29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਰਾਖਵੇਂਕਰਨ 'ਚ ਤਬਦੀਲੀ ਕਾਰਨ ਰਾਜਸੀ ਪਾਰਟੀਆਂ ਨੂੰ ਉਮੀਦਵਾਰਾਂ ਦੀ ਭਾਲ ਲਈ ਕਰਨਾ ਪੈ ਰਿਹਾ ਮੁਸ਼ਕਿਲ ਦਾ ਸਾਹਮਣਾ

Ad Position 21
No active advertisement
ਅਜੀਤ ਡੈਸਕ 15-05-2026
ਕਪੂਰਥਲਾ, 14 ਮਈ (ਅਮਰਜੀਤ ਕੋਮਲ)-ਨਗਰ ਨਿਗਮ ਕਪੂਰਥਲਾ ਦੇ 50 ਵਾਰਡਾਂ ਦੀ 26 ਮਈ ਨੂੰ ਹੋਣ ਵਾਲੀ ਚੋਣ ਲਈ ਪੰਜਾਬ ਸਰਕਾਰ ਵਲੋਂ ਵੱਖ-ਵੱਖ ਵਾਰਡ ਅਨੁਸੂਚਿਤ ਜਾਤੀ, ਅਨੁਸੂਚਿਤ ਜਾਤੀ ਔਰਤਾਂ, ਪਛੜੀਆਂ ਸ਼ੇ੍ਰਣੀਆਂ, ਔਰਤਾਂ ਤੇ ਜਨਰਲ ਕੈਟਾਗਰੀ ਲਈ ਰਿਜ਼ਰਵ ਕੀਤੇ ਗਏ ਹਨ | ਪ੍ਰਾਪਤ ਜਾਣਕਾਰੀ ਅਨੁਸਾਰ ਨਿਗਮ ਦੇ ਵਾਰਡ 35, 41, 43, 45 ਤੇ 47 ਅਨੁਸੂਚਿਤ ਜਾਤੀ ਲਈ, 32, 34, 40, 42, 46 ਤੇ 48 ਅਨੁਸੂਚਿਤ ਜਾਤੀ ਔਰਤਾਂ ਲਈ, ਵਾਰਡ 20 ਤੇ 36 ਪਛੜੀਆਂ ਸ਼ੇ੍ਰਣੀਆਂ ਲਈ ਤੇ ਵਾਰਡ 2, 4, 6, 8, 10, 12, 14, 16, 18, 21, 22, 24, 26, 28, 30, 37, 38, 44 ਤੇ 50 ਔਰਤਾਂ ਲਈ ਰਿਜ਼ਰਵ ਕੀਤੇ ਗਏ ਹਨ | ਇਸੇ ਤਰ੍ਹਾਂ ਵਾਰਡ ਨੰਬਰ 1, 3, 5, 7, 9, 11, 13, 15, 17, 19, 23, 25, 27, 29, 31, 33, 39 ਤੇ 49 ਜਨਰਲ ਕੈਟਾਗਰੀ ਲਈ ਰਾਖਵਾਂ ਕੀਤਾ ਗਿਆ ਹੈ | ਸੱਤਾਧਾਰੀ ਪਾਰਟੀ ਵਲੋਂ ਨਿਗਮ ਦੀ ਚੋਣ ਵਿਚ ਲਾਹਾ ਲੈਣ ਲਈ ਕਥਿਤ ਤੌਰ 'ਤੇ ਮਨਮਾਨੇ ਢੰਗ ਨਾਲ ਵਾਰਡਾਂ ਵਿਚ ਕੀਤੇ ਗਏ ਰਾਖਵੇਂਕਰਨ ਕਾਰਨ ਵੱਖ-ਵੱਖ ਰਾਜਸੀ ਪਾਰਟੀਆਂ ਨੂੰ ਸਬੰਧਿਤ ਵਾਰਡਾਂ ਵਿਚ ਉਮੀਦਵਾਰ ਖੜੇ ਕਰਨ ਲਈ ਦੋ ਚਾਰ ਹੋਣਾ ਪੈ ਰਿਹਾ ਹੈ |

Ad Position 22
No active advertisement
ਪਿਛਲੀ ਖ਼ਬਰ ਨਗਰ ਪੰਚਾਇਤ ਭੁਲੱਥ ਵਿਖੇ ਅਣਮਿਥੇ ਸਮੇਂ ਲਈ ਚੱਲ ਰਹੀ ਕਰਮਚਾਰੀਆਂ ਦੀ ਹੜਤਾਲ ਨੂੰ ਬਸਪਾ ਆਗੂਆਂ ਵਲੋਂ ਸਮਰਥਨ <br/> ਅਗਲੀ ਖ਼ਬਰ ਚੋਣ ਕਨਵੀਨਰ ਦੀ ਸਿਹਤ ਖ਼ਰਾਬ ਹੋਣ ਕਾਰਨ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਤੇ ਉਪ ਚੇਅਰਮੈਨ ਦੀ ਚੋਣ ਮੁਲਤਵੀ <br/>
Ad Position 24