23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਐਮ ਐਂਡ ਐਨ ਟਰੈਕਟਰ ਸੁਲਤਾਨਪੁਰ ਲੋਧੀ ਵਲੋਂ ਸ਼ਹੀਦੀ ਜੋੜ ਮੇਲੇ ਮੌਕੇ ਮੈਸੀ ਟਰੈਕਟਰਾਂ ਦੀ ਵਿਸ਼ਾਲ ਪ੍ਰਦਰਸ਼ਨੀ

Ad Position 21
No active advertisement
ਅਜੀਤ ਡੈਸਕ 11-05-2026
ਸੁਲਤਾਨਪੁਰ ਲੋਧੀ, 10 ਮਈ (ਥਿੰਦ)-ਦੁਨੀਆ ਦੀ ਸਭ ਤੋਂ ਵੱਡੀ ਟਰੈਕਟਰ ਕੰਪਨੀ ਟਾਫੇ ਦੇ ਵੱਖ-ਵੱਖ ਮਾਡਲਾਂ ਦੀ ਵਿਸ਼ਾਲ ਪ੍ਰਦਰਸ਼ਨੀ ਐਮ ਐਂਡ ਐਨ ਟਰੈਕਟਰ ਕੰਪਨੀ ਸੁਲਤਾਨਪੁਰ ਲੋਧੀ ਵੱਲੋਂ ਧੰਨ-ਧੰਨ ਬਾਬਾ ਬੀਰ ਸਿੰਘ ਨੌਰੰਗਾਬਾਦ ਵਾਲਿਆਂ ਦੇ ਸਾਲਾਨਾ ਸ਼ਹੀਦੀ ਜੋੜ ਮੇਲੇ ਮੌਕੇ ਪਿੰਡ ਠੱਟਾ ਪੁਰਾਣਾ ਵਿਖੇ ਲਗਾਈ ਗਈ | ਇਸ ਮੌਕੇ ਕਿਸਾਨਾਂ ਨੂੰ ਜਾਣਕਾਰੀ ਦਿੰਦਿਆਂ ਐਮ.ਡੀ. ਕਮਲਜੀਤ ਸਿੰਘ ਨੇ ਦੱਸਿਆ ਕਿ ਟਾਫੇ ਦੇ ਸਾਰੇ ਮਾਡਲ ਅਤਿ ਆਧੁਨਿਕ ਤਕਨੀਕ ਨਾਲ ਤਿਆਰ ਕੀਤੇ ਗਏ ਜੋ ਸਭ ਤਰਾਂ ਦੇ ਧੰਦਿਆਂ ਲਈ ਲਾਹੇਵੰਦ ਹੈ | ਉਨ੍ਹਾਂ ਕਿਹਾ ਕਿ ਇਹ ਟਰੈਕਟਰ ਤੇਲ ਦੀ ਘੱਟ ਖਪਤ ਕਰਨ ਵਾਲਾ ਆਧੁਨਿਕ ਟਰੈਕਟਰ ਹੈ ਜੋ ਬਹੁਤ ਹੀ ਘੱਟ ਕੀਮਤ ਤੇ ਉਪਲਬਧ ਹੈ | ਉਨ੍ਹਾਂ ਦੱਸਿਆ ਕਿ 254 ਮਾਡਲ ਤੇ ਤੇ ਢਾਈ ਲੱਖ ਵਾਲੀ ਸਕੀਮ ਵੀ ਚੱਲ ਰਹੀ ਹੈ | ਉਨ੍ਹਾਂ ਦੱਸਿਆ ਕਿ ਟਾਫੇ ਦਾ 9500 ਮਾਡਲ ਕਿਸਾਨਾਂ ਦੀ ਪਹਿਲੀ ਪਸੰਦ ਬਣ ਚੁੱਕਾ ਹੈ ਜੋ ਕਿ ਹਰ ਤਰ੍ਹਾਂ ਦੇ ਭਾਰੀ ਕੰਮ ਨੂੰ ਆਸਾਨੀ ਨਾਲ ਕਰਦਾ ਹੈ | ਇਸ ਮੌਕੇ ਟਾਫੇ ਦੇ ਨਵੇਂ ਲਾਂਚ ਕੀਤੇ ਗਏ ਮਾਡਲ 7575 ਨੂੰ ਕਿਸਾਨਾਂ ਨੇ ਭਰਵਾਂ ਹੁੰਗਾਰਾ ਦਿੱਤਾ | ਉਨ੍ਹਾਂ ਦੱਸਿਆ ਕਿ ਇਹ ਟਰੈਕਟਰ 75 ਹਾਰਸਪਾਵਰ ਦੀ ਸ਼੍ਰੇਣੀ ਵਿਚ ਆਉਂਦਾ ਹੈ ਇਸ ਦੀ ਤੇਲ ਖਪਤ ਸਭ ਤੋਂ ਘੱਟ ਹੈ | ਉਨ੍ਹਾਂ ਦੱਸਿਆ ਕਿ ਕੰਪਨੀ ਵੱਲੋਂ ਟਰੈਕਟਰਾਂ ਦੀ ਸਰਵਿਸ ਲਈ ਵੀ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਗ੍ਰਾਹਕ ਨੂੰ ਕਿਸੇ ਤਰਾਂ ਦੀ ਪਰੇਸ਼ਾਨੀ ਨਾ ਆਵੇ | ਉਨ੍ਹਾਂ ਦੱਸਿਆ ਕਿ ਇਹ ਟਰੈਕਟਰ ਆਲੂਆਂ ਦੀ ਖੇਤੀ ਤੋਂ ਇਲਾਵਾ ਖੇਤੀ ਦੇ ਹਰ ਇੱਕ ਧੰਦੇ ਲਈ ਜਾਨਦਾਰ ਟਰੈਕਟਰ ਹੈ | ਇਸ ਮੌਕੇ ਨੰਬਰਦਾਰ ਮਨਜੀਤ ਸਿੰਘ, ਸਰਪੰਚ ਬਲਜਿੰਦਰ ਸਿੰਘ ਪਾਲਾ, ਗੁਰਦਿਆਲ ਸਿੰਘ ਪ੍ਰਧਾਨ, ਜਗਮੋਹਨ ਸਿੰਘ, ਸ਼ਿੰਗਾਰਾ ਸਿੰਘ, ਕੁਲਬੀਰ ਸਿੰਘ, ਪਰਮਿੰਦਰ ਸਿੰਘ, ਸੁਖਚੈਨ ਸਿੰਘ, ਗੁਰਪ੍ਰੀਤ ਸਿੰਘ, ਮਨੀ ਦਰੀਏਵਾਲ, ਅਮਰਿੰਤਪਾਲ ਸਿੰਘ ਦਰੀਏਵਾਲ, ਲੈਕਚਰਾਰ ਕਸ਼ਮੀਰ ਸਿੰਘ, ਮੁਖਤਾਰ ਸਿੰਘ ਚੰਦੀ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਵੋਟਰ ਸੂਚੀਆਂ ਦੀਆਂ ਖਾਮੀਆਂ ਨੇ ਸੰਭਾਵੀ ਉਮੀਦਵਾਰ ਤੇ ਵੋਟਰਾਂ ਨੂੰ ਪਾਇਆ ਦੁਚਿੱਤੀ ਵਿਚ ਅਗਲੀ ਖ਼ਬਰ ਪੁਲਿਸ ਵਲੋਂ ਹਰਿਗੋਬਿੰਦ ਨਗਰ ਵਿਖੇ ਚੈਕਿੰਗ ਮੁਹਿੰਮ ਚਲਾਈ
Ad Position 24