ਭੁਲੱਥ, 13 ਮਈ (ਮੇਹਰ ਚੰਦ ਸਿੱਧੂ)-ਥਾਣਾ ਭੁਲੱਥ ਪੁਲਿਸ ਵਲੋਂ ਇਕ ਵਿਅਕਤੀ ਨੂੰ ਆਵਾਰਾਗਰਦੀ ਕਰਦੇ ਕਾਬੂ ਕੀਤਾ ਗਿਆ | ਥਾਣਾ ਮੁਖੀ ਬਿਕਰਮਜੀਤ ਸਿੰਘ ਚੌਹਾਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾੜੇ ਅਨਸਰਾਂ ਖ਼ਿਲਾਫ਼ ਚਲਾਈ ਮੁਹਿੰਮ ਤਹਿਤ ਏ.ਐਸ.ਆਈ. ਸ਼ਾਮ ਸਿੰਘ ਸਮੇਤ ਪੁਲਿਸ ਪਾਰਟੀ ਗਸ਼ਤ ਦੌਰਾਨ ਜਦੋਂ ਮਾਨਾ ਤਲਵੰਡੀ ਦੀ ਫਿਰਨੀ 'ਤੇ ਪੁੱਜੀ ਤਾਂ ਸਾਹਮਣੇ ਤੋਂ ਇਕ ਵਿਅਕਤੀ ਆਉਂਦਾ ਦਿਖਾਈ ਦਿੱਤਾ, ਜੋ ਫਿਰਨੀ 'ਤੇ ਬਿਨਾਂ ਵਜ੍ਹਾ ਘੁੰਮ ਰਿਹਾ ਸੀ, ਜੋ ਪੁਲਿਸ ਪਾਰਟੀ ਨੂੰ ਦੇਖ ਕੇ ਘਬਰਾ ਗਿਆ ਤੇ ਫਿਰਨੀ ਦੇ ਕਿਨਾਰੇ ਇਕ ਦਰਖ਼ਤ ਦੇ ਪਿੱਛੇ ਆਪਣੇ 'ਆਪ' ਨੂੰ ਛੁਪਾਉਣ ਦੀ ਕੋਸ਼ਿਸ਼ ਕਰਨ ਲੱਗਾ, ਜਿਸ ਨੂੰ ਪੁਲਿਸ ਕਰਮਚਾਰੀਆਂ ਵੱਲੋਂ ਕਾਬੂ ਕਰਕੇ ਨਾਂਅ ਪਤਾ ਪੁੱਛਿਆ, ਜਿਸ ਨੇ ਆਪਣਾ ਨਾਂਅ ਅਜੇ ਸਿੰਘ ਪੁੱਤਰ ਸੰਤੋਖ ਸਿੰਘ ਵਾਸੀ ਧਾਲੀਵਾਲ ਬੇਟ ਥਾਣਾ ਢਿਲਵਾਂ ਜ਼ਿਲ੍ਹਾ ਕਪੂਰਥਲਾ ਦੱਸਿਆ, ਜਿਸ ਵਿਰੁੱਧ ਥਾਣਾ ਭੁਲੱਥ ਦੀ ਪੁਲਿਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ |