ਢਿਲਵਾਂ, 14 ਮਈ (ਗੋਬਿੰਦ ਸੁਖੀਜਾ)-ਰੇਲਵੇ ਵਿਭਾਗ ਵੱਲੋਂ ਫਾਟਕ ਦੀ ਜ਼ਰੂਰੀ ਮੁਰੰਮਤ ਦੇ ਕੰਮ ਨੂੰ ਮੁੱਖ ਰੱਖਦਿਆਂ ਢਿਲਵਾਂ ਰੇਲਵੇ ਫਾਟਕ ਨੰਬਰ ਐਸ-48 ਨੂੰ ਆਵਾਜਾਈ ਲਈ ਕੁਝ ਸਮੇਂ ਵਾਸਤੇ ਬੰਦ ਰੱਖਣ ਦਾ ਐਲਾਨ ਕੀਤਾ ਗਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸੁਭਾਸ਼ ਲਾਲ ਪੀ.ਡਬਲਯੂ.ਆਈ. ਬਿਆਸ ਨੇ ਦੱਸਿਆ ਕਿ ਤਕਨੀਕੀ ਮੁਰੰਮਤ ਕਾਰਨ ਇਹ ਫਾਟਕ 16 ਮਈ ਸ਼ਾਮ 6 ਵਜੇ ਤੋਂ ਲੈ ਕੇ 18 ਮਈ ਸਵੇਰੇ 8 ਵਜੇ ਤੱਕ ਹਰ ਤਰ੍ਹਾਂ ਦੀ ਆਵਾਜਾਈ ਲਈ ਮੁਕੰਮਲ ਰੂਪ ਵਿੱਚ ਬੰਦ ਰਹੇਗਾ | ਰੇਲਵੇ ਅਧਿਕਾਰੀਆਂ ਨੇ ਆਮ ਜਨਤਾ ਅਤੇ ਵਾਹਨ ਚਾਲਕਾਂ ਨੂੰ ਅਪੀਲ ਕੀਤੀ ਹੈ ਕਿ ਫਾਟਕ ਬੰਦ ਹੋਣ ਦੌਰਾਨ ਕਿਸੇ ਵੀ ਤਰ੍ਹਾਂ ਦੀ ਖੱਜਲ-ਖੁਆਰੀ ਤੋਂ ਬਚਣ ਲਈ ਬਦਲਵੇਂ ਰਸਤਿਆਂ ਦੀ ਵਰਤੋਂ ਕੀਤੀ ਜਾਵੇ ਤਾਂ ਜੋ ਮੁਰੰਮਤ ਦਾ ਕੰਮ ਨਿਰਵਿਘਨ ਨੇਪਰੇ ਚੜ੍ਹ ਸਕੇ |