ਫਗਵਾੜਾ, 4 ਮਈ (ਹਰਜੋਤ ਸਿੰਘ ਚਾਨਾ)-ਪੱਛਮੀ ਬੰਗਾਲ, ਆਸਾਮ ਤੇ ਪੁਡੂਚੇਰੀ ਦੀਆਂ ਵਿਧਾਨ ਸਭਾ ਚੋਣਾਂ 'ਚ ਭਾਜਪਾ ਦੇ ਸ਼ਾਨਦਾਰ ਅਤੇ ਇਤਿਹਾਸਕ ਪ੍ਰਦਰਸ਼ਨ ਨੂੰ ਲੈ ਕੇ ਅੱਜ ਸਾਬਕਾ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਤੇ ਅਨੀਤਾ ਸੋਮ ਪ੍ਰਕਾਸ਼ ਦੀ ਅਗਵਾਈ 'ਚ ਗੋਲ ਚੌਂਕ ਵਿਖੇ ਲੱਡੂ ਵੰਡੇ ਗਏ | ਚੋਣ ਨਤੀਜਿਆਂ 'ਚ ਭਾਜਪਾ ਦੀ ਜਿੱਤ 'ਤੇ ਫਗਵਾੜਾ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਨੇ ਖ਼ੁਸ਼ੀ ਮਨਾਉਂਦੇ ਹੋਏ ਇੱਕ-ਦੂਜੇ ਨੂੰ ਲੱਡੂ ਵੰਡੇ ਤੇ ਜਸ਼ਨ ਮਨਾਇਆ | ਸੋਮ ਪ੍ਰਕਾਸ਼ ਨੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਨ੍ਹਾਂ ਰਾਜਾਂ ਦੇ ਚੋਣ ਨਤੀਜਿਆਂ ਨੇ ਇੱਕ ਵਾਰ ਫ਼ਿਰ ਸਾਬਿਤ ਕਰ ਦਿੱਤਾ ਹੈ ਕਿ ਪੂਰੇ ਦੇਸ਼ 'ਚ ਭਾਜਪਾ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਨੀਤੀਆਂ ਦਾ ਡੰਕਾ ਵੱਜ ਰਿਹਾ ਹੈ | ਇਸ ਮੌਕੇ ਅਵਤਾਰ ਮੰਡ, ਪੰਕਜ ਚਾਵਲਾ, ਸੰਜੂ ਚਾਹਲ, ਨਿਤਿਨ ਚੱਢਾ, ਸਾਬਕਾ ਮੇਅਰ ਅਰੁਨ ਖੋਸਲਾ ਸਮੇਤ ਵੱਡੀ ਗਿਣਤੀ 'ਚ ਭਾਜਪਾ ਵਰਕਰ ਸ਼ਾਮਿਲ ਸਨ |