29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਸ਼ਿੰਘਰਾਲਾ ਸਕੂਲ ਨਡਾਲਾ ਦਾ ਬਾਰ੍ਹਵੀਂ ਕਲਾਸ ਦਾ ਨਤੀਜਾ ਰਿਹਾ ਸ਼ਾਨਦਾਰ

Ad Position 21
No active advertisement
ਅਜੀਤ ਡੈਸਕ 15-05-2026
ਨਡਾਲਾ, 14 ਮਈ (ਰਘਬਿੰਦਰ ਸਿੰਘ)-ਸ਼ਿੰਘਰਾਲਾ ਸਕੂਲ ਨਡਾਲਾ ਦਾ ਸੀ.ਬੀ.ਐੱਸ.ਈ. 12ਵੀਂ ਸਾਇੰਸ, ਕਾਮਰਸ ਤੇ ਆਰਟਸ ਦਾ ਨਤੀਜਾ ਹਮੇਸ਼ਾ ਦੀ ਤਰਾਂ ਇਸ ਸਾਲ ਵੀ ਬਹੁਤ ਵਧੀਆ ਰਿਹਾ | ਸਾਇੰਸ ਵਿਚੋਂ ਹਿਤਾਸ਼ੀ ਸਰੋਆ 91.2 ਫ਼ੀਸਦੀ , ਸੁਖਮਨਪ੍ਰੀਤ ਕੌਰ 91ਫ਼ੀਸਦੀ ਤੇ ਜਸਲੀਨ ਕੌਰ 90 ਫ਼ੀਸਦੀ ਅੰਕ ਲੈ ਕਿ ਸਾਇੰਸ ਸਟ੍ਰੀਮ ਵਿਚੋਂ ਟਾਪਰ ਰਹੀਆਂ | ਕਾਮਰਸ ਸਟ੍ਰੀਮ ਵਿਚੋਂ ਨੈਨਸੀ 90 ਫ਼ੀਸਦੀ, ਜਸਲੀਨ ਕੌਰ 88 ਫ਼ੀਸਦੀ ਤੇ ਰੀਆ ਸ਼ਰਮਾ 80 ਫ਼ੀਸਦੀ ਅੰਕ ਲੈ ਕੇ ਪਹਿਲੇ, ਦੂਜੇ ਤੇ ਤੀਜੇ ਨੰਬਰ ਤੇ ਰਹੀਆਂ, ਜਦਕਿ ਆਰਟਸ ਵਿਚੋਂ ਪੱਲਵੀ 93 ਫ਼ੀਸਦੀ ਲੈ ਕੇ ਫ਼ਸਟ ਰਹੀ ਜਦ ਕਿ ਮਨਪ੍ਰੀਤ ਕੌਰ 86 ਫ਼ੀਸਦੀ ਅੰਕ ਲੈ ਕੇ ਦੂਜੇ ਤੇ ਹਰਪ੍ਰੀਤ ਕੌਰ 82 ਫ਼ੀਸਦੀ ਅੰਕ ਲੈ ਕੇ ਤੀਜੇ ਸਥਾਨ ਤੇ ਰਹੀ | ਸਕੂਲ ਪਿ੍ੰਸੀਪਲ ਮਨਪ੍ਰੀਤ ਕੌਰ ਨੇ ਦੱਸਿਆ ਕਿ ਜੈਸਮੀਨ ਕੌਰ 12ਵੀਂ ਸਾਇੰਸ ਨੇ ਇੰਗਲਿਸ਼ ਵਿਚੋਂ 98 ਫ਼ੀਸਦੀ ਨੰਬਰ ਪ੍ਰਾਪਤ ਕੀਤੇ | ਜਸਲੀਨ ਨੇ ਆਈ.ਟੀ. ਵਿਚੋਂ 98 ਫ਼ੀਸਦੀ, ਮਨਪ੍ਰੀਤ ਕੌਰ ਨੇ ਪੰਜਾਬੀ ਵਿਚੋਂ 96 ਫ਼ੀਸਦੀ ਤੇ ਰੂਹਾਨੀ ਨੇ ਹੈਲਥ ਕੇਅਰ ਵਿਚੋਂ 94 ਫ਼ੀਸਦੀ ਨੰਬਰ ਲਏ | ਉਨ੍ਹਾਂ ਨੇ ਇਸ ਮੌਕੇ ਪ੍ਰਬੰਧਕਾਂ, ਮਾਪਿਆਂ ਤੇ ਅਧਿਆਪਕਾਂ ਨੂੰ ਮੁਬਾਰਕਬਾਦ ਕਹੀ ਅਤੇ ਉਨ੍ਹਾਂ ਵੱਲੋਂ ਦਿੱਤੇ ਸਹਿਯੋਗ ਅਤੇ ਮਿਹਨਤ ਲਈ ਧੰਨਵਾਦ ਕੀਤਾ |
Ad Position 22
No active advertisement
ਪਿਛਲੀ ਖ਼ਬਰ ਗੁਰੂ ਨਾਨਕ ਪ੍ਰੇਮ ਕਰਮਸਰ ਪਬਲਿਕ ਸਕੂਲ ਨਡਾਲਾ ਦਾ ਸੀ.ਬੀ.ਐੱਸ.ਈ. ਬਾਰ੍ਹਵੀਂ ਦਾ ਨਤੀਜਾ ਰਿਹਾ ਸ਼ਾਨਦਾਰ ਅਗਲੀ ਖ਼ਬਰ ਬਾਬਾ ਦਰਬਾਰਾ ਸਿੰਘ ਕਾਲਜੀਏਟ ਪਬਲਿਕ ਸਕੂਲ ਟਿੱਬਾ ਦਾ 12ਵੀਂ ਜਮਾਤ ਕਾਮਰਸ ਤੇ ਆਰਟਸ ਗਰੁੱਪ ਦਾ ਨਤੀਜਾ ਰਿਹਾ 100 ਪ੍ਰਤੀ...
Ad Position 24