ਸੁਲਤਾਨਪੁਰ ਲੋਧੀ, 4 ਮਈ (ਨਰੇਸ਼ ਹੈਪੀ)-ਭਾਜਪਾ ਦੇ ਹਲਕਾ ਸੁਲਤਾਨਪੁਰ ਲੋਧੀ ਦੇ ਇੰਚਾਰਜ ਰਾਕੇਸ਼ ਨੀਟੂ ਨੇ ਪੱਛਮੀ ਬੰਗਾਲ, ਆਸਾਮ ਅਤੇ ਪਾਂਡੀਚਰੀ ਵਿਚ ਪਾਰਟੀ ਦੀ ਜਿੱਤ 'ਤੇ ਪਾਰਟੀ ਵਰਕਰਾਂ ਅਤੇ ਨੇਤਾਵਾਂ ਨੂੰ ਵਧਾਈ ਦਿੱਤੀ | ਇਸ ਮੌਕੇ ਰਾਕੇਸ਼ ਨੀਟੂ ਨੇ ਕਿਹਾ ਕਿ ਇਨ੍ਹਾਂ ਰਾਜਾਂ ਵਿਚ ਇਤਿਹਾਸਕ ਜਿੱਤ ਮੁੱਖ ਤੌਰ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਦੀਆਂ ਲੋਕ ਭਲਾਈ ਨੀਤੀਆਂ ਅਤੇ ਪ੍ਰਭਾਵਸ਼ਾਲੀ ਪ੍ਰਸ਼ਾਸਨ ਨੂੰ ਸਿਹਰਾ ਦਿੰਦੀ ਹੈ | ਉਨ੍ਹਾਂ ਅੱਗੇ ਕਿਹਾ ਕਿ ਪਿਛਲੇ ਕੁੱਝ ਸਾਲਾਂ ਵਿਚ ਦੇਸ਼ ਭਰ ਵਿਚ ਵਿਕਾਸ ਦੀ ਤੇਜ਼ ਰਫ਼ਤਾਰ ਕਾਰਨ ਹੀ ਪੱਛਮੀ ਬੰਗਾਲ, ਆਸਾਮ ਅਤੇ ਪਾਂਡੀਚਰੀ ਦੇ ਲੋਕਾਂ ਨੇ ਭਾਜਪਾ ਵਿਚ ਆਪਣਾ ਭਰੋਸਾ ਜਤਾਇਆ ਹੈ | ਉਨ੍ਹਾਂ ਕਿਹਾ ਕਿ ਇਹ ਜਿੱਤ ਸਿਰਫ਼ ਨੀਤੀਆਂ ਦਾ ਨਤੀਜਾ ਨਹੀਂ ਹੈ, ਸਗੋਂ ਕੇਂਦਰੀ ਨੇ ਥਾਵਾਂ ਦੀ ਦੂਰ ਅੰਦੇਸ਼ੀ ਦਾ ਨਤੀਜਾ ਹੈ | ਪਾਰਟੀ ਵਰਕਰਾਂ ਦੀ ਸਖ਼ਤ ਮਿਹਨਤ ਤੇ ਸਮਰਪਣ ਦੀ ਪ੍ਰਸ਼ੰਸਾ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਜਿੱਤ ਉਨ੍ਹਾਂ ਦੇ ਅਣਥੱਕ ਯਤਨਾਂ ਤੇ ਜਨਤਾ ਦੇ ਵਿਸ਼ਵਾਸ ਦਾ ਨਤੀਜਾ ਹੈ | ਉਨ੍ਹਾਂ ਕਿਹਾ ਕਿ ਇਹ ਜਿੱਤ ਆਉਣ ਵਾਲੇ ਹੋਰ ਵੀ ਵੱਡੇ ਬਦਲਾਅ ਦਾ ਸੰਕੇਤ ਹੈ ਅਤੇ ਭਾਜਪਾ ਰਾਸ਼ਟਰੀ ਹਿਤ ਵਿਚ ਆਪਣੀਆਂ ਨੀਤੀਆਂ ਨੂੰ ਮਜ਼ਬੂਤੀ ਨਾਲ ਲਾਗੂ ਕਰਨਾ ਜਾਰੀ ਰੱਖੇਗੀ | ਪੰਥ ਵਿਚ ਉਨ੍ਹਾਂ ਕਿਹਾ ਕਿ ਪੱਛਮੀ ਬੰਗਾਲ ਤੋਂ ਬਾਅਦ ਹੁਣ ਪੰਜਾਬ ਦੀ ਵਾਰੀ ਹੈ | ਇਸ ਮੌਕੇ ਅਮਿਤ ਸ਼ਾਹ ਯੂਥ ਬਿ੍ਗੇਡ ਦੇ ਪੰਜਾਬ ਦੇ ਉਪ ਪ੍ਰਧਾਨ ਪੰਜਾਬ ਰਵੀ ਪਰਿਆਲ, ਮੰਡਲ ਪ੍ਰਧਾਨ ਡਾ. ਰਾਕੇਸ਼ ਪੁਰੀ, ਪਰਮਜੀਤ ਸਿੰਘ ਜ਼ਿਲ੍ਹਾ ਪ੍ਰਧਾਨ ਅਮਿਤ ਸ਼ਾਹ ਯੂਥ ਬਿ੍ਗੇਡ, ਜੱਜ ਸਿੰਘ ਸੰਧੂ ਉਪ ਪ੍ਰਧਾਨ ਅਮਿਤ ਸ਼ਾਹ ਯੂਥ ਬਿ੍ਗੇਡ, ਚਤਰ ਸਿੰਘ ਜੋਸਨ ਆਗੂ ਕਿਸਾਨ ਸੈੱਲ, ਅਸ਼ੋਕ ਕਨੌਜੀਆ, ਅਸ਼ਵਨੀ ਕੁਮਾਰ ਸ਼ਰਮਾ, ਸਤਪਾਲ ਕਾਲਾ, ਰੰਗਾ ਭਗਤ, ਬਾਬਾ ਬਲੋਰੀ ਨਾਥ, ਪੰਡਿਤ ਲਕਸ਼ਮਣ ਪ੍ਰਸਾਦ, ਮੁਕੇਸ਼ ਧੀਰ, ਰਮਨ ਸਲਪੋਨਾ ਅਤੇ ਹੋਰ ਵੀ ਮੌਜੂਦ ਸਨ | ਉਨ੍ਹਾਂ ਨੇ ਪਾਰਟੀ ਨੂੰ ਜਿੱਤ ਦੀ ਵਧਾਈ ਦਿੱਤੀ ਅਤੇ ਮਿਠਾਈਆਂ ਵੰਡੀਆਂ |