06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-05-2026

ਏਕ ਨੂਰ ਸੁਸਾਇਟੀ ਨਡਾਲਾ ਵਲੋਂ ਪਿੰਡ ਰਾਏਪੁਰ ਤੇ ਦਾਊਦਪੁਰ ਵਿਖੇ ਵਿਦਿਆਰਥੀਆਂ ਨੂੰ ਸਟੇਸ਼ਨਰੀ ਵੰਡੀ

Ad Position 21
No active advertisement
ਅਜੀਤ ਡੈਸਕ 05-05-2026
ਨਡਾਲਾ, 4 ਮਈ (ਰਘਬਿੰਦਰ ਸਿੰਘ)-ਸਮਾਜ ਸੇਵਾ ਦੇ ਖੇਤਰ ਵਿਚ ਸਰਗਰਮ ਏਕ ਨੂਰ ਅਵੇਅਰਨੈੱਸ ਐਂਡ ਵੈੱਲਫੇਅਰ ਸੁਸਾਇਟੀ ਨਡਾਲਾ ਵੱਲੋਂ ਪਿੰਡ ਰਾਏਪੁਰ ਅਰਾਈਆਂ ਅਤੇ ਦਾਊਦਪੁਰ ਦੇ ਸਰਕਾਰੀ ਮਿਡਲ ਸਕੂਲਾਂ ਵਿਚ ਵਿਦਿਆਰਥੀਆਂ ਨੂੰ ਸਟੇਸ਼ਨਰੀ ਵੰਡੀ ਗਈ | ਇਸ ਮੌਕੇ ਛੋਟੇ ਬੱਚਿਆਂ ਨੂੰ ਕਾਪੀਆਂ, ਪੈਨਸਿਲਾਂ ਅਤੇ ਹੋਰ ਲੋੜੀਂਦਾ ਸਾਮਾਨ ਮੁਹੱਈਆ ਕਰਵਾਇਆ ਗਿਆ | ਇਸ ਦੌਰਾਨ ਦੋਵੇਂ ਉਕਤ ਸਕੂਲ ਸਟਾਫ਼ ਨੇ ਸੁਸਾਇਟੀ ਦੇ ਇਸ ਉਪਰਾਲੇ ਦੀ ਭਰਪੂਰ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੀ ਸਹਾਇਤਾ ਨਾਲ ਬੱਚਿਆਂ ਦੀ ਪੜ੍ਹਾਈ ਵਿਚ ਹੋਰ ਉਤਸ਼ਾਹ ਪੈਦਾ ਹੁੰਦਾ ਹੈ | ਸੁਸਾਇਟੀ ਮੈਂਬਰਾਂ ਨੇ ਦੱਸਿਆ ਕਿ ਉਹ ਅੱਗੇ ਵੀ ਇਸ ਤਰ੍ਹਾਂ ਦੇ ਸੇਵਾ ਕਾਰਜ ਜਾਰੀ ਰੱਖਣਗੇ | ਇਸ ਮੌਕੇ ਸਕੂਲ ਪ੍ਰਬੰਧਕਾਂ ਅਤੇ ਸੁਸਾਇਟੀ ਵੱਲੋਂ ਵਿਦੇਸ਼ ਵੱਸਦੇ ਸਹਿਯੋਗੀ ਕੁਲਦੀਪ ਸਿੰਘ (ਬੈਲਜੀਅਮ) ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ, ਜਿਨ੍ਹਾਂ ਦੇ ਸਹਿਯੋਗ ਨਾਲ ਇਹ ਸੇਵਾ ਕਾਰਜ ਸੰਭਵ ਹੋ ਸਕਿਆ | ਇਸ ਮੌਕੇ ਮੁੱਖ ਅਧਿਆਪਕਾ ਰਾਏਪੁਰ ਅਰਾਈਆਂ ਗੀਤਾ ਗਿਆਨ ਸਿੰਘ, ਕਸ਼ਮੀਰ ਸਿੰਘ, ਮਾਸਟਰ ਅਮਨਦੀਪ ਸਿੰਘ, ਮੁੱਖ ਅਧਿਆਪਕ ਪਰਵਿੰਦਰਜੀਤ ਸਿੰਘ ਦਾਊਦਪੁਰ, ਸੰਦੀਪ ਕੁਮਾਰ ਟੋਨੀ, ਰੋਮੀ ਬਾਜਵਾ, ਮਨੋਜ ਕੁਮਾਰ ਟੀਟਾ, ਜਸਵਿੰਦਰ ਸਿੰਘ ਮਠਾੜੂ, ਨਿਤਿਨ ਕੁਮਾਰ, ਜਤਿੰਦਰ ਸਾਜਨ, ਬਲਵਿੰਦਰ ਸਿੰਘ ਸਰਗੋਧੀਆ, ਵੰਸ਼ ਅਰੋੜਾ, ਲਵ ਅਰੋੜਾ, ਅਨਮੋਲਦੀਪ ਸਿੰਘ, ਮਾਸਟਰ ਮਨਿੰਦਰ ਪਾਲ, ਮੋਨੂੰ ਪਸ਼ਰੀਚਾ, ਪੰਕਜ ਸੁਨਿਆਰਾ, ਰਘਬਿੰਦਰ ਸਿੰਘ ਅਤੇ ਹੋਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲ 'ਚ 'ਲੇਬਰ ਡੇ' ਮਨਾਇਆ ਅਗਲੀ ਖ਼ਬਰ ਪੀ.ਟੀ.ਯੂ. ਦੇ ਸਹਾਇਕ ਪ੍ਰੋ. ਡਾ. ਨਵੀਨ ਕੁਮਾਰ ਸ਼ਰਮਾ ਟਰੇਨਿੰਗ ਉਪਰੰਤ ਲੈਫ਼ਟੀਨੈਂਟ ਬਣੇ
Ad Position 24