29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਸਰਕਾਰੀ ਗਰਲਜ਼ ਸਕੂਲ ਦੀ ਵਿਦਿਆਰਥਣ ਨੇ 97.54 ਪ੍ਰਤੀਸ਼ਤ ਅੰਕਾਂ ਨਾਲ ਜ਼ਿਲੇ੍ਹ 'ਚੋਂ ਦੂਸਰਾ ਸਥਾਨ ਕੀਤਾ ਪ੍ਰਾਪਤ

Ad Position 21
No active advertisement
ਅਜੀਤ ਡੈਸਕ 12-05-2026
ਫਗਵਾੜਾ, 11 ਮਈ (ਹਰਜੋਤ ਸਿੰਘ ਚਾਨਾ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ 10ਵੀਂ ਜਮਾਤ ਦੇ ਨਤੀਜਿਆਂ 'ਚ ਇੱਥੋਂ ਦੇ ਸਰਕਾਰੀ ਗਰਲਜ਼ ਸੀਨੀਅਰ ਸਕੈਂਡਰੀ ਸਕੂਲ ਦੀ ਵਿਦਿਆਰਥਣ ਸੋਲਾਨੀ ਬਾਂਗਾ ਨੇ 650 'ਚੋਂ 634 ਅੰਕ 97.54 ਪ੍ਰਤੀਸ਼ਤ ਹਾਸਲ ਕਰਕੇ ਪੰਜਾਬ 'ਚੋਂ 11ਵਾਂ ਤੇ ਜ਼ਿਲੇ੍ਹ 'ਚੋਂ ਦੂਸਰਾ ਸਥਾਨ ਹਾਸਲ ਕੀਤਾ ਹੈ | ਪਿ੍ੰਸੀਪਲ ਮੀਨੂੰ ਮਹਾਜਨ ਦੀ ਅਗਵਾਈ ਹੇਠ 'ਚ ਅੱਜ ਉਕਤ ਵਿਦਿਆਰਥਣ ਦਾ ਸਨਮਾਨ ਕੀਤਾ ਗਿਆ ਤੇ ਸਕੂਲ ਦਾ ਨਾਮ ਰੌਸ਼ਨ ਕਰਨ 'ਤੇ ਵਧਾਈ ਦਿੱਤੀ | ਉਨ੍ਹਾਂ ਵਿਦਿਆਰਥਣ ਨੂੰ ਅੱਗੇ ਤੋਂ ਹੋਰ ਮਿਹਨਤ ਕਰਕੇ ਜ਼ਿੰਦਗੀ 'ਚ ਚੰਗਾ ਮੁਕਾਮ ਹਾਸਲ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ | ਵਿਦਿਆਰਥਣ ਸੋਲਾਨੀ ਨੇ ਇਸ ਪ੍ਰਾਪਤੀ 'ਤੇ ਖ਼ੁਸ਼ੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਉਹ ਮੈਡੀਕਲ ਖੇਤਰ 'ਚ ਜਾ ਕੇ ਨਿਊਰੋ ਸਰਜਨ ਬਣਨਾ ਚਾਹੁੰਦੀ ਹੈ | ਉਹ ਤਿੰਨ ਭੈਣਾਂ ਹਨ ਜਦਕਿ ਉਸ ਦਾ ਪਿਤਾ ਮਿਸਤਰੀ ਦਾ ਕੰਮ ਕਰਦੇ ਹਨ ਤੇ ਉਸ ਨੇ ਇਹ ਮੁਕਾਮ ਬਿਨ੍ਹਾਂ ਕਿਸੇ ਟਿਊਸ਼ਨ ਤੋਂ ਹਾਸਲ ਕੀਤਾ ਹੈ | ਉਸ ਦਾ ਕਹਿਣਾ ਹੈ ਕਿ ਉਸ ਨੇ ਸਿਰਫ਼ ਸਕੂਲ 'ਚ ਪੜ੍ਹਾਈ ਤੋਂ ਬਾਅਦ ਘਰ ਹੀ ਪੜ੍ਹਾਈ ਕਰਕੇ ਇਹ ਮੁਕਾਮ ਹਾਸਲ ਕੀਤਾ ਹੈ |
ਮਹਾਂਵੀਰ ਜੈਨ ਮਾਡਲ ਸਕੂਲ ਦੀ ਸਾਨੀਆ ਮਹੇ ਨੇ ਜ਼ਿਲੇ੍ਹ 'ਚੋਂ ਤੀਸਰਾ ਸਥਾਨ ਕੀਤਾ ਹਾਸਲ
ਇਸੇ ਤਰ੍ਹਾਂ ਇੱਥੋਂ ਦੇ ਮਹਾਂਵੀਰ ਜੈਨ ਮਾਡਲ ਸਕੂਲ ਦੀ ਵਿਦਿਆਰਥਣ ਸਾਨੀਆ ਮਹੇ ਪੁੱਤਰੀ ਪ੍ਰਸ਼ੋਤਮ ਲਾਲ ਵਾਸੀ ਰਾਵਲਪਿੰਡੀ ਨੇ 650 'ਚੋਂ 623 ਅੰਕ 95.85 ਪ੍ਰਤੀਸ਼ਤ ਅੰਕ ਹਾਸਲ ਕਰਕੇ ਜ਼ਿਲੇ੍ਹ 'ਚੋਂ ਤੀਸਰਾ ਸਥਾਨ ਹਾਸਲ ਕੀਤਾ ਹੈ | ਗੱਲਬਾਤ ਕਰਦਿਆਂ ਸਾਨੀਆ ਨੇ ਦੱਸਿਆ ਕਿ ਉਹ ਮੈਡੀਕਲ 'ਚ ਜਾਣਾ ਚਾਹੁੰਦੀ ਹੈ | ਉਸ ਦੇ ਪਿਤਾ ਪਿੰਡ 'ਚ ਇਲੈਕਟੋ੍ਰਨਿਕ ਦੀ ਦੁਕਾਨ ਚਲਾਉਂਦੇ ਹਨ ਤੇ ਉਸ ਨੇ ਇਸ ਪ੍ਰਾਪਤੀ ਲਈ ਦਿਨ ਰਾਤ ਕਾਫ਼ੀ ਮਿਹਨਤ ਕੀਤੀ ਤੇ ਉਸ ਦਾ ਸੁਪਨਾ ਹੈ ਕਿ ਉਹ ਮੈਡੀਕਲ ਖੇਤਰ 'ਚ ਜਾਵੇ | ਸਾਨੀਆ ਦੀ ਇਸ ਪ੍ਰਾਪਤੀ 'ਤੇ ਪਿੰਡ ਵਾਸੀਆਂ ਵਲੋਂ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਾ ਹੋਇਆ ਹੈ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ 10ਵੀਂ ਜਮਾਤ ਦੇ ਨਤੀਜੇ ਵਿਚ ਕਪੂਰਥਲਾ ਜ਼ਿਲ੍ਹਾ ਪੰਜਾਬ 'ਚੋਂ 8ਵੇਂ ਸਥਾਨ 'ਤੇ... ਅਗਲੀ ਖ਼ਬਰ ਹਾਈ ਸਕੂਲ ਰਾਮਗੜ੍ਹ ਦੀ ਵਿਦਿਆਰਥਣ ਨੇ 10ਵੀਂ ਦੀ ਪ੍ਰੀਖਿਆ 'ਚੋਂ ਮਾਰੀ ਬਾਜ਼ੀ
Ad Position 24