05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਅਕਾਲ ਗਲੈਕਸੀ ਕਾਨਵੈਂਟ ਸਕੂਲ ਦੇ ਵਿਦਿਆਰਥੀਆਂ ਨੇ ਨੋਰਥ ਇੰਡੀਆ ਕਰਾਟੇ ਮੁਕਾਬਲਿਆਂ ਵਿਚ ਕੀਤਾ ਸ਼ਾਨਦਾਰ ਪ੍ਰਦਰਸ਼ਨ

Ad Position 21
No active advertisement
ਅਜੀਤ ਡੈਸਕ 04-05-2026
ਸੁਲਤਾਨਪੁਰ ਲੋਧੀ, 3 ਮਈ (ਥਿੰਦ)-ਇਲਾਕੇ ਦੀ ਸਿਰਮੌਰ ਵਿੱਦਿਅਕ ਸੰਸਥਾ ਅਕਾਲ ਗਲੈਕਸੀ ਕਾਨਵੈਂਟ ਸਕੂਲ ਸੁਲਤਾਨਪੁਰ ਦੇ ਵਿਦਿਆਰਥੀਆਂ ਨੇ ਪੰਜਾਬ ਸੀਸ਼ਿੰਕਾਈ ਸ਼ਿਤੋ ਰਉ ਕਰਾਟੇ ਡੂ ਐਸੋਸੀਏਸ਼ਨ ਦੁਆਰਾ ਲੁਧਿਆਣਾ ਵਿਖੇ ਸ਼੍ਰੀ ਰਾਮ ਗਲੋਬਲ ਸਕੂਲ ਵਿਚ ਨੋਰਥ ਇੰਡੀਆ ਕਰਾਟੇ ਚੈਂਪੀਅਨਸ਼ਿਪ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵੱਖ-ਵੱਖ ਗਰੁੱਪਾਂ ਅਧੀਨ ਹੋਏ ਮੈਚਾਂ ਵਿਚ ਗੋਲਡ, ਸਿਲਵਰ ਅਤੇ ਬਰੋਨਜ਼ ਮੈਡਲ ਪ੍ਰਾਪਤ ਕੀਤੇ | ਸੋਨੇ ਦਾ ਤਗਮਾ ਜੇਤੂ , ਅਲੀਨਾ ਖ਼ਾਨ, ਗੁਰਸ਼ਾਨ ਸਿੰਘ ਸ਼੍ਰੇਆ | ਇਸੇ ਤਰ੍ਹਾਂ ਯੁਵਰਾਜ, ਅੰਮਿ੍ਤ ਲੀਨ ਕੌਰ,ਸਾਹਿਬ ਨੂਰ ਸਿੰਘ ਅਤੇ ਮਾਨਵਜੋਤ ਨੇ ਚਾਂਦੀ ਦੇ ਤਗਮੇ ਜਿੱਤੇ | ਜਗਪ੍ਰੀਤ ਸਿੰਘ ਅਤੇ ਹੈਰੀ ਸਿੰਘ ਕਾਂਸੀ ਦੇ ਤਗਮੇ ਜਿੱਤੇ ਵਿਦਿਆਰਥੀਆਂ ਦੇ ਇਸ ਉੱਤਮ ਪ੍ਰਦਰਸ਼ਨ ਅਤੇ ਬੇਮਿਸਾਲ ਕਾਮਯਾਬੀ 'ਤੇ ਸਕੂਲ ਦੀ ਪਿ੍ੰਸੀਪਲ ਮੋਨਾ ਘਈ ਵੱਲੋਂ ਕਰਾਟੇ ਕੋਚ ਕਾਨਜੋ ਗੁਰਪ੍ਰੀਤ ਰੋਜ਼ੀ ਸੇਠੀ (ਏਸ਼ੀਅਨ ਗੋਲਡ ਮੈਡਲਿਸਟ ਅਤੇ ਇੰਟਰਨੈਸ਼ਨਲ ਕੋਚ), ਨੈਨਾ ਅਤੇ ਸਾਰੇ ਵਿਦਿਆਰਥੀਆਂ ਤੇ ਉਨ੍ਹਾਂ ਨਾਲ਼ ਗਏ ਸਕੂਲ ਸਟਾਫ਼ ਮੈਂਬਰ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਸ ਸਮੇਂ ਦੌਰਾਨ ਅਕਾਲ ਗਰੁੱਪ ਆਫ਼ ਇੰਸਟੀਚਿਊਟਸ਼ਨਜ਼ ਦੇ ਮੈਨੇਜਿੰਗ ਡਾਇਰੈਕਟਰ ਡਾ. ਸੁਖਦੇਵ ਸਿੰਘ ਜੱਜ ਨੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਮਿਹਨਤ, ਅਨੁਸ਼ਾਸਨ ਅਤੇ ਖੇਡਾਂ ਪ੍ਰਤੀ ਸਮਰਪਣ ਨਾਲ ਅੱਗੇ ਵਧਣ ਲਈ ਪ੍ਰੇਰਿਤ ਕੀਤਾ | ਇਸ ਮੌਕੇ 'ਤੇ ਅਕਾਲ ਗਰੁੱਪ ਆਫ਼ ਇੰਸਟੀਚਿਊਟਸ਼ਨਜ਼ ਦੇ ਵਾਇਸ ਪੈ੍ਰਜ਼ੀਡੈਂਟ ਕੁਲਵਿੰਦਰ ਸਿੰਘ ਜੱਜ, ਮੈਨੇਜਮੈਂਟ ਮੈਂਬਰ ਸ. ਪ੍ਰਗਟ ਸਿੰਘ ਜੱਜ, ਪਿ੍ੰਸੀਪਲ ਮਧੂ ਸ਼ਰਮਾ, ਸਕੂਲ ਦੇ ਕੋਆਰਡੀਨੇਟਰ, ਐਕਟੀਵਿਟੀ ਇੰਚਾਰਜ, ਹਾਊਸ ਇੰਚਾਰਜ ਅਤੇ ਸਟਾਫ਼ ਮੈਂਬਰ ਵੀ ਮੌਜੂਦ ਰਹੇ |
Ad Position 22
No active advertisement
ਪਿਛਲੀ ਖ਼ਬਰ ਦਸਵੀਂ ਜਮਾਤ ਦੀ ਪ੍ਰੀਖਿਆ 'ਚੋਂ ਅੱਵਲ ਆਏ ਵਿਦਿਆਰਥੀਆਂ ਦਾ ਸਕੂਲ ਵਲੋਂ ਸਨਮਾਨ ਅਗਲੀ ਖ਼ਬਰ ਪਿੰਡ ਦਰੀਏਵਾਲ ਨੇੜੇ ਬਰਸਾਤੀ ਡਰੇਨ 'ਤੇ ਬਣਨ ਵਾਲੀ ਪੁਲੀ ਦੀ ਸੱਜਣ ਸਿੰਘ ਚੀਮਾ ਨੇ ਸ਼ੁਰੂਆਤ ਕਰਵਾਈ
Ad Position 24