06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-05-2026

ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਦੀ 76ਵੀਂ ਬਰਸੀ ਸੰਬੰਧੀ ਸ੍ਰੀ ਅਖੰਡ ਪਾਠ ਸਾਹਿਬ ਦੀ ਲੜੀ ਜਾਰੀ

Ad Position 21
No active advertisement
ਅਜੀਤ ਡੈਸਕ 05-05-2026
ਬੇਗੋਵਾਲ, 4 ਮਈ (ਸੁਖਜਿੰਦਰ ਸਿੰਘ)-ਬ੍ਰਹਮ ਗਿਆਨੀ ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਦੀ 76ਵੀਂ ਬਰਸੀ ਡੇਰੇ ਦੇ ਮੁੱਖ ਸੇਵਾਦਾਰ ਬੀਬੀ ਜਗੀਰ ਕੌਰ ਦੀ ਅਗਵਾਈ ਹੇਠ ਜੋ 1, 2 ਤੇ 3 ਜੂਨ ਨੂੰ ਮਨਾਈ ਜਾ ਰਹੀ ਹੈ | ਉਸ ਸੰਬੰਧੀ 2 ਮਈ ਤੋਂ ਆਰੰਭ ਹੋਈ ਸ੍ਰੀ ਅਖੰਡ ਪਾਠ ਸਾਹਿਬਾਂ ਦੀ ਲੜੀ ਤਹਿਤ ਅੱਜ 13 ਸ੍ਰੀ ਅਖੰਡ ਪਾਠ ਸਾਹਿਬਾਂ ਦੇ ਭੋਗ ਪਾਏ ਗਏ ਤੇ ਨਾਲ ਹੀ 14 ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਗਏ | ਇਸ ਸਮੇਂ ਰੱਖੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਡੇਰਾ ਸੰਤ ਬਾਬਾ ਪ੍ਰੇਮ ਸਿੰਘ ਦੇ ਹਜ਼ੂਰੀ ਰਾਗੀ ਵੱਲੋਂ ਸ਼ਬਦ ਗਾਇਨ ਕਰਦਿਆਂ ਸੰਗਤਾਂ ਨੂੰ ਜਿੱਥੇ ਨਾਮ ਬਾਣੀ ਨਾਲ ਜੋੜਦਿਆਂ ਨਾਮ ਜਪਣ ਕਿਰਤ ਕਰਨ ਤੇ ਵੰਡ ਛਕਣ ਦਾ ਉਪਦੇਸ਼ ਦਿੱਤਾ | ਇਸ ਉਪਰੰਤ ਪ੍ਰੋ. ਜਸਵੰਤ ਸਿੰਘ ਮੁਰੱਬੀਆ ਨੇ ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਜੀ ਦੇ ਜੀਵਨ ਤੇ ਝਾਤ ਪਾਉਂਦਿਆਂ ਕਿਹਾ ਕਿ ਸੰਤ ਬਾਬਾ ਪ੍ਰੇਮ ਸਿੰਘ ਵਾਲੇ ਬਹੁਤ ਹੀ ਦੂਰ ਅੰਦੇਸ਼ੀ ਸਨ ਜਿਨ੍ਹਾਂ ਨੇ ਆਪਣੇ ਜੀਵਨ ਵਿਚ ਅਨੇਕਾਂ ਸਕੂਲ ਕਾਲਜ ਜਿੱਥੇ ਬਣਾਏ ਉੱਥੇ ਬਹੁਤ ਸਾਰੀਆਂ ਸਮਾਜਿਕ ਕੁਰੀਤੀਆਂ ਨੂੰ ਦੂਰ ਕਰਨ ਲਈ ਕ੍ਰਾਂਤੀਕਾਰੀ ਕਦਮ ਚੁੱਕੇ ਅੱਜ ਸਾਡਾ ਇਲਾਕਾ ਉਨ੍ਹਾਂ ਦੇ ਅਸ਼ੀਰਵਾਦ ਸਦਕਾ ਪੂਰੇ ਦੇਸ਼ ਵਿਦੇਸ਼ਾਂ ਵਿਚ ਜਿੱਥੇ ਮੱਲਾ ਮਾਰੀਆਂ ਹੈ ਉੱਥੇ ਇਹ ਏਰੀਆ ਹਰ ਪੱਖੋਂ ਖ਼ੁਸ਼ਹਾਲ ਹੈ | ਪ੍ਰੋਫੈਸਰ ਮੁਰੱਬੀਆ ਨੇ ਇਹ ਵੀ ਕਿਹਾ ਕਿ 2 ਮਈ ਤੋਂ ਆਰੰਭ ਹੋਈ ਸ੍ਰੀ ਅਖੰਡ ਪਾਠ ਸਾਹਿਬਾਂ ਦੀ ਲੜੀ ਦੀ ਸਮਾਪਤੀ 1 ਜੂਨ ਨੂੰ ਹੋਵੇਗੀ, ਇਹ ਵੀ ਦੱਸਿਆ ਕਿ 1, 2 ਤੇ 3 ਜੂਨ ਨੂੰ ਧਾਰਮਿਕ ਸਮਾਗਮ ਵੱਡੇ ਪੱਧਰ 'ਤੇ ਹੋਣਗੇ ਜਿਸ ਵਿਚ ਪੰਥ ਪ੍ਰਸਿੱਧ ਰਾਗੀ ਢਾਡੀ ਕਥਾ ਵਾਚਕ ਸੰਗਤਾਂ ਨੂੰ ਨਾਮਬਾਣੀ ਨਾਲ ਜੁੜਨਗੇ ਤੇ ਨਾਲ ਹੀ ਅੰਮਿ੍ਤ ਸੰਚਾਰ ਵੀ ਹੋਵੇਗਾ | ਇਸ ਮੌਕੇ ਯੁਵਰਾਜ ਭੁਪਿੰਦਰ ਸਿੰਘ, ਕਿਸ਼ਨ ਸਿੰਘ ਅਕਬਰਪੁਰ, ਲਵਦੀਪ ਸਿੰਘ ਯੂ.ਐਸ.ਏ., ਜਸਪ੍ਰੀਤ ਸਿੰਘ ਮਹਿਮਦਪੁਰ, ਰਜਿੰਦਰ ਸਿੰਘ ਲਾਡੀ ਸਾਬਕਾ ਪ੍ਰਧਾਨ ਨਗਰ ਪੰਚਾਇਤ ਬੇਗੋਵਾਲ ਤੇ ਅਮਰੀਕ ਸਿੰਘ ਪੀ.ਏ. ਤੋਂ ਇਲਾਵਾ ਵੱਡੀ ਗਿਣਤੀ ਚ ਸੰਗਤਾਂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪੀ.ਟੀ.ਯੂ. ਦੇ ਸਹਾਇਕ ਪ੍ਰੋ. ਡਾ. ਨਵੀਨ ਕੁਮਾਰ ਸ਼ਰਮਾ ਟਰੇਨਿੰਗ ਉਪਰੰਤ ਲੈਫ਼ਟੀਨੈਂਟ ਬਣੇ ਅਗਲੀ ਖ਼ਬਰ ਪੰਜਾਬ ਸਰਕਾਰ ਵੱਲੋਂ ਪੈਨਸ਼ਨਰਾਂ ਨੂੰ ਸਮੇਂ ਸਿਰ ਪੈਨਸ਼ਨ ਨਾ ਦੇਣਾ ਮੰਦਭਾਗਾ-ਪ੍ਰਧਾਨ ਭੱਟੀ
Ad Position 24