29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਨਗਰ ਪੰਚਾਇਤ ਭੁਲੱਥ ਵਿਖੇ ਅਣਮਿਥੇ ਸਮੇਂ ਲਈ ਚੱਲ ਰਹੀ ਕਰਮਚਾਰੀਆਂ ਦੀ ਹੜਤਾਲ ਨੂੰ ਬਸਪਾ ਆਗੂਆਂ ਵਲੋਂ ਸਮਰਥਨ <br/>

Ad Position 21
No active advertisement
ਅਜੀਤ ਡੈਸਕ 15-05-2026
ਭੁਲੱਥ, 14 ਮਈ (ਮੇਹਰ ਚੰਦ ਸਿੱਧੂ)-ਸਬ ਡਵੀਜ਼ਨ ਕਸਬਾ ਭੁਲੱਥ ਵਿਖੇ ਮਿੳਾੂਸੀਪਲ ਕਰਮਚਾਰੀ ਐਕਸ਼ਨ ਕਮੇਟੀ ਪੰਜਾਬ ਦੇ ਸੱਦੇ 'ਤੇ ਚੱਲ ਰਹੀ ਅਣਮਿਥੇ ਸਮੇਂ ਲਈ ਚੱਲ ਰਹੀ ਹੜਤਾਲ ਨੂੰ ਅੱਜ ਬਸਪਾ ਆਗੂਆਂ ਵੱਲੋਂ ਜ਼ਿਲ੍ਹਾ ਇੰਚਾਰਜ ਕੁਲਦੀਪ ਸਿੰਘ ਸਿੱਧੂ ਦੀ ਅਗਵਾਈ ਵਿਚ ਸਮਰਥਨ ਦਿੱਤਾ ਗਿਆ | ਇਸ ਮੌਕੇ ਬਸਪਾ ਆਗੂ ਜ਼ਿਲ੍ਹਾ ਵਾਈਸ ਪ੍ਰਧਾਨ ਪ੍ਰਗਟ ਕੁਮਾਰ ਸੰਧੂ , ਸੁਖਦੇਵ ਸਿੰਘ ਬੱਬੀ ਹਲਕਾ ਪ੍ਰਧਾਨ ਵੱਲੋਂ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਦਾ ਅੜੀਅਲ ਵਤੀਰਾ ਜੇਕਰ ਇਸੇ ਤਰ੍ਹਾਂ ਹੀ ਰਿਹਾ ਤਾਂ ਸੰਘਰਸ਼ ਲਗਾਤਾਰ ਚੱਲਦਾ ਰਹੇਗਾ | ਇਸ ਮੌਕੇ ਆਗੂਆਂ ਵੱਲੋਂ ਨਾਅਰੇਬਾਜ਼ੀ ਕਰਦਿਆਂ ਪੰਜਾਬ ਸਰਕਾਰ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ | ਇਸ ਮੌਕੇ ਭੁਲੱਥ ਸਫ਼ਾਈ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਅਸ਼ੋਕ ਕੁਮਾਰ ਵਲੋਂ ਹੜਤਾਲ ਦੌਰਾਨ ਪਹੁੰਚੇ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਦਾ ਧੰਨਵਾਦ ਕੀਤਾ ਗਿਆ | ਇਸ ਮੌਕੇ ਜੂਨੀਅਰ ਸਹਾਇਕ ਚੰਦਰ ਸ਼ੇਖਰ, ਡੈਨੀਅਲ ਕਲਿਆਣ, ਰਵੀ ਕੁਮਾਰ, ਮਹਿੰਦਰ ਸਿੰਘ, ਅਜੇ ਆਕਾਸ਼, ਸਾਗਰ, ਬਿਕਰਮ, ਸੁਭਾਸ਼, ਰਜੇਸ਼ ਕੁਮਾਰ, ਸੂਬਾ ਸਿੰਘ, ਪ੍ਰਕਾਸ਼, ਜਤਿੰਦਰ, ਸੰਜੀਵ ਕੁਮਾਰ, ਰਾਹੁਲ, ਕਿ੍ਸ਼ਨਾ, ਕਰਨ, ਵਿਨੋਦ ਕੁਮਾਰ, ਨਵਲਜੋਤ, ਸੂਰਜ, ਰਜਿੰਦਰ, ਅਜੇ ਕੁਮਾਰ, ਜੋਨੀ, ਮਨਜੀਤ ਕੌਰ, ਸੁਨੀਤਾ, ਬਿਮਲਾ, ਸੋਨਮ, ਰੀਨਾ, ਸੁਨੀਤਾ, ਕਮਲੇਸ਼, ਬਸੰਤੀ, ਫੂਲਵੰਤੀ, ਰਾਜਵੰਤੀ, ਜੋਗਿੰਦਰੋ, ਅੰਕਿਤ, ਕਸ਼ਮੀਰ ਕੌਰ, ਗਗਨ, ਕਿਰਨ, ਗੁਰਜੀਤ ਸਿੰਘ ਬਾਜਵਾ, ਕਮਲਜੀਤ ਕੌਰ ਹੋਰ ਵੱਖ-ਵੱਖ ਕਿਸਾਨ ਯੂਨੀਅਨ ਦੇ ਆਗੂ ਤੇ ਮਜ਼ਦੂਰ ਯੂਨੀਅਨ ਦੇ ਆਗੂ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਨਗਰ ਨਿਗਮ ਕਪੂਰਥਲਾ ਤੇ ਨਗਰ ਕੌਂਸਲ ਸੁਲਤਾਨਪੁਰ ਲੋਧੀ ਚੋਣਾਂ ਲਈ ਅੱਜ ਤੱਕ 6 ਉਮੀਦਵਾਰਾਂ ਦੇ ਨਾਮਜ਼ਦਗੀ ਪਰਚੇ <br/> ਅਗਲੀ ਖ਼ਬਰ ਰਾਖਵੇਂਕਰਨ 'ਚ ਤਬਦੀਲੀ ਕਾਰਨ ਰਾਜਸੀ ਪਾਰਟੀਆਂ ਨੂੰ ਉਮੀਦਵਾਰਾਂ ਦੀ ਭਾਲ ਲਈ ਕਰਨਾ ਪੈ ਰਿਹਾ ਮੁਸ਼ਕਿਲ ਦਾ ਸਾਹਮਣਾ
Ad Position 24