ਭੁਲੱਥ, 2 ਮਈ (ਮਨਜੀਤ ਸਿੰਘ ਰਤਨ)-ਭਾਰਤੀ ਕਿਸਾਨ ਯੂਨੀਅਨ (ਏਕਤਾ ਸਿੱਧੂਪੁਰ) ਦੇ ਝੰਡੇ ਹੇਠ ਪਿੰਡ ਭਗਵਾਨਪੁਰ ਭੁਲੱਥ ਵਿਚ ਇੱਕ ਵੱਡੀ ਕਿਸਾਨ ਰੈਲੀ ਹੋਈ, ਜਿਸ ਵਿਚ ਇਲਾਕੇ ਦੇ ਕਿਸਾਨਾਂ ਅਤੇ ਨੌਜਵਾਨਾਂ ਨੇ ਵੱਡੀ ਗਿਣਤੀ ਵਿਚ ਹਿੱਸਾ ਲਿਆ | ਰੈਲੀ ਵਿਚ ਯੂਨੀਅਨ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਇਸ ਮੌਕੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਵੱਲੋਂ ਸਾਰਿਆਂ ਦੀ ਸਹਿਮਤੀ ਨਾਲ ਸਰਪੰਚ ਸਰਬਜੀਤ ਸਿੰਘ ਪੰਡੋਰੀ ਨੂੰ ਜ਼ਿਲ੍ਹਾ ਕਪੂਰਥਲਾ ਦਾ ਕਨਵੀਨਰ ਨਿਯੁਕਤ ਕੀਤਾ ਗਿਆ ਅਤੇ ਕਿਹਾ ਜਲਦ ਹੀ ਉਹ ਜ਼ਿਲ੍ਹਾ ਪ੍ਰਧਾਨ ਵੀ ਬਣਨਗੇ | ਇਸ ਮੌਕੇ ਤੇ ਸਟੇਜ ਤੋਂ ਸੰਬੋਧਨ ਕਰਦੇ ਹੋਏ ਬੁਲਾਰੇ ਬਲਕਾਰ ਸਿੰਘ (ਪ੍ਰਧਾਨ ਨਵਾਂ ਸ਼ਹਿਰ), ਕੁਲਵਿੰਦਰ ਸਿੰਘ (ਪ੍ਰਧਾਨ ਜਲੰਧਰ), ਸੁਖਜਿੰਦਰ ਸਿੰਘ ਸੁੱਖ ਪੰਡੋਰੀ ਅਤੇ ਜਸਵਿੰਦਰ ਸਿੰਘ ਰਾਮਗੜ੍ਹ ਨੇ ਕੇਂਦਰ ਅਤੇ ਪੰਜਾਬ ਸਰਕਾਰਾਂ 'ਤੇ ਨਿਸ਼ਾਨਾ ਸਾਧਦੇ ਹੋਏ ਖਨੌਰੀ ਬਾਰਡਰ ਤੇ ਕਿਸਾਨਾਂ ਨਾਲ ਕੀਤੀ ਗਈ ਕਾਰਵਾਈ ਨੂੰ ਧੱਕੇਸ਼ਾਹੀ ਕਰਾਰ ਦਿੱਤਾ | ਉਨ੍ਹਾਂ ਕਿਹਾ ਕਿ ਅਸੀਂ ਰਲ-ਮਿਲ ਭਾਰਤੀ ਕਿਸਾਨ ਯੂਨੀਅਨ (ਏਕਤਾ ਸਿੱਧੂਪੁਰ) ਦੀ ਅਗਵਾਈ ਹੇਠ ਕਿਸਾਨਾਂ ਤੇ ਮਜ਼ਦੂਰਾਂ ਸਮੇਤ ਸਾਰੇ ਵਰਗਾਂ ਦੇ ਹੱਕਾਂ ਲਈ ਸੰਘਰਸ਼ ਕਰਾਂਗੇ ਅਤੇ ਭੁਲੱਥ ਇਲਾਕੇ ਦੇ ਕਿਸਾਨਾਂ ਨੂੰ ਨਾਲ ਜੋੜਾਂਗੇ | ਇਸ ਮੌਕੇ ਤੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਆਪਣੇ ਸੰਬੋਧਨ ਵਿਚ ਕਿਸਾਨਾਂ ਨੂੰ ਕਰਜ਼ੇ ਦੀ ਮਾਰ, ਨਕਲੀ ਖਾਦ-ਬੀਜ ਅਤੇ ਐਮ.ਐੱਸ.ਪੀ. ਵਰਗੇ ਮਸਲਿਆਂ ਬਾਰੇ ਜਾਗਰੂਕ ਕੀਤਾ | ਉਨ੍ਹਾਂ ਕਿਹਾ ਕਿ ਇਹ ਜਥੇਬੰਦੀ ਗੈਰ-ਰਾਜਨੀਤਕ ਹੈ ਕੇਵਲ ਕਿਸਾਨ ਮਜ਼ਦੂਰਾਂ ਦੇ ਹਿਤਾਂ ਲਈ ਸੰਘਰਸ਼ ਜਾਰੀ ਰਹੇਗਾ | ਉਨ੍ਹਾਂ ਇਹ ਵੀ ਕਿਹਾ ਕਿ ਖਨੌਰੀ ਬਾਰਡਰ 'ਤੇ ਹੋਈ ਕਾਰਵਾਈ ਦਾ ਹਿਸਾਬ ਆਉਣ ਵਾਲੀਆਂ ਚੋਣਾਂ ਵਿਚ ਲਿਆ ਜਾਵੇਗਾ ਅਤੇ ਸਿਆਸੀ ਉਮੀਦਵਾਰਾਂ ਨੂੰ ਘੇਰ ਕੇ ਸਵਾਲ ਪੁੱਛੇ ਜਾਣਗੇ | ਉਹ ਕਿਹਾ ਸੂਬੇ ਦੇ ਸਾਰੇ ਕਿਸਾਨ ਮੇਰਾ ਪਰਿਵਾਰ ਹਨ ਅਗਰ ਕਿਸੇ ਨਾਲ ਕੋਈ ਵਧੀਕੀ ਹੁੰਦੀ ਜਥੇਬੰਦੀ ਨਾਲ ਖੜੀ ਹੈ | ਅਖੀਰ ਵਿਚ ਨੌਜਵਾਨ ਆਗੂ ਨਿਸ਼ਾਨ ਸਿੰਘ ਭਗਵਾਨਪੁਰ ਨੇ ਆਏ ਹੋਏ ਕਿਸਾਨਾਂ ਦਾ ਧੰਨਵਾਦ ਕਰਦੇ ਹੋਏ ਜਥੇਬੰਦੀ ਨਾਲ ਜੁੜਨ ਦੀ ਅਪੀਲ ਕੀਤੀ | ਇਸ ਮੌਕੇ ਤੇ ਮੁਖ਼ਤਿਆਰ ਸਿੰਘ ਸੋਨੀ ਜ਼ੋਰਾਵਰ, ਅਮਨਦੀਪ ਸਿੰਘ ਬਾਜਵਾ, ਨਿਸ਼ਾਨ ਸਿੰਘ ਭਗਵਾਨਪੁਰ, ਠੇਕੇਦਾਰ ਸੁਖਵਿੰਦਰ ਸਿੰਘ ਸ਼ੇਰ ਸਿੰਘ ਵਾਲਾ, ਸੁਖਜਿੰਦਰ ਸਿੰਘ ਸੁਖ ਪੰਡੋਰੀ, ਸਾਬੀ ਬੋਪਾਰਾਏ, ਸਤਪਾਲ ਸਿੰਘ ਬੇਗੋਵਾਲ, ਗੁਰਸੇਵਕ ਸਿੰਘ ਰੰਧਾਵਾ, ਚੰਗਾ ਸਿੰਘ ਨੰਬਰਦਾਰ, ਭੁਪਿੰਦਰ ਵੜੈਚ, ਬਲਵਿੰਦਰ ਸਿੰਘ ਨੰਬਰਦਾਰ, ਗੁਰਦੀਪ ਸਿੰਘ ਰਿਟਾਇਰ ਡੀ.ਐਸ.ਪੀ., ਅਮਰੀਕ ਸਿੰਘ ਆੜ੍ਹਤੀਆ, ਗੁਰਜੀਤ ਸਿੰਘ ਸੁਰਖਾਂ, ਬੱਲੀ ਬੋਪਾਰਾਏ, ਹਰਜਿੰਦਰ ਸਿੰਘ ਰੀਗਨ, ਬਲਦੇਵ ਸਿੰਘ ਢਿੱਲੋਂ, ਸਤਪਾਲ ਮੰਡ, ਰਾਜਪਾਲ ਸਿੰਘ ਮੈਂਬਰ ਪੰਚਾਇਤ ਪੰਡੋਰੀ, ਗੁਰਭੇਜ ਸਿੰਘ ਮੈਂਬਰ, ਕਰਨੈਲ ਸਿੰਘ, ਜਰਨੈਲ ਸਿੰਘ, ਲਾਡੀ, ਬਿਕਰਮ ਸਿੰਘ, ਹਰਵਿੰਦਰ ਜੈਦ, ਗੁਰਚਰਨ ਸਿੰਘ ਪੰਡੋਰੀ, ਕੁਲਵੀਰ ਸਿੰਘ ਲੜੋਈ, ਗੁਰਚਰਨ ਸਿੰਘ ਭੁੱਲਰ, ਕੁਲਦੀਪ ਸਿੰਘ ਬੱਲੋ ਚੱਕ, ਗੁਰਜੀਤ ਸਿੰਘ ਸਰਪੰਚ ਸੁਰਖਾ ਅਤੇ ਵੱਡੀ ਗਿਣਤੀ ਵਿਚ ਇਲਾਕੇ ਦੇ ਕਿਸਾਨ ਹਾਜ਼ਰ ਸਨ |