ਭੁਲੱਥ, 9 ਮਈ (ਮੇਹਰ ਚੰਦ ਸਿੱਧੂ)-ਬਹੁਜਨ ਮੁਕਤੀ ਪਾਰਟੀ ਆਫ਼ ਇੰਡੀਆ ਵੱਲੋਂ ਪੂਰੇ ਭਾਰਤ ਵਿਚ 12 ਮਈ ਨੂੰ ਡਿਜੀਟਲ ਬਿਜਲੀ ਮੀਟਰਾਂ ਖ਼ਿਲਾਫ਼ ਦੇਸ਼ ਵਿਆਪੀ ਲਾਲਟੈਨ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ | ਇਹ ਪ੍ਰਗਟਾਵਾ ਕਰਦਿਆਂ ਬਹੁਜਨ ਮੁਕਤੀ ਪਾਰਟੀ ਪੰਜਾਬ ਦੇ ਜਨਰਲ ਸਕੱਤਰ ਮਾਸਟਰ ਰਾਜਪਾਲ ਨਾਹਰ ਨੇ ਕਿਹਾ ਕਿ ਭਾਰਤ ਸਰਕਾਰ ਨਵਾਂ ਬਿਜਲੀ ਕਾਨੂੰਨ ਪਾਸ ਕਰਕੇ ਪ੍ਰਾਈਵੇਟ ਕੰਪਨੀਆਂ ਰਾਹੀਂ ਬਿਜਲੀ ਵੇਚ ਕੇ ਦੇਸ਼ ਦੇ ਗਰੀਬ ਤੇ ਮੱਧ ਵਰਗ ਦੇ ਲੋਕਾਂ ਨੂੰ ਲੁੱਟ ਰਹੀ ਹੈ, ਜਿਸ ਦੇ ਨਾਲ ਆਮ ਜਨਤਾ ਦਾ ਸ਼ੋਸ਼ਣ ਹੋਵੇਗਾ | ਉਨ੍ਹਾਂ ਕਿਹਾ ਕਿ ਪੁਰਾਣੇ ਮੀਟਰ ਉਤਾਰ ਕੇ ਉਨ੍ਹਾਂ ਦੀ ਥਾਂ ਨਵੇਂ ਡਿਜੀਟਲ ਮੀਟਰ ਲਗਾਏ ਜਾ ਰਹੇ ਹਨ ਜੋ ਬਿਨਾਂ ਬਿਜਲੀ ਦੇ ਵੀ ਚੱਲਦੇ ਰਹਿੰਦੇ ਹਨ | ਦੂਜੇ ਪਾਸੇ ਜਦੋਂ ਬਿਜਲੀ ਦਾ 100 ਪ੍ਰਤੀਸ਼ਤ ਨਿੱਜੀਕਰਨ ਹੋ ਗਿਆ, ਜਿਸ ਦੇ ਨਾਲ ਪ੍ਰਾਈਵੇਟ ਕੰਪਨੀਆਂ ਮੁਨਾਫ਼ਾ ਖੋਰੀ ਵਧਾਉਣ ਲਈ ਲੋਕਾਂ ਦੀ ਲੁੱਟ ਖਸੁੱਟ ਕਰਨਗੀਆਂ ਤੇ ਸੁਭਾਵਿਕ ਬਿਜਲੀ ਮਹਿੰਗੀ ਹੋਵੇਗੀ, ਜਿਸ ਕਰਕੇ ਦੇਸ਼ ਅੰਦਰ ਬਹੁਜਨ ਮੁਕਤੀ ਪਾਰਟੀ ਦੀ ਸਰਕਾਰ ਉਨ੍ਹਾਂ ਤੇ ਨਿੱਜੀਕਰਨ ਦੀ ਨੀਤੀ ਨੂੰ ਖ਼ਤਮ ਕੀਤਾ ਜਾਵੇਗਾ ਤੇ ਨੇਪਾਲ ਦੀ ਤਰਜ ਤੇ ਸਿੱਖਿਆ ਦਾ ਰਾਸ਼ਟਰੀਕਰਨ ਕਰਕੇ ਸਿੱਖਿਆ ਸਰਕਾਰੀ ਤੇ ਮੁਫ਼ਤ ਦਿੱਤੀ ਜਾਵੇਗੀ |