28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-10-2026

ਲੱਖ ਦਾਤਾ ਲਾਲਾਂ ਵਾਲੇ ਪੀਰ ਦੇ ਸਾਲਾਨਾ ਜੋਡ਼ ਮੇਲੇ ਤੇ ਇੱਕ ਰੋਜ਼ਾ ਛਿੰਝ ਮੇਲਾ ਕਰਵਾਇਆ ਮੰਗਾ ਪੱਮਣ ਨੇ ਰਵੀ ਸ਼ੰਕਰ ਨੂੰ ਚਿੱਤ ਕਰ ਕੇ ਜਿੱਤੀ ਪਟਕੇ ਦੀ ਕੁਸ਼ਤੀ

ਤਲਵੰਡੀ ਚੌਧਰੀਆਂ, 28 ਅਕਤੂਬਰ (ਪਰਸਨ ਲਾਲ ਭੋਲਾ)-ਲੱਖਾਂ ਦਾ ਦਾਤਾ ਲਾਲਾਂ ਵਾਲਾ ਪੀਰ ਦੀ ਦਰਗਾਹ ਸ਼ਾਲਾਪੁਰ ਬੇਟ ਵਿਖੇ ਦਰਗਾਹ ਦੇ ਮੁੱਖ ਸੇਵਾਦਾਰ ਗਿਆਨ ਚੰਦ ਵੱਲੋਂ ਨਗਰ ਨਿਵਾਸੀਆਂ, ਗ੍ਰਾਮ ਪੰਚਾਇਤ ਐਨਆਰਆਈ ਵੀਰਾਂ ਦੇ ਸਹਿਯੋਗ ਨਾਲ ਇੱਕ ਰੋਜ਼ਾ ਜੋਡ਼ ਮੇਲਾ ਤੇ ਛਿੰਝ ਮੇਲਾ ਕਰਵਾਇਆ ਗਿਆ। ਸਮੁੱਚੀਆਂ ਕੁਸ਼ਤੀਆਂ ਪਹਿਲਵਾਨ ਰਾਮ ਲਭਾਇਆ ਡਡਵਿੰਡੀ ਅਤੇ ਪਹਿਲਵਾਨ ਸੋਨੀ ਮਲਸੀਆਂ ਦੀ ਦੇਖ ਰੇਖ ਵਿਚ ਕਰਾਈਆਂ ਗਈਆਂ।

Ad Position 21
No active advertisement
ਅਜੀਤ ਡੈਸਕ 29-10-2026
ਤਲਵੰਡੀ ਚੌਧਰੀਆਂ, 28 ਅਕਤੂਬਰ (ਪਰਸਨ ਲਾਲ ਭੋਲਾ)-ਲੱਖਾਂ ਦਾ ਦਾਤਾ ਲਾਲਾਂ ਵਾਲਾ ਪੀਰ ਦੀ ਦਰਗਾਹ ਸ਼ਾਲਾਪੁਰ ਬੇਟ ਵਿਖੇ ਦਰਗਾਹ ਦੇ ਮੁੱਖ ਸੇਵਾਦਾਰ ਗਿਆਨ ਚੰਦ ਵੱਲੋਂ ਨਗਰ ਨਿਵਾਸੀਆਂ, ਗ੍ਰਾਮ ਪੰਚਾਇਤ ਐਨਆਰਆਈ ਵੀਰਾਂ ਦੇ ਸਹਿਯੋਗ ਨਾਲ ਇੱਕ ਰੋਜ਼ਾ ਜੋਡ਼ ਮੇਲਾ ਤੇ ਛਿੰਝ ਮੇਲਾ ਕਰਵਾਇਆ ਗਿਆ। ਸਮੁੱਚੀਆਂ ਕੁਸ਼ਤੀਆਂ ਪਹਿਲਵਾਨ ਰਾਮ ਲਭਾਇਆ ਡਡਵਿੰਡੀ ਅਤੇ ਪਹਿਲਵਾਨ ਸੋਨੀ ਮਲਸੀਆਂ ਦੀ ਦੇਖ ਰੇਖ ਵਿਚ ਕਰਾਈਆਂ ਗਈਆਂ। ਵੱਖ-ਵੱਖ ਪਹਿਲਵਾਨਾਂ ਨੇ ਆਪਣੇ ਵਿਰੋਧੀਆਂ ਨੂੰ ਚਿੱਤ ਕਰਕੇ ਕੁਸ਼ਤੀ ਜਿੱਤੀ। ਪਟਕੇ ਦੀ ਕੁਸ਼ਤੀ ਵਿਚ ਪਹਿਲਵਾਨ ਮੰਗਾ ਪੱਮਣ ਨੇ ਪਹਿਲਵਾਨ ਰਵੀ ਸ਼ੰਕਰ ਨੂੰ ਚਿੱਤ ਕਰਕੇ ਪਟਕੇ ਦੀ ਕੁਸ਼ਤੀ ਜਿੱਤੀ। ਇਸਤੋਂ ਪਹਿਲਾਂ ਸ਼ਾਲਾਪੁਰ ਬੇਟ ਅਤੇ ਬੋਹਡ਼ਵਾਲਾ ਦੇ ਲਡ਼ਕਿਆਂ ਦਾ ਕਬੱਡੀ ਦਾ ਦਰਸ਼ਨੀ ਮੈਚ ਕਰਵਾਇਆ, ਜਿਸ ਵਿਚ ਮੇਜ਼ਬਾਨ ਪਿੰਡ ਸ਼ਾਲਾਪੁਰ ਬੇਟ ਨੇ ਉੱਚਾ ਬੋਹਡ਼ ਵਾਲੇ ਨੂੰ ਹਰਾਕੇ ਜਿੱਤ ਹਾਸਲ ਕੀਤੀ। ਇਸ ਮੌਕੇ ਤੇ ਪਰਮਜੀਤ ਸਿੰਘ ਰਾਜੂ, ਅਮਰਜੀਤ ਕੋਮਲ, ਸੁਖਵਿੰਦਰਪਾਲ ਸਾਬਕਾ ਮੈਨੇਜਰ, ਸਤਪਾਲ ਸਿੰਘ, ਹਰਭਜਨ ਸਿੰਘ, ਬਲਕਾਰ ਸਿੰਘ, ਸੁਖਦੇਵ ਲਾਲ ਪ੍ਰਧਾਨ, ਰਾਜਪ੍ਰੀਤ ਸਿੰਘ ਜੇਈ, ਸ਼ੁਭਪ੍ਰੀਤ ਸਿੰਘ ਕੈਨੇਡਾ, ਐਡਵੋਕੇਟ ਰਾਜ ਨਵਦੀਪ ਸਿੰਘ ਕੈਨੇਡਾ, ਗੁਰਪ੍ਰੀਤ ਗੋਪੀ, ਮਨਪ੍ਰੀਤ ਕੌਰ ਕੈਨੇਡਾ, ਬਲਵਿੰਦਰ ਸਿੰਘ, ਬਿੱਲਾ ਦੋਦੇ, ਰਿੰਕੂ, ਗਗਨ, ਸਰਬਜੀਤ ਸਿੰਘ ਸੋਨੀ, ਪਰਮਜੀਤ ਕੌਰ ਆਦਿ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਮੀਰੀ ਪੀਰੀ ਸੇਵਕ ਸਭਾ ਨਡਾਲਾ ਨੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੀਰਤਨ ਦਰਬਾਰ ਕਰਵਾਇਆ ਅਗਲੀ ਖ਼ਬਰ ਕਰਵਾ ਚੌਥ ਨੂੰ ਲੈ ਕੇ ਫਗਵਾਡ਼ਾ ਦੇ ਬਾਜ਼ਾਰਾਂ ’ਚ ਰੌਣਕਾਂ, ਮਹਿੰਦੀ ਲਗਵਾਉਣ ਲਈ ਲੱਗੀਆਂ ਲੰਬੀਆਂ ਲਾਈਨਾਂ
Ad Position 24