28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-10-2026

ਵਿਜੀਲੈਂਸ ਜਾਗਰੂਕਤਾ ਹਫ਼ਤੇ ਦੌਰਾਨ ਆਰ.ਸੀ.ਐਫ. ’ਚ ਕਰਵਾਈਆਂ ਜਾ ਰਹੀਆਂ ਵੱਖ-ਵੱਖ ਗਤੀਵਿਧੀਆਂ ਜੀ.ਐਮ. ਅਜੈ ਨੰਦਨ ਨੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਇਮਾਨਦਾਰੀ ਤੇ ਪਾਰਦਰਸ਼ਤਾ ਨਾਲ ਕੰਮ ਕਰਨ ਦੀ ਸਹੁੰ ਚੁਕਾਈ ਸ੍ਰੀ ਮਹਾਵੀਰ ਜੈਨ ਮਾਡਲ ਸਕੂਲ ’ਚ ਕਰਵਾ ਚੌਥ ਮੌਕੇ ਮਹਿੰਦੀ ਮੁਕਾਬਲਾ ਕਰਵਾਇਆ

ਕਪੂਰਥਲਾ, 28 ਅਕਤੂਬਰ (ਅਮਰਜੀਤ ਕੋਮਲ)-ਵਿਜੀਲੈਂਸ ਜਾਗਰੂਕਤਾ ਹਫ਼ਤੇ ਦੌਰਾਨ ਰੇਲ ਕੋਚ ਫ਼ੈਕਟਰੀ ਕਪੂਰਥਲਾ ਵਿਚ ਆਰ. ਸੀ.

Ad Position 21
No active advertisement
ਸ੍ਰੀ ਮਹਾਵੀਰ ਜੈਨ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿੱਚ ਕਰਵਾਚੌਥ ਮੌਕੇ ਕਰਵਾਏ ਗਏ ਮਹਿੰਦੀ ਮੁਕਾਬਲੇ ਦੇ ਦ੍ਰਿਸ਼। ਤਸਵੀਰ : ਚਾਨਾ 29-10-2026
ਕਪੂਰਥਲਾ, 28 ਅਕਤੂਬਰ (ਅਮਰਜੀਤ ਕੋਮਲ)-ਵਿਜੀਲੈਂਸ ਜਾਗਰੂਕਤਾ ਹਫ਼ਤੇ ਦੌਰਾਨ ਰੇਲ ਕੋਚ ਫ਼ੈਕਟਰੀ ਕਪੂਰਥਲਾ ਵਿਚ ਆਰ.ਸੀ.ਐਫ. ਦੇ ਅਧਿਕਾਰੀਆਂ, ਕਰਮਚਾਰੀਆਂ ਤੇ ਵਿਦਿਆਰਥੀਆਂ ਨੂੰ ਭ੍ਰਿਸ਼ਟਾਚਾਰ ਦੇ ਮਾਰੂ ਪ੍ਰਭਾਵ ਬਾਰੇ ਜਾਗਰੂਕ ਕਰਨ ਅਤੇ ਜਨਤਕ ਜੀਵਨ ਵਿਚ ਇਮਾਨਦਾਰੀ, ਪਾਰਦਰਸ਼ਤਾ, ਜਵਾਬਦੇਹੀ ਤੇ ਨੈਤਿਕ ਆਚਰਣ ਨੂੰ ਉਤਸ਼ਾਹਿਤ ਕਰਨ ਲਈ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ। ਇਸ ਮੌਕੇ ਆਰ.ਸੀ.ਐਫ. ਕਲਚਰਲ ਸੁਸਾਇਟੀ ਵਲੋਂ ਭ੍ਰਿਸ਼ਟਾਚਾਰ ਦੇ ਮਾਰੂ ਪ੍ਰਭਾਵ ਬਾਰੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਜਾਗਰੂਕ ਕਰਨ ਲਈ ਇਕ ਨੁੱਕਡ਼ ਨਾਟਕ ਪੇਸ਼ ਕੀਤਾ ਗਿਆ। ਇਸ ਨਾਟਕ ਜ਼ਰੀਏ ਨੈਤਿਕਤਾ ਦੇ ਆਧਾਰ ’ਤੇ ਫ਼ੈਸਲੇ ਲੈਣ, ਪਾਰਦਰਸ਼ਤਾ ਬਣਾਈ ਰੱਖਣ ਅਤੇ ਭ੍ਰਿਸ਼ਟ ਗਤੀਵਿਧੀਆਂ ਵਿਰੁੱਧ ਸੁਚੇਤ ਰਹਿਣ ਦੀ ਮਹੱਤਤਾ ਨੂੰ ਉਜਾਗਰ ਕੀਤਾ ਗਿਆ। ਇਸ ਮੌਕੇ ਆਰ.ਸੀ.ਐਫ. ਦੇ ਜਨਰਲ ਮੈਨੇਜਰ ਅਜੈ ਨੰਦਨ ਨੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਵਿਜੀਲੈਂਸ ਜਾਗਰੂਕਤਾ ਸਬੰਧੀ ਸਹੁੰ ਚੁਕਾਈ, ਜਿਸ ਵਿਚ ਉਨ੍ਹਾਂ ਨੈਤਿਕ ਕਦਰਾਂ ਕੀਮਤਾਂ ਨੂੰ ਬਣਾਈ ਰੱਖਣ, ਸਰਕਾਰੀ ਕੰਮਕਾਜ ਵਿਚ ਪਾਰਦਰਸ਼ਤਾ ਯਕੀਨੀ ਬਣਾਉਣ, ਭ੍ਰਿਸ਼ਟਾਚਾਰ ਮੁਕਤ ਕਾਰਜ ਸਭਿਆਚਾਰ ਨੂੰ ਉਤਸ਼ਾਹਿਤ ਕਰਨ ਪ੍ਰਤੀ ਆਪਣੀ ਵਚਨਬੱਧਤਾ ਦੁਹਰਾਈ। ਸਮਾਗਮ ਦੀ ਸਮਾਪਤੀ ਤੋਂ ਬਾਅਦ ਐਨ.ਸੀ.ਸੀ. ਕੈਡਿਟਾਂ, ਭਾਰਤ ਸਕਾਊਟ ਅਤੇ ਗਾਈਡ ਦੇ ਮੈਂਬਰਾਂ ਵਲੋਂ ਵਿਜੀਲੈਂਸ ਜਾਗਰੂਕਤਾ ਰੈਲੀ ਕੱਢੀ ਗਈ, ਜਿਸ ਨੂੰ ਜਨਰਲ ਮੈਨੇਜਰ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਹ ਰੈਲੀ ਆਰ.ਸੀ.ਐਫ. ਦੀ ਵਰਕਸ਼ਾਪ ਵਿਚੋਂ ਹੁੰਦੀ ਹੋਈ ਮੁਡ਼ ਪ੍ਰਸ਼ਾਸਨਿਕ ਭਵਨ ਵਿਖੇ ਸਮਾਪਤ ਹੋਈ। ਇੱਥੇ ਵਰਨਣਯੋਗ ਹੈ ਕਿ ਆਰ.ਸੀ.ਐਫ. ਦੇ ਮੁੱਖ ਵਿਜੀਲੈਂਸ ਅਧਿਕਾਰੀ ਵਿਨੋਦਪਾਲ ਦੀ ਅਗਵਾਈ ਵਿਚ ਆਰ.ਸੀ.ਐਫ. ਦੇ ਵਿਜੀਲੈਂਸ ਵਿਭਾਗ ਵਲੋਂ ਆਰ.ਸੀ.ਐਫ. ਕੰਪਲੈਕਸ ਦੇ ਅੰਦਰ ਸਥਿਤ ਸਕੂਲਾਂ, ਦਫ਼ਤਰਾਂ ਦੇ ਕਾਰਜ ਖੇਤਰਾਂ ਵਿਚ ਵਿਦਿਆਰਥੀਆਂ, ਕਰਮਚਾਰੀਆਂ ਨੂੰ ਭ੍ਰਿਸ਼ਟਾਚਾਰ ਬਾਰੇ ਜਾਗਰੂਕ ਕਰਨ ਤੇ ਇਮਾਨਦਾਰੀ ਦੀ ਮਹੱਤਤਾ ਸਮਝਾਉਣ ਲਈ ਵੱਖ-ਵੱਖ ਜਾਗਰੂਕਤਾ ਪ੍ਰੋਗਰਾਮ ਕਰਵਾਏ ਗਏ। ਇਸੇ ਦੌਰਾਨ ਹੀ ਵਿਜੀਲੈਂਸ ਜਾਗਰੂਕਤਾ ਨਾਲ ਸਬੰਧਿਤ ਸੰਦੇਸ਼ਾਂ ਵਾਲੇ ਬੈਨਰ ਤੇ ਪੋਸਟਰ ਵੀ ਆਰ.ਸੀ.ਐਫ. ਦੇ ਪ੍ਰਮੁੱਖ ਸਥਾਨਾਂ ’ਤੇ ਲਗਾਏ ਗਏ। ਇਸੇ ਤਰ੍ਹਾਂ ਆਰ.ਸੀ.ਐਫ. ਵਿਚ ਵਿਸ਼ੇਸ਼ ਸੈਲਫੀ ਪੁਆਇੰਟ ਵੀ ਸਥਾਪਿਤ ਕੀਤਾ ਗਿਆ ਤਾਂ ਜੋ ਅਧਿਕਾਰੀ, ਕਰਮਚਾਰੀ ਤੇ ਹੋਰ ਲੋਕ ਇਸ ਜਾਗਰੂਕਤਾ ਮੁਹਿੰਮ ਵਿਚ ਭਾਗ ਲੈ ਕੇ ਭ੍ਰਿਸ਼ਟਾਚਾਰ ਵਿਰੁੱਧ ਚੌਕਸੀ ਦਾ ਸੰਦੇਸ਼ ਅੱਗੇ ਪਹੁੰਚਾ ਸਕਣ।
Ad Position 22
No active advertisement
ਪਿਛਲੀ ਖ਼ਬਰ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਖੇਡ ਵਿਭਾਗ ਵਲੋਂ ਕਰਵਾਏ ਜਾ ਰਹੇ ਨਸ਼ਾ ਪ੍ਰਭਾਵਿਤ ਪਿੰਡਾਂ ’ਚ ਖੇਡ ਮੁਕਾਬਲੇ ਤੋਪਖ਼ਾਨ... ਅਗਲੀ ਖ਼ਬਰ ਪੇਂਡੂ ਮਜ਼ਦੂਰ ਯੂਨੀਅਨ ਵਲੋਂ ਮਾਨਸਾ ਵਿਖੇ ਪੁਲਿਸ ਬੁਰਛਾਗਰਦੀ ਦੀ ਜ਼ੋਰਦਾਰ ਨਿਖੇਧੀ
Ad Position 24