04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਗੁਰੂ ਨਾਨਕ ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਲਈ ਵਿਦਾਇਗੀ ਪਾਰਟੀ <br/>

Ad Position 21
repet_subhas-goyals [Copy P29]
ਅਜੀਤ ਡੈਸਕ 03-05-2026
ਸੁਲਤਾਨਪੁਰ ਲੋਧੀ, 2 ਮਈ (ਨਰੇਸ਼ ਹੈਪੀ, ਥਿੰਦ)-ਗੁਰੂ ਨਾਨਕ ਖ਼ਾਲਸਾ ਕਾਲਜ, ਸੁਲਤਾਨਪੁਰ ਲੋਧੀ ਦੇ ਆਡੀਟੋਰੀਅਮ 'ਚ ਕਾਲਜ ਦੇ ਕਾਰਜਕਾਰੀ ਪਿ੍ੰਸੀਪਲ ਪ੍ਰੋ.ਜਸਬੀਰ ਕੌਰ ਦੀ ਅਗਵਾਈ ਹੇਠ ਅਤੇ ਵੱਖ-ਵੱਖ ਵਿਭਾਗਾਂ ਦੇ ਮੁਖੀਆਂ ਦੇ ਸਹਿਯੋਗ ਨਾਲ ਕਾਲਜ ਦੇ ਸੀਨੀਅਰ ਵਿਦਿਆਰਥੀਆਂ ਲਈ ਫੇਅਰਵੈੱਲ ਪਾਰਟੀ ਦਾ ਆਯੋਜਨ ਕੀਤਾ ਗਿਆ, ਜਿਸ 'ਚ ਜੂਨੀਅਰ ਵਿਦਿਆਰਥੀਆਂ ਵਲੋਂ ਬਹੁਤ ਹੀ ਪ੍ਰਭਾਵਸ਼ਾਲੀ ਸਭਿਆਚਾਰਕ ਸਮਾਗਮ ਦਾ ਆਯੋਜਨ ਕੀਤਾ ਗਿਆ | ਇਸ ਸਮੇਂ ਸੀਨੀਅਰ ਵਿਦਿਆਰਥੀਆਂ ਵਿਚ ਮਾਡਲਿੰਗ ਮੁਕਾਬਲੇ ਵੀ ਕਰਵਾਏ ਗਏ, ਜੋ ਕਿ ਬਹੁਤ ਹੀ ਦਿਲਚਸਪ ਰਹੇ | ਮਾਡਲਿੰਗ ਮੁਕਾਬਲਿਆਂ ਦੇ ਵੱਖ-ਵੱਖ ਰਾਊਾਡ ਪਾਰ ਕਰਦੇ ਹੋਏ ਕਾਲਜ ਦੇ ਲੜਕੀਆਂ ਵਿੰਗ ਦੀ ਵਿਦਿਆਰਥਣ ਅਮਨਦੀਪ ਕੌਰ ਨੇ ਮਿਸ ਫੇਅਰਵੈੱਲ, ਅਮਨਦੀਪ ਕੌਰ ਨੇ ਬੈੱਸਟ ਡਰੈਸਅਪ, ਅਰਪਨਦੀਪ ਕੌਰ ਨੇ ਬੈੱਸਟ ਸਮਾਈਲ ਅਤੇ ਹਰਪ੍ਰੀਤ ਕੌਰ ਨੇ ਮਿਸ ਸਿੰਪਲੀਸਿਟੀ ਦਾ ਖਿਤਾਬ ਹਾਸਲ ਕੀਤਾ | ਇਸੇ ਤਰ੍ਹਾਂ ਕਾਮਰਸ ਵਿਭਾਗ ਦੀ ਵਿਦਿਆਰਥਣ ਚਰਨਪ੍ਰੀਤ ਕੌਰ ਬੀ.ਕਾਮ ਭਾਗ ਤੀਜਾ ਅਤੇ ਗੁਰਕੀਰਤ ਕੌਰ ਐੱਮ. ਕਾਮ ਭਾਗ ਦੂਜਾ ਨੇ ਮਿਸ ਫੇਅਰਵੈੱਲ ਦੇ ਖਿਤਾਬ ਹਾਸਿਲ ਕੀਤੇ, ਜਦਕਿ ਕਰੁਣਾ ਠਾਕੁਰ ਨੇ ਮਿਸ ਐਲੀਗੈਂਟ ਅਤੇ ਸਿਮਰਨ ਟੰਡਨ ਨੇ ਮਿਸ ਗੋਰਜੀਅਸ ਦਾ ਖਿਤਾਬ ਹਾਸਿਲ ਕੀਤਾ | ਇਸ ਦੇ ਨਾਲ ਹੀ ਆਈ.ਟੀ ਅਤੇ ਕੰਪਿਊਟਰ ਵਿਭਾਗ ਦੀ ਨਵਜੋਤ ਕੌਰ ਬੀ.ਸੀ.ਏ ਭਾਗ ਤੀਜਾ ਨੇ ਮਿਸ ਫੇਅਰਵੈੱਲ, ਅਨੀਕੇਤ ਕੌਰ ਐਮ. ਏ ਭਾਗ ਦੂਜਾ ਨੇ ਮਿਸ ਟੈਲੈਂਟਡ, ਤਾਨੀਆ ਬੀ.ਸੀ.ਏ ਭਾਗ ਤੀਜਾ ਨੇ ਮਿਸ ਐਲੀਗੈਂਟ ਦਾ ਖਿਤਾਬ ਹਾਸਲ ਕੀਤਾ | ਪੰਜਾਬੀ ਅਤੇ ਆਰਟਸ ਵਿਭਾਗ ਦੇ ਵਿਦਿਆਰਥੀ ਧਰਮਪ੍ਰੀਤ ਸਿੰਘ ਨੇ ਮਿਸਟਰ ਫੇਅਰਵੈੱਲ ਅਤੇ ਨਿਸ਼ਾਨ ਸਿੰਘ ਨੇ ਮਿਸਟਰ ਟੇਲੈਂਟਡ ਦਾ ਖਿਤਾਬ ਹਾਸਲ ਕੀਤਾ | ਇਸ ਮੌਕੇ ਕਾਲਜ ਦੇ ਕਾਰਜਕਾਰੀ ਪਿ੍ੰਸੀਪਲ ਪ੍ਰੋ. ਜਸਵੀਰ ਕੌਰ ਤੇ ਸਾਰੇ ਵਿਭਾਗਾਂ ਦੇ ਮੁਖੀਆਂ ਨੇ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ ਅਤੇ ਸ਼ੁੱਭ ਇੱਛਾਵਾਂ ਦਿੱਤੀਆਂ | ਇਸ ਮੌਕੇ ਕਾਲਜ ਦੇ ਲੜਕੀਆਂ ਵਿੰਗ ਦੇ ਕੋਆਰਡੀਨੇਟਰ ਪ੍ਰੋ. ਸੁਖਪਾਲ ਸਿੰਘ, ਡਾ. ਮਨੀ ਛਾਬੜਾ ਮੁਖੀ ਕਾਮਰਸ ਵਿਭਾਗ, ਪ੍ਰੋ. ਰਾਜਦੀਪ ਕੌਰ ਜੋਸਨ ਮੁਖੀ ਪੰਜਾਬੀ ਅਤੇ ਆਰਟਸ ਵਿਭਾਗ, ਪ੍ਰੋ. ਰਾਜਪ੍ਰੀਤ ਕੌਰ ਮੁਖੀ ਕੰਪਿਊਟਰ ਵਿਭਾਗ, ਪ੍ਰੋ. ਗੁਰਪ੍ਰੀਤ ਕੌਰ ਮੁਖੀ ਸੰਗੀਤ ਵਿਭਾਗ, ਪ੍ਰੋ. ਜੁਗਰਾਜ ਸਿੰਘ, ਪ੍ਰੋ. ਹਰਪ੍ਰੀਤ ਸਿੰਘ, ਪ੍ਰੋ ਸਰਬਜੀਤ ਕੌਰ, ਪ੍ਰੋ ਜਸਵੀਰ ਕੌਰ, ਪ੍ਰੋ. ਹਰਦੀਸ਼ ਕੌਰ, ਪ੍ਰੋ.ਇਸ਼ਿਤਾ ਸ਼ਰਮਾ, ਕੋਮਲਪ੍ਰੀਤ ਕੌਰ, ਪ੍ਰੋ ਨਿਵਿਆ ਸ਼ਰਮਾ, ਪ੍ਰੋ. ਸੰਦੀਪ ਕੌਰ, ਪ੍ਰੋ. ਹਰਿੰਦਰ ਕੌਰ, ਪ੍ਰੋ. ਪ੍ਰਵੀਨ ਕੌਰ, ਪ੍ਰੋ. ਰਮਨਦੀਪ ਕੌਰ, ਪ੍ਰੋ. ਰਮਨਪ੍ਰੀਤ ਕੌਰ, ਪ੍ਰੋ.ਅਮਨਪ੍ਰੀਤ ਕੌਰ, ਡਾ. ਸੁਖਵਿੰਦਰ ਸਿੰਘ, ਪ੍ਰੋ. ਹਰਪ੍ਰੀਤ ਕੌਰ, ਪ੍ਰੋ. ਰਮਨ, ਰਾਜਕੁਮਾਰੀ, ਸ਼ਰਨਜੀਤ ਕੌਰ, ਰਜਿੰਦਰ ਸਿੰਘ ਆਦਿ ਸਟਾਫ਼ ਮੈਂਬਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪਿੰਡ ਰੱਤੜਾ ਨੇੜੇ ਪ੍ਰਵਾਸੀ ਮਜ਼ਦੂਰ ਦੀ ਲਾਸ਼ ਬਰਾਮਦ ਅਗਲੀ ਖ਼ਬਰ ਭੁਲੱਥ ਪੁਲਿਸ ਵਲੋਂ ਅਵਾਰਾਗਰਦੀ ਕਰਦੇ 2 ਨੌਜਵਾਨ ਕਾਬੂ, ਕੇਸ ਦਰਜ
Ad Position 24