29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਨਗਰ ਨਿਗਮ ਦੀ ਚੋਣ ਲਈ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਵਲੋਂ 25 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ

Ad Position 21
No active advertisement
ਅਜੀਤ ਡੈਸਕ 15-05-2026
ਕਪੂਰਥਲਾ, 14 ਮਈ (ਵਿਸ਼ੇਸ਼ ਪ੍ਰਤੀਨਿਧ)-ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਪਾਰਟੀ ਦੇ ਸੂਬਾਈ ਜਨਰਲ ਸਕੱਤਰ ਜਗਮੋਹਨ ਸਿੰਘ ਰਾਜੂ, ਤੇ ਨਗਰ ਨਿਗਮ ਚੋਣਾਂ ਦੇ ਇੰਚਾਰਜ ਸੁਸ਼ੀਲ ਰਿੰਕੂ ਸਾਬਕਾ ਮੈਂਬਰ ਪਾਰਲੀਮੈਂਟ, ਕੋ ਇੰਚਾਰਜ ਅਨਿਲ ਸੱਚਰ ਤੇ ਕੋ ਇੰਚਾਰਜ ਜੈਸਮੀਨ ਸੰਧਾਵਾਲੀਆ ਤੇ ਜ਼ਿਲ੍ਹਾ ਇੰਚਾਰਜ ਹਨੀ ਕੰਬੋਜ ਨਾਲ ਸਲਾਹ ਮਸ਼ਵਰੇ ਉਪਰੰਤ ਨਗਰ ਨਿਗਮ ਕਪੂਰਥਲਾ ਦੇ ਵੱਖ-ਵੱਖ ਵਾਰਡਾਂ ਤੋਂ ਚੋਣ ਲੜਣ ਲਈ ਭਾਜਪਾ ਦੇ 25 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਹੈ | ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਵਲੋਂ ਜਾਰੀ ਕੀਤੀ ਸੂਚੀ ਅਨੁਸਾਰ ਵਾਰਡ ਨੰਬਰ-2 ਜਨਰਲ ਤੋਂ ਸ੍ਰੀਮਤੀ ਨੇਹਾ ਪਤਨੀ ਸੰਦੀਪ ਕੁਮਾਰ, ਵਾਰਡ 4 ਤੋਂ ਨੀਰੂ ਸ਼ਰਮਾ, ਵਾਰਡ 7 ਤੋਂ ਕਪਿਲ ਧੀਰ, ਵਾਰਡ 9 ਤੋਂ ਸਾਰਪ ਸਭਰਵਾਲ, ਵਾਰਡ 10 ਤੋਂ ਸ੍ਰੀਮਤੀ ਕਵਿਤਾ, ਵਾਰਡ 11 ਤੋਂ ਲੱਕੀ ਤੇਜ਼ੀ, ਵਾਰਡ 12 ਤੋਂ ਬੀਬਾ ਕੁਮਾਰੀ, ਵਾਰਡ 13 ਤੋਂ ਅੰਜੂ ਆਨੰਦ, ਵਾਰਡ 14 ਤੋਂ ਬਬਿਤਾ ਠਾਕੁਰ, ਵਾਰਡ 15 ਤੋਂ ਸੰਜੀਵ ਕੁਮਾਰ ਖੰਨਾ, ਵਾਰਡ 19 ਤੋਂ ਬਲਵੀਰ ਸਿੰਘ, ਵਾਰਡ 29 ਤੋਂ ਰਿਤੂ ਸ਼ਰਮਾ, ਵਾਰਡ 23 ਤੋਂ ਕਰਨ ਸਿੰਘ ਮਾਨ, ਵਾਰਡ 24 ਤੋਂ ਸ੍ਰੀਮਤੀ ਰਿੰਪੀ, ਵਾਰਡ 27 ਤੋਂ ਅਮਨਦੀਪ ਗੁਜਰਾਲ, ਵਾਰਡ 28 ਤੋਂ ਮੰਜੂ ਬਾਲਾ, ਵਾਰਡ 36 ਤੋਂ ਪਲਵੀ ਰੱਤੜਾ, ਵਾਰਡ 37 ਤੋਂ ਕਿਰਨਦੀਪ ਕੌਰ, ਵਾਰਡ 38 ਤੋਂ ਸ੍ਰੀਮਤੀ ਕਿਰਨ, ਵਾਰਡ 40 ਤੋਂ ਸ੍ਰੀਮਤੀ ਮਨੀਸ਼ਾ, ਵਾਰਡ 43 ਤੋਂ ਗੌਰਵ ਨਾਹਰ, ਵਾਰਡ 44 ਤੋਂ ਸ੍ਰੀਮਤੀ ਕਿਰਨ, ਵਾਰਡ 46 ਤੋਂ ਸ੍ਰੀਮਤੀ ਗੁਰਮੀਤੋ ਦੇਵੀ, ਵਾਰਡ 47 ਤੋਂ ਸ਼ਿੰਦਰ ਸਿੰਘ ਤੇ ਵਾਰਡ 50 ਤੋਂ ਸ੍ਰੀਮਤੀ ਅਲਕਾ ਨੂੰ ਪਾਰਟੀ ਉਮੀਦਵਾਰ ਬਣਾਇਆ ਗਿਆ ਹੈ | ਰਣਜੀਤ ਸਿੰਘ ਖੋਜੇਵਾਲ ਨੇ ਦੱਸਿਆ ਕਿ ਨਗਰ ਨਿਗਮ ਦੇ 50 ਵਾਰਡਾਂ ਵਿਚੋਂ 25 ਉਮੀਦਵਾਰਾਂ ਦਾ ਐਲਾਨ ਪਾਰਟੀ ਵਲੋਂ ਕਰ ਦਿੱਤਾ ਗਿਆ ਹੈ ਤੇ ਬਾਕੀ ਉਮੀਦਵਾਰਾਂ ਦਾ ਐਲਾਨ ਬਹੁਤ ਜਲਦੀ ਕੀਤਾ ਜਾਵੇਗਾ | ਉਨ੍ਹਾਂ ਪਾਰਟੀ ਆਗੂਆਂ ਤੇ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਇੱਕਜੁੱਟ ਹੋ ਕੇ ਨਗਰ ਨਿਗਮ ਦੀ ਚੋਣ ਵਿਚ ਭਾਜਪਾ ਉਮੀਦਵਾਰਾਂ ਦੀ ਜਿੱਤ ਲਈ ਦਿਨ ਰਾਤ ਇਕ ਕਰਕੇ ਕੰਮ ਕਰਨ | ਇਸ ਮੌਕੇ ਪਾਰਟੀ ਦੇ ਜ਼ਿਲ੍ਹਾ ਜਨਰਲ ਸਕੱਤਰ ਕਪੂਰ ਚੰਦ ਥਾਪਰ, ਜ਼ਿਲ੍ਹਾ ਜਨਰਲ ਸਕੱਤਰ ਐਡਵੋਕੇਟ ਚੰਦਰ ਸ਼ੇਖਰ, ਕਮਲ ਪ੍ਰਭਾਕਰ, ਅਸ਼ਵਨੀ ਤੁਲੀ, ਸਨੀ ਬੈਂਸ, ਰਜੇਸ਼ ਸੂਰੀ, ਸੰਜੀਵ ਖੰਨਾ, ਹਨੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |


Ad Position 22
No active advertisement
ਪਿਛਲੀ ਖ਼ਬਰ ਚੋਣ ਕਨਵੀਨਰ ਦੀ ਸਿਹਤ ਖ਼ਰਾਬ ਹੋਣ ਕਾਰਨ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਤੇ ਉਪ ਚੇਅਰਮੈਨ ਦੀ ਚੋਣ ਮੁਲਤਵੀ <br/> ਅਗਲੀ ਖ਼ਬਰ ਮੁਰੰਮਤ ਕਾਰਨ ਢਿਲਵਾਂ ਰੇਲਵੇ ਫਾਟਕ 16 ਤੋਂ 18 ਮਈ ਤੱਕ ਰਹੇਗਾ ਬੰਦ
Ad Position 24