ਫਗਵਾੜਾ, 4 ਮਈ (ਹਰਜੋਤ ਸਿੰਘ ਚਾਨਾ)-ਪੱਛਮੀ ਬੰਗਾਲ, ਆਸਾਮ ਅਤੇ ਪੁੰਡੂਚੇਰੀ ਦੀਆਂ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਭਾਜਪਾ ਵਰਕਰਾਂ ਵਲੋਂ ਆਸ਼ੂ ਸਾਂਪਲਾ ਦੀ ਅਗਵਾਈ 'ਚ ਗਾਂਧੀ ਚੌਂਕ ਵਿਖੇ ਲੱਡੂ ਵੰਡੇ ਗਏ | ਉਨ੍ਹਾਂ ਕਿਹਾ ਕਿ ਬੰਗਾਲ ਤੋਂ ਲੈ ਕੇ ਪੁੰਡੂਚੇਰੀ ਤੱਕ ਲਹਿਰਾਉਂਦਾ ਭਗਵਾ ਇਸ ਗੱਲ ਦਾ ਸਪਸ਼ਟ ਸਬੂਤ ਹੈ ਕਿ ਦੇਸ਼ ਦੀ ਜਨਤਾ ਸਿਰਫ਼ ਵਿਕਾਸ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕੁਸ਼ਲ ਅਗਵਾਈ 'ਤੇ ਭਰੋਸਾ ਕਰਦੀ ਹੈ | ਉਨ੍ਹਾਂ ਕਿਹਾ ਕਿ ਇਨ੍ਹਾਂ ਰਾਜਾਂ 'ਚ ਪਾਰਟੀ ਦਾ ਇਹ ਬੇਮਿਸਾਲ ਪ੍ਰਦਰਸ਼ਨ ਪ੍ਰਧਾਨ ਮੰਤਰੀ ਦੇ 'ਸਬਕਾ ਸਾਥ, ਸਬਕਾ ਵਿਕਾਸ' ਦੇ ਸੰਕਲਪ ਅਤੇ ਵਰਕਰਾਂ ਦੀ ਅਣਥੱਕ ਮਿਹਨਤ ਦਾ ਨਤੀਜਾ ਹੈ | ਸਾਂਪਲਾ ਨੇ ਜ਼ੋਰ ਦੇ ਕੇ ਕਿਹਾ ਕਿ ਪੱਛਮੀ ਬੰਗਾਲ ਵਿਚ ਭਾਜਪਾ ਨੇ ਜੋ ਵੱਡਾ ਜਨਾਧਾਰ ਹਾਸਲ ਕੀਤਾ ਹੈ, ਉਹ ਭਵਿੱਖ ਵਿਚ ਇੱਕ ਵੱਡੀ ਸਿਆਸੀ ਕ੍ਰਾਂਤੀ ਦਾ ਸੰਕੇਤ ਹੈ | ਇਸ ਮੌਕੇ ਮੰਡਲ ਪ੍ਰਧਾਨ ਅਨੁਰਾਗ ਮਾਨਖੰਡ, ਬਲਭੱਦਰ ਸੇਨ ਦੁੱਗਲ, ਤਯੱਸਵੀ ਭਾਰਦਵਾਜ, ਮਹਿੰਦਰ ਪਾਲ ਥਾਪਰ, ਕੀਮਤੀ ਸ਼ਰਮਾ, ਬਲਵਿੰਦਰ ਠਾਕੁਰ, ਅਸ਼ੋਕ ਸੇਠੀ, ਆਸ਼ੂ ਪੁਰੀ, ਅਸ਼ੋਕ ਦੁੱਗਲ, ਸੰਜੇ ਗਰੋਵਰ, ਪ੍ਰਮੋਦ ਮਿਸ਼ਰਾ, ਰਾਜਿੰਦਰ ਸੋਂਧੀ, ਰਮਨ ਨਹਿਰਾ, ਨਿਖਿਲ ਗੁਪਤਾ, ਲੋਕੇਸ਼ ਬਾਲੀ, ਰਾਕੇਸ਼ ਬਾਂਗਾ, ਦੀਪਕ ਮਲਹੋਤਰਾ, ਵਿਨਾਇਕ ਪਰਾਸ਼ਰ, ਸੰਦੀਪ ਵਰਮਾ ਆਦਿ ਸ਼ਾਮਿਲ ਸਨ |