06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-05-2026

ਭਾਜਪਾ ਸਿਆਸੀ ਲਾਹਾ ਲੈਣ ਲਈ ਪੰਜਾਬ 'ਚ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਕਰ ਰਹੀ ਹੈ -'ਆਪ' ਆਗੂ

Ad Position 21
No active advertisement
ਅਜੀਤ ਡੈਸਕ 14-05-2026
ਸੁਲਤਾਨਪੁਰ ਲੋਧੀ, 13 ਮਈ (ਪ.ਪ.)- ਭਾਜਪਾ ਸੱਤਾ ਦੇ ਨਸ਼ੇ 'ਚ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਕਰਕੇ ਪੰਜਾਬ ਵਿਚ ਸਿਆਸੀ ਲਾਹਾ ਲੈਣ ਲਈ ਲਗਾਤਾਰ ਕਾਰਵਾਈਆਂ ਕਰਵਾ ਰਿਹਾ ਹੈ ਪਰ ਪੰਜਾਬ ਦੇ ਲੋਕ ਇਨ੍ਹਾਂ ਦੇ ਦਬਾਅ ਅੱਗੇ ਨਹੀਂ ਝੁਕਣਗੇ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਹਲਕਾ ਸੁਲਤਾਨਪੁਰ ਲੋਧੀ ਤੋਂ ਸੀਨੀਅਰ 'ਆਪ' ਆਗੂਆਂ ਸਾਬਕਾ ਸਰਪੰਚ ਜਸਵਿੰਦਰ ਕੌਰ ਟਿੱਬਾ, ਹਲਕਾ ਕੋਆਰਡੀਨੇਟਰ ਗੁਰਵਿੰਦਰ ਕੌਰ, ਬਲਾਕ ਪ੍ਰਧਾਨ ਸਰਪੰਚ ਸੁਖਵਿੰਦਰ ਸਿੰਘ ਸੌਂਦ, ਸੀਨੀਅਰ ਆਗੂ ਸਰਪੰਚ ਬਿਕਰਮ ਸਿੰਘ ਉੱਚਾ ਨੇ ਕਿਹਾ ਕਿ ਪੱਛਮੀ ਬੰਗਾਲ ਵਾਂਗ ਹੀ ਭਾਜਪਾ ਹੁਣ ਪੰਜਾਬ ਵਿਚ ਦਖ਼ਲ ਅੰਦਾਜੀ ਕਰ ਰਹੀ ਹੈ, ਜੋ ਸੰਘੀ ਢਾਂਚੇ ਦੇ ਉਲਟ ਹੈ | ਆਗੂਆਂ ਨੇ ਕਿਹਾ ਕਿ ਜਦੋਂ ਨਰਿੰਦਰ ਮੋਦੀ ਗੁਜਰਾਤ ਦੇ ਮੁੱਖ ਮੰਤਰੀ ਸਨ ਤਾਂ ਉਹ ਰਾਜਾਂ ਨੂੰ ਵੱਧ ਅਧਿਕਾਰ ਦੇਣ ਦੀ ਵਕਾਲਤ ਕਰਦੇ ਸਨ ਪਰ ਅੱਜ ਕੇਂਦਰੀ ਸੱਤਾ ਵਿਚ ਆਉਣ ਤੋਂ ਬਾਅਦ ਸੂਬਿਆਂ ਦੀ ਪ੍ਰਭੂ ਸੱਤਾ 'ਤੇ ਹਮਲੇ ਕੀਤੇ ਜਾ ਰਹੇ ਹਨ | ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਵਿਭਾਗਾਂ 'ਤੇ ਸਿੱਧੇ ਰੂਪ ਵਿਚ ਦਖ਼ਲ ਅੰਦਾਜ਼ੀ ਕਰਨਾ ਸੰਵਿਧਾਨਕ ਅਧਿਕਾਰਾਂ ਦੀ ਉਲੰਘਣਾ ਹੈ |
Ad Position 22
No active advertisement
ਪਿਛਲੀ ਖ਼ਬਰ ਪਿੰਡ ਬੂਟ ਵਿਖੇ ਕਬੱਡੀ ਕੱਪ 16 ਨੂੰ - ਕਾਲਾ ਨਵਾਡ ਅਗਲੀ ਖ਼ਬਰ ਆਵਾਰਾਗਰਦੀ ਕਰਦਾ ਇਕ ਵਿਅਕਤੀ ਕਾਬੂ, ਕੇਸ ਦਰਜ
Ad Position 24