07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-05-2026

ਅੱਡਾ ਸੁਭਾਨਪੁਰ ਦੇ ਪ੍ਰਧਾਨ ਜਥੇਦਾਰ ਇਕਬਾਲ ਸਿੰਘ ਦਾ ਹੋਇਆ ਦਿਹਾਂਤ

Ad Position 21
No active advertisement
ਅਜੀਤ ਡੈਸਕ 05-05-2026
ਸੁਭਾਨਪੁਰ, 4 ਮਈ (ਸਤਨਾਮ ਸਿੰਘ)-ਅੱਡਾ ਸੁਭਾਨਪੁਰ ਚੌਂਕ ਵਿਖੇ ਉਸ ਵੇਲੇ ਮਾਹੌਲ ਗਮਗੀਨ ਹੋ ਗਿਆ | ਜਦੋਂ ਅੱਡਾ ਸੁਭਾਨਪੁਰ ਦੇ ਪ੍ਰਧਾਨ ਫੌਜੀ ਇਕਬਾਲ ਸਿੰਘ ਗੁਰੂ ਕੀਆ ਲਾਡਲੀਆਂ ਫ਼ੌਜਾਂ ਦੀ ਹਾਰਟ ਅਟੈਕ ਆਉਣ ਨਾਲ ਮੌਕੇ ਤੇ ਹੀ ਮੌਤ ਹੋ ਜਾਣ ਦੀ ਦੁਖਦਾਈ ਖ਼ਬਰ ਹੈ | ਪ੍ਰਧਾਨ ਜਥੇਦਾਰ ਇਕਬਾਲ ਸਿੰਘ ਵਾਹਿਗੁਰੂ ਜੀ ਦੇ ਓਟ ਆਸਰੇ ਵਿਚ ਰਹਿਣ ਵਾਲੇ ਇਨਸਾਨ ਸਨ ਤੇ ਸਮਾਜ ਭਲਾਈ ਦੇ ਕੰਮਾਂ ਵਿਚ ਸਦਾ ਤਤਪਰ ਰਹਿੰਦੇ ਸਨ | ਉਨ੍ਹਾਂ ਵਲੋਂ ਅੱਡਾ ਸੁਭਾਨਪੁਰ ਚੌਂਕ ਵਿਚ ਹਰ ਮਹੀਨੇ ਮੱਸਿਆ ਦੇ ਦਿਹਾੜੇ 'ਤੇ ਅਤੁੱਟ ਲੰਗਰ ਲੱਗਾ ਕੇ ਆਉਣ ਜਾਣ ਵਾਲੀਆਂ ਸੰਗਤਾਂ ਨੂੰ ਛਕਾਉਣਾ ਤੇ ਧਾਰਮਿਕ ਦਿਹਾੜਿਆਂ ਦੇ ਮੌਕੇ 'ਤੇ ਗੁਰੂ ਕਾ ਲੰਗਰ ਤੇ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਲਗਾਉਣਾ ਉਨ੍ਹਾਂ ਦੀ ਪਹਿਲ ਕਦਮੀ ਹੁੰਦੀ ਸੀ | ਉਨ੍ਹਾਂ ਦੇ ਪੁੱਤਰ ਪਿ੍ਤਪਾਲ ਸਿੰਘ, ਅੰਮਿ੍ਤਪਾਲ ਸਿੰਘ, ਕਿਰਪਾਲ ਸਿੰਘ ਤੇ ਰਾਜਵਿੰਦਰ ਸਿੰਘ ਸਾਰੇ ਵਾਸੀ ਯੂ.ਕੇ ਜੋ ਆਪਣੇ ਪਿਤਾ ਜੀ ਦੀ ਹੋਈ ਅਚਾਨਕ ਬੇਵਕਤੀ ਮੌਤ ਤੇ ਆਪਣੇ ਵਤਨ ਦੀ ਜਲਦੀ ਵਾਪਸੀ ਕਰ ਰਹੇ ਹਨ | ਇਸ ਦੁੱਖ ਦੀ ਘੜੀ ਵਿਚ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਬੀਬੀ ਜਗੀਰ ਕੌਰ ਤੇ ਰਾਣਾ ਗੁਰਜੀਤ ਸਿੰਘ ਵਿਧਾਇਕ ਕਪੂਰਥਲਾ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ | ਇਸ ਮੌਕੇ ਪ੍ਰਤਿਪਾਲ ਸਿੰਘ ਹਰਜੋਤ ਸਿੰਘ ਦਿਲਪ੍ਰੀਤ ਸਿੰਘ ਗੁਰਪ੍ਰੀਤ ਸਿੰਘ ਤੇ ਗੁਰੂ ਕੀਆ ਲਾਡਲੀਆਂ ਫੌਜਾਂ ਅੰਸ਼ਪ੍ਰੀਤ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਕੁੱਤਿਆਂ ਨੂੰ ਗੈਰ-ਕਾਨੂੰਨੀ ਤੇ ਗਲਤ ਤਰੀਕੇ ਨਾਲ ਬੋਰੀਆਂ ਵਿਚ ਬੰਦ ਕਰਕੇ ਲਿਜਾਣ ਸੰਬੰਧੀ ਕੇਸ ਦਰਜ ਅਗਲੀ ਖ਼ਬਰ ਭਾਜਪਾ ਵਰਕਰਾਂ ਨੇ ਜਿੱਤ ਦੀ ਖ਼ੁਸ਼ੀ 'ਚ ਲੱਡੂ ਵੰਡੇ
Ad Position 24