06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-05-2026

ਆਨੰਦ ਕਾਲਜ ਦਾ ਬੀ.ਐੱਸ.ਸੀ. (ਐੱਮ.ਐੱਲ.ਐੱਸ.) ਦਾ ਪੰਜਵੇਂ, ਤੀਜੇ ਤੇ ਪਹਿਲੇ ਸਮੈਸਟਰ ਦਾ ਨਤੀਜਾ ਰਿਹਾ ਸ਼ਾਨਦਾਰ

Ad Position 21
No active advertisement
ਅਜੀਤ ਡੈਸਕ 05-05-2026
ਕਪੂਰਥਲਾ, 4 ਮਈ (ਵਿ.ਪ੍ਰ.)-ਆਨੰਦ ਕਾਲਜ ਆਫ਼ ਇੰਜੀਨੀਅਰਿੰਗ ਐਂਡ ਮੈਨੇਜਮੈਂਟ ਕਪੂਰਥਲਾ ਦਾ ਆਈ.ਕੇ. ਗੁਜਰਾਲ ਪੰਜਾਬ ਤਕਨੀਕੀ ਯੂਨੀਵਰਸਿਟੀ ਵਲੋਂ ਬੀ.ਐੱਸ.ਸੀ. (ਐਮ.ਐਲ.ਐੱਸ.) ਦਾ ਪੰਜਵੇਂ, ਤੀਜੇ ਤੇ ਪਹਿਲੇ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ | ਕਾਲਜ ਦੇ ਪਿ੍ੰਸੀਪਲ ਡਾ. ਅਮਰਪ੍ਰੀਤ ਸਿੰਘ ਨੇ ਦੱਸਿਆ ਕਿ ਬੀ.ਐੱਸ.ਸੀ. (ਐਮ.ਐਲ.ਐੱਸ.) ਪੰਜਵੇਂ ਸਮੈਸਟਰ ਦੀ ਵਿਦਿਆਰਥਣ ਜਸ਼ਨਦੀਪ ਕੌਰ ਨੇ ਪਹਿਲਾ, ਸਮਰਨ ਸ਼ਰਮਾ ਨੇ ਦੂਜਾ ਅਤੇ ਕਿਰਨਦੀਪ ਕੌਰ ਤੇ ਮਨਜੋਤ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਇਸੇ ਦੌਰਾਨ ਤੀਜੇ ਸਮੈਸਟਰ ਦੀ ਮੀਨਾ ਕੁਮਾਰੀ ਪਹਿਲੇ, ਹਰਪ੍ਰੀਤ ਕੌਰ ਤੇ ਸੰਦੀਪ ਕੌਰ ਦੂਜੇ ਤੇ ਕਿਰਨਦੀਪ ਕੌਰ ਤੀਜੇ ਸਥਾਨ 'ਤੇ ਰਹੀ | ਪਿ੍ੰਸੀਪਲ ਨੇ ਦੱਸਿਆ ਕਿ ਇਸੇ ਤਰ੍ਹਾਂ ਪਹਿਲੇ ਸਮੈਸਟਰ ਦੀ ਮੁਸਕਾਨਪ੍ਰੀਤ ਕੌਰ ਪਹਿਲੇ, ਮਨਪ੍ਰੀਤ ਕੌਰ ਦੂਜੇ ਤੇ ਦੀਪਾਲੀ ਕੁਮਾਰੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਇਸੇ ਦੌਰਾਨ ਹੀ ਕਾਲਜ ਦੇ ਮੈਨੇਜਿੰਗ ਡਾਇਰੈਕਟਰ ਵਿਕਰਮ ਆਨੰਦ, ਡਾਇਰੈਕਟਰ ਰੁਚੀ ਆਨੰਦ, ਪਿ੍ੰਸੀਪਲ ਡਾ. ਅਮਰਪ੍ਰੀਤ ਸਿੰਘ ਨੇ ਬੀ.ਐੱਸ.ਸੀ. (ਐਮ.ਐਲ.ਐੱਸ.) ਤਿੰਨਾਂ ਸਮੈਸਟਰਾਂ ਦੇ ਹੋਣਹਾਰ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੰਦਿਆਂ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ | ਉਨ੍ਹਾਂ ਕਾਲਜ ਦੇ ਸਟਾਫ਼ ਦੀ ਵੀ ਸ਼ਲਾਘਾ ਕੀਤੀ, ਜਿਨ੍ਹਾਂ ਦੀ ਸਖ਼ਤ ਮਿਹਨਤ ਅਤੇ ਯੋਗ ਅਗਵਾਈ ਸਦਕਾ ਵਿਦਿਆਰਥੀ ਚੰਗੇ ਅੰਕ ਲੈਣ ਵਿਚ ਸਫ਼ਲ ਰਹੇ |
Ad Position 22
No active advertisement
ਪਿਛਲੀ ਖ਼ਬਰ ਤਰੁਣ ਚੁੱਘ ਦੇ ਦਫ਼ਤਰ ਵਿਖੇ ਮਨਾਏ ਗਏ ਜਿੱਤ ਦੇ ਜਸ਼ਨ <br/> ਅਗਲੀ ਖ਼ਬਰ ਸ੍ਰੀ ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲ 'ਚ 'ਲੇਬਰ ਡੇ' ਮਨਾਇਆ
Ad Position 24