ਨਡਾਲਾ, 14 ਮਈ (ਰਘਬਿੰਦਰ ਸਿੰਘ)-ਸੱਚਖੰਡ ਵਾਸੀ ਸੰਤ ਮਹਾਰਾਜ ਰੌਸ਼ਨ ਸਿੰਘ ਤੇ ਮੌਜੂਦਾ ਪ੍ਰਧਾਨ ਸੰਤ ਬਾਬਾ ਤਰਲੋਕ ਸਿੰਘ ਦੀ ਯੋਗ ਅਗਵਾਈ ਹੇਠ ਚੱਲ ਰਹੇ ਗੁਰੂ ਨਾਨਕ ਪ੍ਰੇਮ ਕਰਮਸਰ ਪਬਲਿਕ ਸਕੂਲ ਨਡਾਲਾ ਸੀ.ਬੀ.ਐੱਸ.ਈ. ਬਾਰ੍ਹਵੀਂ ਦਾ ਨਤੀਜਾ ਸ਼ਾਨਦਾਰ ਰਿਹਾ | ਇਸ ਦੌਰਾਨ ਬਾਰ੍ਹਵੀਂ ਜਮਾਤ ਦੇ ਕੁੱਲ 77 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ, ਜਿਸ 'ਚੋਂ ਸਾਰੇ ਵਿਦਿਆਰਥੀਆਂ ਨੇ ਵਧੀਆ ਅੰਕ ਪ੍ਰਾਪਤ ਕੀਤੇ | ਬਾਰ੍ਹਵੀਂ ਜਮਾਤ ਦੇ ਕਾਮਰਸ ਗਰੁੱਪ 'ਚੋਂ ਪਵਨਪ੍ਰੀਤ ਕੌਰ ਨੇ 98 ਫ਼ੀਸਦੀ, ਸਾਇੰਸ ਗਰੁੱਪ 'ਚੋਂ ਮਨਪ੍ਰੀਤ ਕੌਰ ਨੇ 86.4 ਫ਼ੀਸਦੀ, ਆਰਟਸ ਗਰੁੱਪ 'ਚੋਂ ਹੈਰੀ ਮੰਡ ਨੇ 83 ਫ਼ੀਸਦੀ ਅੰਕ ਪ੍ਰਾਪਤ ਕੀਤੇ | ਇਸੇ ਜਮਾਤ ਦੇ ਚਾਰ ਵਿਦਿਆਰਥੀਆਂ ਨੇ ਪੰਜਾਬੀ 'ਚੋਂ 100 ਅੰਕ, ਅਕਾੳਾੂਟਸ ਤੇ ਅੰਗਰੇਜ਼ੀ 'ਚੋਂ 99 ਅੰਕ, ਇਕਨਾਮਿਕਸ 'ਚੋਂ 97 ਅੰਕ ਤੇ ਬਿਜ਼ਨਸ ਸਟੱਡੀ ਵਿਚ 95 ਅੰਕ ਪ੍ਰਾਪਤ ਕੀਤੇ ਇਸ ਮੌਕੇ ਸਕੂਲ ਦੇ ਮੌਜੂਦਾ ਪ੍ਰਧਾਨ ਸੰਤ ਤਰਲੋਕ ਸਿੰਘ ਜੀ ਅਤੇ ਪਿ੍ੰਸੀਪਲ ਦਲਵੀਰ ਕੌਰ ਨੇ ਸਾਰੇ ਵਿਦਿਆਰਥੀਆਂ, ਮਾਤਾ ਪਿਤਾ ਤੇ ਅਧਿਆਪਕਾਂ ਨੂੰ ਵਧਾਈ ਦਿੱਤੀ ਅਤੇ ਸਾਰੇ ਵਿਦਿਆਰਥੀਆਂ ਨੂੰ ਭਵਿੱਖ ਲਈ ਸ਼ੁੱਭ ਇੱਛਾਵਾਂ ਦਿੱਤੀਆਂ ਤੇ ਬਾਕੀ ਵਿਦਿਆਰਥੀਆਂ ਨੂੰ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ |