19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-05-2026

ਸ਼ੁਕਰਾਨਾ ਯਾਤਰਾ ਤੋਂ ਪਹਿਲਾਂ ਫਗਵਾੜਾ 'ਚ ਪੁਲਿਸ ਦੀ ਸਖ਼ਤ ਕਾਰਵਾਈ, ਕਈ ਆਗੂ ਕੀਤੇ ਨਜ਼ਰਬੰਦ

Ad Position 21
No active advertisement
ਅਜੀਤ ਡੈਸਕ 07-05-2026
ਫਗਵਾੜਾ, 6 ਮਈ (ਹਰਜੋਤ ਸਿੰਘ ਚਾਨਾ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਫਗਵਾੜਾ 'ਚ ਪੁੱਜਣ ਵਾਲੀ ਸ਼ੁਕਰਾਨਾ ਯਾਤਰਾ ਤੋਂ ਪਹਿਲਾ ਮੁੱਖ ਮੰਤਰੀ ਦਾ ਵਿਰੋਧ ਕਰਨ ਵਾਲੀਆਂ ਜਥੇਬੰਦੀਆਂ ਦੇ ਆਗੂਆਂ ਨੂੰ ਪੁਲਿਸ ਨੇ ਪਹਿਲਾ ਹੀ ਆਪਣੇ ਘੇਰੇ 'ਚ ਲੈ ਲਿਆ ਤੇ ਅੱਜ ਸਵੇਰ ਤੋਂ ਹੀ ਜਿੱਥੇ ਜਿੱਥੇ ਵੀ ਮੌਕੇ ਲੱਗਾ ਉੱਥੇ ਆਗੂਆਂ ਨੂੰ ਘੇਰੇ 'ਚ ਰੱਖ ਲਿਆ | ਭਾਰਤੀ ਕਿਸਾਨ ਯੂਨੀਅਨ ਦੋਆਬਾ ਦੇ ਮੈਂਬਰਾਂ ਨੂੰ ਦਾਣਾ ਮੰਡੀ ਵਿਖੇ ਰੋਕੀ ਰੱਖਿਆ | ਕਿਸਾਨ ਆਗੂ ਸਤਨਾਮ ਸਿੰਘ ਸਾਹਨੀ ਨੇ ਦੱਸਿਆ ਕਿ ਫਗਵਾੜਾ ਸ਼ੂਗਰ ਮਿੱਲ ਵੱਲ ਸੀਜਨ 21-22 ਦਾ ਜੋ 28 ਕਰੋੜ ਰੁਪਏ ਗੰਨੇ ਦੀ ਬਕਾਇਆ ਰਾਸ਼ੀ ਹੈ ਉਸਦੀ ਅਦਾਇਗੀ ਨਹੀਂ ਹੋ ਰਹੀ ਜਿਸ ਤੋਂ ਕਿਸਾਨ ਪ੍ਰੇਸ਼ਾਨ ਹਨ | ਉਨ੍ਹਾਂ ਅੱਗੋਂ ਦੱਸਿਆ ਕਿ ਸ਼ੰਭੂ ਬਾਰਡਰ ਤੇ ਕਿਸਾਨੀ ਸੰਘਰਸ਼ ਤੋਂ ਬਾਅਦ ਚੋਰੀ ਹੋਈਆਂ ਟਰਾਲੀਆਂ ਤੇ ਹੋਰ ਸਮਗਰੀ ਦਾ ਸਰਕਾਰ ਨੇ ਤਿੰਨ ਕਰੋੜ 70 ਲੱਖ ਰੁਪਏ ਹਰਜ਼ਾਨਾ ਦੇਣਾ ਮੰਨਿਆ ਸੀ ਜਿਸ ਤੋਂ ਸਰਕਾਰ ਮੁੱਕਰ ਗਈ ਹੈ | ਉਨ੍ਹਾਂ ਇਸ ਸਬੰਧੀ ਮੁੱਖ ਮੰਤਰੀ ਕੋਲ ਆਪਣਾ ਪੱਖ ਰੱਖਣਾ ਸੀ, ਇਸੇ ਤਰ੍ਹਾਂ ਕਿਸਾਨ ਆਗੂ ਗੁਰਪਾਲ ਸਿੰਘ ਪਾਲਾ, ਕੁਲਵਿੰਦਰ ਕਾਲਾ ਸਰਪੰਚ ਅਠੋਲੀ ਨੂੰ ਮੌਲੀ ਵਿਖੇ, ਸੰਤੋਖ ਸਿੰਘ ਨੂੰ ਲੱਖਪੁਰ ਵਿਖੇ, ਮਨਜੀਤ ਸਿੰਘ ਰਾਏ ਨੂੰ ਹੁਸ਼ਿਆਰਪੁਰ ਵਿਖੇ ਰੋਕਿਆ ਗਿਆ ਹੈ |
ਵਾਲਮੀਕੀ ਭਾਈਚਾਰੇ ਵਲੋਂ ਜਨ ਗਣਤਾ ਫ਼ਾਰਮ 'ਚ ਕੀਤੀ ਇਤਰਾਜ਼ਯੋਗ ਸ਼ਬਦਾਵਲੀ ਨੂੰ ਲੈ ਕੇ ਰੋਸ ਮਾਰਚ,
ਇਸੇ ਤਰ੍ਹਾਂ ਵਾਲਮੀਕੀ ਭਾਈਚਾਰੇ ਵਲੋਂ ਜਨ ਗਣਨਾ ਫ਼ਾਰਮ 'ਚ ਉਨ੍ਹਾਂ ਪ੍ਰਤੀ ਇਤਰਾਜ਼ਯੋਗ ਸ਼ਬਦ ਵਰਤਣ ਦੇ ਰੋਸ ਵਜੋਂ ਯੁਵਾ ਵਿਕਾਸ ਮੋਰਚਾ ਦੇ ਪੰਜਾਬ ਪ੍ਰਧਾਨ ਅਨੂ ਸਹੋਤਾ ਦੀ ਅਗਵਾਈ 'ਚ ਆਗੂ ਮਾਡਲ ਟਾਊਨ ਚੌਂਕ ਤੋਂ ਰੋਸ ਮਾਰਚ ਕਰਦੇ ਹੋਏ ਅੰਬੇਡਕਰ ਪਾਰਕ ਹਰਗੋਬਿੰਦ ਨਗਰ ਵਿਖੇ ਪੁੱਜੇ ਜਿੱਥੇ ਉਨ੍ਹਾਂ ਪ੍ਰਸ਼ਾਸਨ ਨੂੰ ਮੰਗ ਪੱਤਰ ਦਿੱਤਾ ਜਿਸ ਉਪਰੰਤ ਉਨ੍ਹਾਂ ਮੁੱਖ ਮੰਤਰੀ ਨੂੰ ਕਾਲੀਆਂ ਝੰਡੀਆਂ ਦਿਖਾਉਣ ਦਾ ਪ੍ਰੋਗਰਾਮ ਉਲੀਕਿਆ ਸੀ ਜਿਨ੍ਹਾਂ ਨੂੰ ਪੁਲਿਸ ਨੇ ਆਪਣੇ ਘੇਰੇ 'ਚ ਲੈ ਕੇ ਰੱਖਿਆ ਤੇ ਅੱਗੇ ਨਹੀਂ ਜਾਣ | ਇਸ ਮੌਕੇ ਕ੍ਰਿਸ਼ਨ ਹੀਰੋ ਹਦੀਆਬਾਦ, ਸਤੀਸ਼ ਸਲਹੋਤਰਾ ਸੈਂਟਰਲ ਵਾਲਮੀਕੀ ਸਭਾ, ਕਰਮਜੀਤ ਸਿੰਘ ਬਿੱਟੂ, ਅਸ਼ਵਨੀ ਸਹੋਤਾ, ਮੈਡਮ ਰਾਣੀ ਇੰਚਾਰਜ ਮਹਿਲਾ ਕਾਂਗਰਸ, ਜਥੇਦਾਰ ਮਹਿੰਦਰਪਾਲ ਸਿੰਘ ਚਹੇੜੂ, ਸੁਲੱਖਣ, ਕਾਲੀ ਪ੍ਰਧਾਨ, ਵਿਨੋਦ ਸੌਂਧੀ ਆਦਿ ਸ਼ਾਮਿਲ ਸਨ |
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਕਰਮਚਾਰੀਆਂ ਤੇ ਪੈਨਸ਼ਨਰਾਂ ਨੂੰ ਅਦਾਇਗੀਆਂ 'ਚ ਦੇਰੀ ਦਾ ਕਾਰਨ ਦੱਸਣ ਮੁੱਖ ਮੰਤਰੀ: ਧਾਲੀਵਾਲ ਅਗਲੀ ਖ਼ਬਰ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਬੀਤੇ ਵਰ੍ਹੇ ਦੌਰਾਨ 1887 ਵਿਅਕਤੀਆਂ ਨੂੰ ਕੀਤਾ ਗਿਆ ਗਿ੍ਫ਼ਤਾਰ- ਗੌਰਵ ਤੂਰਾ
Ad Position 24