰਦਗੀ ਵਿਚ ਸੱਚੀ ਲਗਨ ਤੇ ਮਿਹਨਤ ਕਰਕੇ ਹੋਰ ਬੁਲੰਦੀਆਂ ਛੂਹ ਕੇ ਆਪਣੇ ਮਾਂ ਬਾਪ ਦਾ ਨਾਂਅ ਰੌਸ਼ਨ ਕਰਨ ਲਈ ਪ੍ਰੇਰਿਤ ਕੀਤਾ | ਇਸ ਮੌਕੇ ਸੰਤ ਹੀਰਾ ਦਾਸ ਕੰਨਿ੍ਹਆਂ ਮਹਾਂ ਵਿਦਿਆਲਿਆ ਵੱਲੋਂ ਵਿਦਿਆਰਥਣਾਂ ਨੂੰ ਵਿਸ਼ੇਸ਼ ਪੁਰਸਕਾਰ ਦਿੱਤੇ ਗਏ, ਜਿਸ ਵਿਚ ਜਸਜੀਤ ਕੌਰ ਮਿਸ ਐਸ.ਐਚ.ਡੀ.ਕੇ.ਐਮ.ਵੀ., ਹਰਪ੍ਰੀਤ ਕੌਰ ਨੂੰ ਮਿਸ ਐਲੀਗੈਂਟ, ਮਿਸ ਸਿਮਰਨਜੀਤ ਕੌਰ ਰਨਰ ਅੱਪ ਪੁਰਸਕਾਰ ਭੇਟ ਕਰਦਿਆਂ ਵੱਲੋਂ ਸਨਮਾਨ ਚਿੰਨ੍ਹ ਦਿੱਤੇ ਗਏ | ਹੋਰ ਵਿਦਿਆਰਥਣਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨ ਚਿੰਨ੍ਹ ਤੇ ਪੁਰਸਕਾਰ ਦਿੱਤੇ ਗਏ | ਇਸ ਮੌਕੇ ਕਾਲਜ ਸਟਾਫ਼ ਅਤੇ ਵਿਦਿਆਰਥਣਾਂ ਹਾਜ਼ਰ ਸਨ |
2ਕਪੂਰਥਲਾ11
Ad Position 22
No active advertisement
ਪਿਛਲੀ ਖ਼ਬਰ ਚੱਟਾਨ ਵਾਂਗ ਖੜ੍ਹੇ ਵਰਕਰਾਂ ਨੂੰ ਅਕਾਲੀ ਦਲ ਅੱਖੋਂ ਪਰੋਖੇ ਨਾ ਕਰੇ-ਜੰਡੂ ਭੁੱਲਾਰਾਈ ਅਗਲੀ ਖ਼ਬਰ ਜ਼ਿਲ੍ਹੇ ਦੀਆਂ ਮੁੱਖ ਮੰਡੀਆਂ ਵਿਚੋਂ ਕਣਕ ਦੀ ਧੀਮੀ ਰਫ਼ਤਾਰ ਨਾਲ ਲਿਫ਼ਟਿੰਗ ਹੋਣ ਕਾਰਨ ਲੱਗੇ ਬੋਰੀਆਂ ਦੇ ਅੰਬਾਰ <br/>...
Ad Position 24