23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਵਿਆਹੁਤਾ ਪਾਸੋਂ ਦਾਜ ਦਹੇਜ ਦੀ ਮੰਗ ਕਰਨ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੋਸ਼ ਹੇਠ ਤਿੰਨ ਵਿਰੁੱਧ ਕੇਸ ਦਰਜ

Ad Position 21
No active advertisement
ਅਜੀਤ ਡੈਸਕ 11-05-2026
ਭੁਲੱਥ, 10 ਮਈ (ਮੇਹਰ ਚੰਦ ਸਿੱਧੂ)-ਵਿਆਹੁਤਾ ਸੁਮਨਦੀਪ ਕੌਰ ਪੁੱਤਰੀ ਲਖਵੰਤ ਸਿੰਘ ਵਾਸੀ ਪਿੰਡ ਰਾਏਪੁਰ ਪੀਰ ਬਖ਼ਸ਼ ਵਾਲਾ ਵਲੋਂ ਲਿਖਤੀ ਇਤਲਾਹ ਦਿੰਦਿਆਂ ਆਪਣੇ ਸਹੁਰੇ ਪਰਿਵਾਰ 'ਤੇ ਦਾਜ ਦਹੇਜ ਦੀ ਮੰਗ ਕਰਨ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦਾ ਦੋਸ਼ ਲਗਾਇਆ ਹੈ | ਵਿਆਹੁਤਾ ਸੁਮਨਦੀਪ ਕੌਰ ਨੇ ਦੱਸਿਆ ਕਿ ਮੇਰਾ ਵਿਆਹ 13 ਸਾਲ ਪਹਿਲਾਂ ਦਲਬੀਰ ਸਿੰਘ ਪੁੱਤਰ ਕਰਨੈਲ ਸਿੰਘ ਦੇ ਨਾਲ ਮਿਆਣੀ ਭੱਗੂਪੁਰੀਆ ਥਾਣਾ ਬੇਗੋਵਾਲ ਜ਼ਿਲ੍ਹਾ ਕਪੂਰਥਲਾ ਨਾਲ ਹੋਇਆ ਸੀ ਤੇ ਮੇਰੇ ਮਾਤਾ ਪਿਤਾ ਨੇ ਦਹੇਜ ਦੇਣ ਵਿਚ ਕੋਈ ਕਸਰ ਨਹੀਂ ਛੱਡੀ ਸੀ | ਉਨ੍ਹਾਂ ਦੱਸਿਆ ਕਿ ਮੇਰੀ ਸੱਸ ਤੇ ਸਹੁਰੇ ਦੀ ਮੌਤ ਹੋ ਚੁੱਕੀ ਹੈ ਅਤੇ ਵਿਆਹ ਤੋਂ 2 ਸਾਲ ਬਾਅਦ ਮੇਰੇ ਇਕ ਬੇਟੀ ਨੇ ਜਨਮ ਲਿਆ ਜੋ ਹੁਣ 11 ਸਾਲ ਦੀ ਹੋ ਚੁੱਕੀ ਹੈ | ਮੇਰਾ ਪਤੀ ਦਲਬੀਰ ਸਿੰਘ ਪੁੱਤਰ ਕਰਨੈਲ ਸਿੰਘ ਤੇ ਮੇਰੀ ਨਨਾਣ ਮਨਜੀਤ ਕੌਰ ਤੇ ਉਸ ਦਾ ਪਤੀ ਸੰਦੀਪ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਪਿੰਡ ਪੰਡੋਰੀ ਮੈਨੂੰ ਤੰਗ ਪ੍ਰੇਸ਼ਾਨ ਕਰਦੇ ਰਹੇ ਤੇ ਦਹੇਜ ਹੋਰ ਲਿਆਉਣ ਦੀ ਮੰਗ ਕਰਦੇ ਰਹੇ ਤੇ ਕਈ ਵਾਰੀ ਮੈਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ | ਜਿਸ ਕਰਕੇ ਮੈਂ ਦੁਖੀ ਹੋ ਕੇ 14 ਫਰਵਰੀ 2026 ਨੂੰ ਆਪਣੇ ਪੇਕੇ ਘਰ ਪਿੰਡ ਰਾਏਪੁਰ ਪੀਰ ਬਖ਼ਸ਼ ਵਾਲਾ ਵਿਖੇ ਆ ਗਈ ਤੇ ਆਪਣੇ ਪੇਕਿਆਂ ਨੂੰ ਆਪਣੀ ਹੱਡ ਬੀਤੀ ਦੱਸੀ | ਵਿਆਹੁਤਾ ਸੁਮਨਦੀਪ ਕੌਰ ਦੇ ਬਿਆਨਾਂ 'ਤੇ ਦਲਬੀਰ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਮਿਆਣੀ ਭੱਗੂਪੁਰੀਆ ਥਾਣਾ ਬੇਗੋਵਾਲ ਜ਼ਿਲ੍ਹਾ ਕਪੂਰਥਲਾ, ਮਨਜੀਤ ਕੌਰ ਪਤਨੀ ਸੰਦੀਪ ਸਿੰਘ, ਸੰਦੀਪ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਪੰਡੋਰੀ ਰਾਜਪੂਤਾਂ ਥਾਣਾ ਭੁਲੱਥ ਜ਼ਿਲ੍ਹਾ ਕਪੂਰਥਲਾ ਖ਼ਿਲਾਫ਼ ਦਾਜ ਦਹੇਜ ਦੀ ਮੰਗ ਕਰਨ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਦੋਸ਼ ਹੇਠ ਥਾਣਾ ਭੁਲੱਥ ਵਿਖੇ ਮੁਕੱਦਮਾ ਦਰਜ ਕੀਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਪੁਲਿਸ ਵਲੋਂ ਹਰਿਗੋਬਿੰਦ ਨਗਰ ਵਿਖੇ ਚੈਕਿੰਗ ਮੁਹਿੰਮ ਚਲਾਈ ਅਗਲੀ ਖ਼ਬਰ ਸ਼ੋ੍ਰਮਣੀ ਅਕਾਲੀ ਦਲ ਵਪਾਰ ਵਿੰਗ ਦੇ ਸੂਬਾ ਜਰਨਲ ਸਕੱਤਰ ਧਰਮਿੰਦਰ ਕੁਮਾਰ ਟੋਨੀ ਨੇ ਸੁਖਬੀਰ ਬਾਦਲ ਨਾਲ ਕੀਤੀ ਮੁਲਾਕਾਤ
Ad Position 24