23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਸੁਲਤਾਨਪੁਰ ਲੋਧੀ ਦਾ ਵਾਰਡ ਨੰਬਰ 10 ਬਣਿਆ ਨਗਰ ਕੌਂਸਲ ਚੋਣਾਂ ਲਈ ਹਾਟ ਸੀਟ

Ad Position 21
No active advertisement
ਕਾਂਗਰਸ ਵਿਚ ਸ਼ਾਮਿਲ ਹੋਣ 'ਤੇ ਰਾਜੇਸ਼ ਕੁਮਾਰ ਅਰੋੜਾ ਦਾ ਵਾਰਡ ਨੰਬਰ 10 ਤੋਂ ਉਮੀਦਵਾਰ ਵਜੋਂ ਐਲਾਨ ਕਰਦੇ ਹੋਏ ਸਾਬਕਾ ਵਿਧਾਇਕ ਨਵਤੇਜ ਸਿੰਘ ਚੀਮਾ ਤੇ ਸਪੁੱਤਰ ਜਸਕਰਨ ਸਿੰਘ ਚੀਮਾ ਅਤੇ ਹੋਰ ਆਗੂ | ਤਸਵੀਰ : ਲਾਡੀ ਸਟੂਡੀਓ <br/> 10-05-2026
ਸੁਲਤਾਨਪੁਰ ਲੋਧੀ, 9 ਮਈ (ਨਰੇਸ਼ ਹੈਪੀ)-ਪਾਵਨ ਨਗਰੀ ਸੁਲਤਾਨਪੁਰ ਲੋਧੀ ਅੰਦਰ ਕਾਂਗਰਸ ਪਾਰਟੀ ਨੂੰ ਉਸ ਵੇਲੇ ਮਜ਼ਬੂਤੀ ਮਿਲੀ ਜਦੋਂ ਪ੍ਰਸਿੱਧ ਸਮਾਜ ਸੇਵਕ ਅਤੇ ਨੌਜਵਾਨ ਆਗੂ ਰਾਜੇਸ਼ ਕੁਮਾਰ ਰਾਜੂ ਸਾਥੀਆਂ ਸਮੇਤ ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋਏ | ਇਸ ਸੰਬੰਧ ਵਿਚ ਸਾਬਕਾ ਵਿਧਾਇਕ ਨਵਤੇਜ ਸਿੰਘ ਚੀਮਾ ਦੇ ਗ੍ਰਹਿ ਵਿਖੇ ਹੋਏ ਇੱਕ ਸੰਖੇਪ ਤੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਸੰਬੋਧਨ ਕਰਦੇ ਹੋਏ ਰਾਜੇਸ਼ ਕੁਮਾਰ ਰਾਜੂ ਨੇ ਕਿਹਾ ਕਿ ਕਾਂਗਰਸ ਪਾਰਟੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਨੇ ਇਹ ਫ਼ੈਸਲਾ ਲਿਆ ਹੈ | ਉਨ੍ਹਾਂ ਕਿਹਾ ਕਿ ਉਹ ਤਨਦੇਹੀ ਨਾਲ ਸੇਵਾ ਕਰਨਗੇ ਤੇ ਪਾਰਟੀ ਦੀਆਂ ਕੀਤੀਆਂ ਲੋਕਾਂ ਤੱਕ ਘਰ ਘਰ ਪਹੁੰਚਾਉਣਗੇ | ਇਸ ਮੌਕੇ ਸਾਬਕਾ ਵਿਧਾਇਕ ਨਵਤੇਜ ਸਿੰਘ ਚੀਮਾ ਦੇ ਸਪੁੱਤਰ ਜਸਕਰਨ ਸਿੰਘ ਚੀਮਾ, ਸ਼ਹਿਰੀ ਪ੍ਰਧਾਨ ਨਰਿੰਦਰ ਸਿੰਘ ਪੰਨੂ, ਸਾਬਕਾ ਜ਼ਿਲ੍ਹਾ ਪ੍ਰਧਾਨ ਰਮੇਸ਼ ਡਡਵਿੰਡੀ, ਸਾਬਕਾ ਸੰਮਤੀ ਮੈਂਬਰ ਬਲਦੇਵ ਸਿੰਘ ਰੰਗੀਲਪੁਰ ਅਤੇ ਨੌਜਵਾਨ ਆਗੂ ਮੋਨੂੰ ਭੰਡਾਰੀ ਨੇ ਰਜੇਸ਼ ਕੁਮਾਰ ਰਾਜੂ ਦਾ ਸਿਰੋਪਾਓ ਦੇ ਕੇ ਸਨਮਾਨ ਕੀਤਾ | ਉਨ੍ਹਾਂ ਕਿਹਾ ਕਿ ਪਾਰਟੀ ਵਿਚ ਉਨ੍ਹਾਂ ਨੂੰ ਪੂਰਾ ਮਾਨ ਸਨਮਾਨ ਦਿੱਤਾ ਜਾਵੇਗਾ | ਉਕਤ ਨੇਤਾਵਾਂ ਨੇ ਇਸ ਮੌਕੇ ਰਾਜੇਸ਼ ਕੁਮਾਰ ਰਾਜੂ ਨੂੰ ਆਉਣ ਵਾਲੀਆਂ ਨਗਰ ਕੌਂਸਲ ਚੋਣਾਂ ਲਈ ਵਾਰਡ ਨੰ: 10 ਤੋਂ ਪਾਰਟੀ ਦਾ ਉਮੀਦਵਾਰ ਐਲਾਨਿਆ ਜਿਸ ਤੇ ਰਾਜੇਸ਼ ਕੁਮਾਰ ਰਾਜੂ ਨੇ ਉਨ੍ਹਾਂ ਨੂੰ ਭਰੋਸਾ ਦਵਾਇਆ ਕਿ ਉਹ ਇਹ ਸੀਟ ਜਿੱਤ ਕੇ ਨਵਤੇਜ ਸਿੰਘ ਚੀਮਾ ਦੀ ਝੋਲੀ ਪਾਉਣਗੇ | ਨਗਰ ਕੌਂਸਲ ਚੋਣਾਂ ਦੀ ਆਹਟ ਨੂੰ ਲੈ ਕੇ ਵੱਖ ਵੱਖ ਪਾਰਟੀਆਂ ਪਾਵਨ ਨਗਰੀ ਵਿਚ ਪੂਰੀ ਤਰ੍ਹਾਂ ਸਰਗਰਮ ਹਨ ਅਤੇ ਕੁਝ ਇੱਕ ਸੰਭਾਵੀ ਉਮੀਦਵਾਰ ਤਾਂ ਜ਼ੋਰਾਂ ਸ਼ੋਰਾਂ ਨਾਲ ਚੋਣ ਪ੍ਰਚਾਰ ਵਿਚ ਵੀ ਲੱਗੇ ਹੋਏ ਹਨ | ਵਾਰਡ ਨੰਬਰ 10 ਵਿਚ ਸੰਭਾਵੀ ਉਮੀਦਵਾਰਾਂ ਦੀਆਂ ਗਤੀ ਵਿਧੀਆਂ ਨੂੰ ਲੈ ਕੇ ਇਹ ਵਾਰਡ ਹੁਣ ਹਾਟ ਸੀਟ ਬਣ ਗਿਆ ਹੈ | ਇਸ ਮੌਕੇ ਹੋਰਨਾਂ ਤੋਂ ਇਲਾਵਾ ਮਹੰਤ ਰੂਪ ਚੰਦ ਅਰੋੜਾ, ਰਾਮ ਸਰੂਪ ਅਰੋੜਾ, ਜਸਵੰਤ ਰਾਏ ਅਰੋੜਾ, ਰਜਿੰਦਰ ਕੁਮਾਰ ਅਰੋੜਾ, ਅਸ਼ਵਨੀ ਕੁਮਾਰ ਜੱਜ, ਪਵਨ ਅਰੋੜਾ, ਵਿਸ਼ਾਲ ਅਰੋੜਾ, ਨਿਤਿਨ ਅਰੋੜਾ, ਵਿਵੇਕ ਧੀਰ, ਦੀਪਕ ਭਾਗਰਥ, ਅਮਰ ਕੰਡਾ, ਭੋਲਾ ਧੀਰ, ਰਜੇਸ਼ ਕੁਮਾਰ ਸੂਦ, ਮੋਨੂੰ ਠੁਕਰਾਲ,
Ad Position 22
No active advertisement
ਪਿਛਲੀ ਖ਼ਬਰ ਅਕਾਲੀ ਆਗੂ ਰਜਿੰਦਰ ਸਿੰਘ ਚੰਦੀ ਨੇ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਦਰਬਾਰ ਸਾਹਿਬ ਦੇ ਲੰਗਰ ਲਈ ਕਣਕ ਦੇ ਤਿੰਨ ਟਰੱਕ ਭੇਜ... ਅਗਲੀ ਖ਼ਬਰ ਪੰਜਾਬ ਨੰਬਰਦਾਰ ਐਸੋਸੀਏਸ਼ਨ (ਗਾਲਿਬ) ਦੀ ਮੀਟਿੰਗ ਵਿਚ ਵੱਖ-ਵੱਖ ਮੁੱਦਿਆਂ 'ਤੇ ਵਿਚਾਰ ਚਰਚਾ
Ad Position 24