ਸੁਲਤਾਨਪੁਰ ਲੋਧੀ, 4 ਮਈ (ਥਿੰਦ)-ਆਧੁਨਿਕ ਖੇਤੀਬਾੜੀ ਸੰਦਾਂ ਵਿਚ ਵੱਡਾ ਨਾਂ ਸਥਾਪਿਤ ਕਰਨ ਵਾਲੇ ਸੁਲਤਾਨਪੁਰ ਲੋਧੀ ਸਥਿਤ ਥਿੰਦ ਮਸ਼ੀਨਰੀ ਸਟੋਰ ਵੱਲੋਂ ਕਿਸਾਨਾਂ ਦੀ ਮੰਗ ਤੇ ਮਾਰਕੀਟ ਵਿਚ ਉਤਾਰੇ ਗਏ ਥਿੰਦ ਲੇਜ਼ਰ ਲੈਵਲਰ ਕਰਾਹੇ ਨੂੰ ਗਾਹਕਾਂ ਵੱਲੋਂ ਵੱਡਾ ਹੁੰਗਾਰਾ ਦਿੱਤਾ ਜਾ ਰਿਹਾ ਹੈ | ਥਿੰਦ ਲੇਜ਼ਰ ਲੈਵਲਰ ਕਰਾਹੇ ਦੀ ਪੰਜਾਬ, ਹਰਿਆਣਾ, ਯੂ.ਪੀ. ਅਤੇ ਰਾਜਸਥਾਨ ਵਿਚ ਵੀ ਭਾਰੀ ਮੰਗ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਥਿੰਦ ਮਸ਼ੀਨਰੀ ਸਟੋਰ ਸੁਲਤਾਨਪੁਰ ਲੋਧੀ ਦੇ ਐਮ.ਡੀ. ਜੋਗਾ ਸਿੰਘ ਥਿੰਦ, ਰਣਜੀਤ ਸਿੰਘ ਥਿੰਦ ਨੇ ਦੱਸਿਆ ਕਿ ਇਸ ਲੇਜ਼ਰ ਲੈਵਲਰ ਕਰਾਹੇ ਵਿਚ ਜਾਪਾਨ ਦੀ ਉੱਚ ਪੱਧਰੀ ਤਕਨੀਕ ਵਰਤੀ ਗਈ ਹੈ ਜੋ ਕਿ ਖੇਤ ਨੂੰ ਬਹੁਤ ਘੱਟ ਸਮੇਂ ਅਤੇ ਘੱਟ ਖ਼ਰਚ ਨਾਲ਼ ਪੱਧਰਾ ਕਰਦੀ ਹੈ | ਬਾਕੀ ਕੰਪਨੀਆਂ ਨਾਲੋਂ ਥਿੰਦ ਲੇਜ਼ਰ ਲੈਵਲਰ ਨੂੰ ਚਲਾਉਣਾ ਵੀ ਬਹੁਤ ਅਸਾਨ ਹੈ ਅਤੇ ਇਸ ਦੇ ਰੱਖ ਰਖਾਵ ਤੇ ਵੀ ਬਹੁਤ ਘੱਟ ਲਾਗਤ ਆਉਂਦੀ ਹੈ | ਉਨ੍ਹਾਂ ਦੱਸਿਆ ਕਿ ਥਿੰਦ ਮਸ਼ੀਨਰੀ ਸਟੋਰ ਵੱਲੋਂ ਆਪਣੇ ਗਾਹਕਾਂ ਨੂੰ ਤਸੱਲੀਬਖ਼ਸ਼ ਸਰਵਿਸ ਉਨ੍ਹਾਂ ਦੇ ਖੇਤਾਂ ਤੱਕ ਬਹੁਤ ਘੱਟ ਸਮੇਂ ਵਿਚ ਉਪਲਬਧ ਕਰਵਾਈ ਜਾਂਦੀ ਹੈ, ਜਿਸ ਨਾਲ ਕਿਸਾਨਾਂ ਦੇ ਸਮੇਂ ਦੀ ਵੀ ਵੱਡੀ ਬੱਚਤ ਹੁੰਦੀ ਹੈ | ਉਨ੍ਹਾਂ ਦੱਸਿਆ ਕਿ ਜਿਨ੍ਹਾਂ ਕਿਸਾਨਾਂ ਨੇ ਇਸ ਨੂੰ ਲੇਜ਼ਰ ਲੈਵਲਰ ਨੂੰ ਵਰਤਿਆ ਹੈ, ਉਨ੍ਹਾਂ ਨੇ ਇਸ ਉੱਪਰ ਪੂਰੀ ਸੰਤੁਸ਼ਟੀ ਪ੍ਰਗਟ ਕੀਤੀ ਹੈ | ਇਸ ਮੌਕੇ ਕਿਸਾਨ ਅਵਤਾਰ ਸਿੰਘ ਸੰਧੂ, ਤੇਜਪਾਲ ਸਿੰਘ ਗਿੱਲ ਅਤੇ ਹਰਜਿੰਦਰ ਸਿੰਘ ਸੰਧੂ ਨੂੰ ਲੇਜ਼ਰ ਲੈਵਲਰ ਦੇ ਸੈੱਟ ਭੇਂਟ ਕੀਤੇ ਗਏ | ਕਿਸਾਨ ਅਵਤਾਰ ਸਿੰਘ, ਕੁਲਬੀਰ ਸਿੰਘ ਵਲਣੀ, ਸਰਵਨ ਸਿੰਘ ਆਦਿ ਨੇ ਇਸ ਮੌਕੇ ਸਰਕਾਰ ਤੋਂ ਮੰਗ ਕੀਤੀ ਕਿ ਲੇਜ਼ਰ ਲੈਵਲਰ ਤੇ ਵੀ ਸਬਸਿਡੀ ਦਿੱਤੀ ਜਾਵੇ ਤਾਂ ਜੋ ਕਿਸਾਨ ਇਸ ਨੂੰ ਆਸਾਨੀ ਨਾਲ ਖ਼ਰੀਦ ਕਰ ਸਕਣ | ਇਸ ਮੌਕੇ ਜੋਗਾ ਸਿੰਘ ਥਿੰਦ ਨੇ ਦੱਸਿਆ ਕਿ ਸਰਕਾਰ ਵੱਲੋਂ ਵੱਖ ਵੱਖ ਸੰਦਾਂ ਉੱਪਰ ਸਬਸਿਡੀ ਦਿੱਤੀ ਜਾ ਰਹੀ ਹੈ, ਕਿਸਾਨ ਉਨ੍ਹਾਂ ਸਕੀਮਾਂ ਦਾ ਲਾਭ ਉਠਾਉਣ | ਇਸ ਮੌਕੇ ਕੁਲਬੀਰ ਸਿੰਘ, ਸੰਦੀਪ ਸਿੰਘ, ਜਗਮੋਹਣ ਸਿੰਘ, ਸਰਵਨ ਸਿੰਘ, ਗੁਰਵਿੰਦਰ ਸਿੰਘ ਆਦਿ ਹਾਜ਼ਰ ਸਨ |