ਸੁਲਤਾਨਪੁਰ ਲੋਧੀ, 15 ਮਈ (ਨਰੇਸ਼ ਹੈਪੀ)-ਨਗਰ ਕੌਂਸਲ ਸੁਲਤਾਨਪੁਰ ਲੋਧੀ ਦੀਆਂ ਚੋਣਾਂ ਲਈ ਅੱਜ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਨੇ ਐਸ ਡੀ ਐਮ ਕਮ ਚੋਣ ਅਧਿਕਾਰੀ ਸੁਲਤਾਨਪੁਰ ਲੋਧੀ ਕੋਲ ਆਪਣੇ ਕਾਗ਼ਜ਼ ਦਾਖਲ ਕੀਤੇ | ਵਾਰਡ ਨੰਬਰ ਇਕ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸੰਦੀਪ ਕੌਰ ਗਿੱਲ ਤੇ ਸੁਰਿੰਦਰ ਕੌਰ ਗਿੱਲ ਅਤੇ ਵਾਰਡ ਨੰਬਰ ਚਾਰ ਤੋਂ ਧਰਮਰਾਜ ਤੇ ਹਰਭਜਨ ਸਿੰਘ ਨੇ ਆਪਣੇ ਕਾਗ਼ਜ਼ ਦਾਖਲ ਕੀਤੇ | ਇਸ ਮੌਕੇ ਉਨ੍ਹਾਂ ਦੇ ਨਾਲ ਸਾਬਕਾ ਚੇਅਰਮੈਨ ਜਥੇਦਾਰ ਜਰਨੈਲ ਸਿੰਘ ਵਾਹਦ, ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਜਰਨੈਲ ਸਿੰਘ ਡੋਗਰਾਂਵਾਲ, ਸੀਨੀਅਰ ਅਕਾਲੀ ਆਗੂ ਸੁਖਦੇਵ ਸਿੰਘ ਨਾਨਕਪੁਰ, ਸਾਬਕਾ ਚੇਅਰਮੈਨ ਸੁਰਜੀਤ ਸਿੰਘ ਢਿੱਲੋਂ, ਸੀਨੀਅਰ ਯੂਥ ਆਗੂ ਇੰਦਰਜੀਤ ਸਿੰਘ ਜੋਸਨ, ਸਾਬਕਾ ਚੇਅਰਮੈਨ ਅਵਤਾਰ ਸਿੰਘ ਮੀਰੇ, ਬਲਾਕ ਪ੍ਰਧਾਨ ਮਨਜੀਤ ਸਿੰਘ ਗੋਲਡੀ, ਜਥੇਦਾਰ ਗੁਰਦਿਆਲ ਸਿੰਘ ਖ਼ਾਲਸਾ, ਸਾਬਕਾ ਕੌਂਸਲਰ ਸਿਮਰਜੀਤ ਧੀਰ, ਬਿਕਰਮਜੀਤ ਸਿੰਘ ਬਿੱਕਾ ਤਲਵੰਡੀ ਚੌਧਰੀਆਂ, ਨੰਬਰਦਾਰ ਸਤਨਾਮ ਸਿੰਘ ਗਿੱਲ ਅਤੇ ਐਮ ਡੀ ਦਿਲਬਾਗ ਸਿੰਘ ਗਿੱਲ ਵੀ ਹਾਜ਼ਰ ਸਨ | ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਦੇ ਆਜ਼ਾਦ ਧੜੇ ਵੱਲੋਂ ਵਾਰਡ ਨੰਬਰ ਇਕ ਤੋਂ ਸ਼੍ਰੀਮਤੀ ਜਸਪ੍ਰੀਤ ਕੌਰ ਤੇ ਮਾਨਸੀ, ਵਾਰਡ ਨੰਬਰ ਦੋ ਤੋਂ ਅਸ਼ੋਕ ਕੁਮਾਰ ਮੋਗਲਾ ਤੇ ਰਾਜੇਸ਼ ਮੋਗਲਾ, ਵਾਰਡ ਨੰਬਰ ਤਿੰਨ ਤੋਂ ਸ਼੍ਰੀਮਤੀ ਰਵੀ ਕਾਂਤਾ ਤੇ ਰਜਨੀ ਬਾਲਾ, ਵਾਰਡ ਨੰਬਰ ਚਾਰ ਤੋਂ ਪਵਨ ਕਨੌਜੀਆ ਤੇ ਸ਼ਿਵ ਕੁਮਾਰ ਕਨੌਜੀਆ, ਵਾਰਡ ਨੰਬਰ ਪੰਜ ਤੋਂ ਗੁਰਜੀਤ ਕੌਰ, ਵਾਰਡ ਨੰਬਰ ਛੇ ਤੋਂ ਦੀਪਕ ਧੀਰ, ਵਾਰਡ ਨੰਬਰ ਸੱਤ ਤੋਂ ਅਮਰਜੀਤ ਕੌਰ ਚੀਮਾ ਤੇ ਸੋਨੀਆ ਕਾਲੀਆ, ਵਾਰਡ ਨੰਬਰ ਅੱਠ ਤੋਂ ਸੰਦੀਪ ਕੌਰ ਚੀਮਾ ਤੇ ਨਰਿੰਦਰ, ਵਾਰਡ ਨੰਬਰ 10 ਤੋਂ ਮਾਧਵ ਗੁਪਤਾ ਤੇ ਰੇਖਾ ਗੁਪਤਾ, ਵਾਰਡ ਨੰਬਰ 11 ਤੋਂ ਸਿਮਰਪ੍ਰੀਤ ਕੌਰ ਤੇ ਸੁਰਿੰਦਰ ਕੌਰ, ਵਾਰਡ ਨੰਬਰ 12 ਤੋਂ ਹਰਪ੍ਰੀਤ ਸਿੰਘ ਬਬਲਾ ਅਤੇ ਵਾਰਡ ਨੰਬਰ 13 ਤੋਂ ਕਸ਼ਮੀਰ ਸਿੰਘ ਤੇ ਬਲਜੀਤ ਕੌਰ ਨੇ ਆਪਣੇ ਕਾਗ਼ਜ਼ ਦਾਖਲ ਕੀਤੇ | ਇਸ ਮੌਕੇ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਤੋਂ ਇਲਾਵਾ ਨਗਰ ਕੌਂਸਲ ਦੇ ਸਾਬਕਾ ਚੇਅਰਮੈਨ ਤੇਜਵੰਤ ਸਿੰਘ, ਅਨਿਲ ਕੁਮਾਰ ਭੋਲਾ, ਮੀਤ ਪ੍ਰਧਾਨ ਨਵਨੀਤ ਸਿੰਘ ਚੀਮਾ, ਸਾਬਕਾ ਕੌਂਸਲ ਬਾਬਾ ਪਿ੍ਤਪਾਲ ਸਿੰਘ ਪਾਲੀ, ਵਿਪਨ ਮੋਗਲਾ, ਕਰਨ ਚੌਹਾਨ, ਸਾਬਕਾ ਕੌਂਸਲਰ ਵੀਨਾ ਗੁਪਤਾ, ਸੰਜੀਵ ਅਰੋੜਾ, ਸੁਖਵੰਤ ਕੌਰ, ਸੁਖਵਿੰਦਰ ਸਿੰਘ, ਰਜਿੰਦਰ ਗੁਪਤਾ, ਮਾਨਵ ਜੈਲਦਾਰ ਆਦਿ ਵੀ ਹਾਜ਼ਰ ਸਨ | ਆਮ ਆਦਮੀ ਪਾਰਟੀ ਵੱਲੋਂ ਵਾਰਡ ਨੰਬਰ ਤਿੰਨ ਤੋਂ ਪਰਵੀਨ ਚੌਹਾਨ, ਵਾਰਡ ਨੰਬਰ ਚਾਰ ਤੋਂ ਕਮਲਪ੍ਰੀਤ ਸੋਨੀ ਤੇ ਸਤਵੀਰ ਸਿੰਘ, ਵਾਰਡ ਨੰਬਰ ਸੱਤ ਤੋਂ ਮੰਜੂ ਬਾਲਾ ਤੇ ਸਾਕਸ਼ੀ, ਵਾਰਡ ਨੰਬਰ ਅੱਠ ਤੋਂ ਛਿੰਦਰਪਾਲ ਤੇ ਬਲਜੀਤ, ਵਾਰਡ ਨੰਬਰ 10 ਤੋਂ ਦਿਨੇਸ਼ ਧੀਰ ਅਤੇ ਵਾਰਡ ਨੰਬਰ 13 ਤੋਂ ਰਜਿੰਦਰ ਸਿੰਘ ਨੇ ਆਪਣੇ ਕਾਗ਼ਜ਼ ਦਾਖਲ ਕੀਤੇ | ਇਸ ਮੌਕੇ 'ਆਪ' ਦੇ ਹਲਕਾ ਇੰਚਾਰਜ ਅਤੇ ਚੇਅਰਮੈਨ ਸੱਜਣ ਸਿੰਘ ਚੀਮਾ ਤੋਂ ਇਲਾਵਾ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਪ੍ਰਦੀਪ ਥਿੰਦ, ਜ਼ਿਲ੍ਹਾ ਯੂਥ ਦੇ ਪ੍ਰਧਾਨ ਆਕਾਸ਼ਦੀਪ ਸਿੰਘ, ਆਪ ਦੇ ਸ਼ਹਿਰੀ ਪ੍ਰਧਾਨ ਰਾਜੀਵ ਧੀਰ, ਕੈਸ਼ੀਅਰ ਸਤਪਾਲ ਮਦਾਨ, ਸੁਰਿੰਦਰ ਅਰੋੜਾ ਸਾਬਕਾ ਕੌਂਸਲਰ ਵਿੱਕੀ ਚੌਹਾਨ ਆਦਿ ਵੀ ਹਾਜ਼ਰ ਸਨ | ਕਾਂਗਰਸ ਪਾਰਟੀ ਵੱਲੋਂ ਵਾਰਡ ਨੰਬਰ ਦੋ ਤੋਂ ਗੁਰਦੀਪ ਸਿੰਘ ਕਾਲਾ ਢਿੱਲੋਂ, ਵਾਰਡ ਨੰਬਰ ਤਿੰਨ ਤੋਂ ਪੂਜਾ ਰਾਣੀ ਤੇ ਦਕਸ਼ਿਤਾ, ਵਾਰਡ ਨੰਬਰ ਚਾਰ ਤੋਂ ਦਵਿੰਦਰ ਅਰੋੜਾ ਤੇ ਰਾਜ ਰਾਣੀ, ਵਾਰਡ ਨੰਬਰ ਪੰਜ ਤੋਂ ਪ੍ਰਵੀਨ ਰਾਣੀ, ਵਾਰਡ ਨੰਬਰ 10 ਤੋਂ ਰਾਜੇਸ਼ ਅਰੋੜਾ ਤੇ ਸੋਨੀਆ ਅਰੋੜਾ, ਵਾਰਡ ਨੰਬਰ 11 ਤੋਂ ਸ਼੍ਰੀਮਤੀ ਸੁਮਨ ਕੋਹਲੀ, ਵਾਰਡ ਨੰਬਰ 12 ਤੋਂ ਬਲਜਿੰਦਰ ਸਿੰਘ ਅਤੇ ਵਾਰਡ ਨੰਬਰ 13 ਤੋਂ ਪ੍ਰਦੀਪ ਕੁਮਾਰ ਨੇ ਆਪਣੇ ਕਾਗ਼ਜ਼ ਦਾਖਲ ਕੀਤੇ | ਇਸ ਮੌਕੇ ਉਨ੍ਹਾਂ ਦੇ ਨਾਲ ਸਾਬਕਾ ਵਿਧਾਇਕ ਨਵਤੇਜ ਸਿੰਘ ਚੀਮਾ, ਸ਼ਹਿਰੀ ਪ੍ਰਧਾਨ ਨਰਿੰਦਰ ਸਿੰਘ ਪੰਨੂ ਸਾਬਕਾ ਮੀਤ ਪ੍ਰਧਾਨ ਨਗਰ ਕੌਂਸਲ ਜਗਪਾਲ ਸਿੰਘ ਚੀਮਾ ਯੂਥ ਆਗੂ ਮੋਨੂੰ ਭੰਡਾਰੀ, ਸਾਬਕਾ ਜ਼ਿਲ੍ਹਾ ਪ੍ਰਧਾਨ ਰਮੇਸ਼ ਡਡਵਿੰਡੀ, ਲੱਕੀ ਨਈਅਰ, ਨਰੇਸ਼ ਕੋਹਲੀ, ਮੁਕੇਸ਼ ਪਾਠਕ, ਵਿਸ਼ਾਲ ਅਰੋੜਾ, ਡਾ. ਨਰਿੰਦਰ ਸਿੰਘ ਗਿੱਲ, ਜਤਿੰਦਰ ਕੁਮਾਰ ਲਾਹੌਰਾ, ਜੁਗਲ ਕਿਸ਼ੋਰ ਕੋਹਲੀ ਆਦਿ ਵੀ ਹਾਜ਼ਰ ਸਨ | ਬਹੁਜਨ ਸਮਾਜ ਪਾਰਟੀ ਵੱਲੋਂ ਰਾਮ ਲਾਲ ਨੇ 12 ਨੰਬਰ ਵਾਰਡ ਤੋਂ ਅਤੇ ਵਾਰਡ ਨੰਬਰ 3 ਤੋਂ ਬਸਪਾ ਅੰਬੇਡਕਰ ਵੱਲੋਂ ਸ੍ਰੀਮਤੀ ਗੋਗੀ ਨੇ ਆਪਣੇ ਕਾਗ਼ਜ਼ ਦਾਖਲ ਕੀਤੇ | ਇਸ ਮੌਕੇ ਉਨ੍ਹਾਂ ਦੇ ਨਾਲ ਸੀਨੀਅਰ ਆਗੂ ਬਲਵੰਤ ਸਿੰਘ ਸੁਲਤਾਨਪੁਰੀ ਅਤੇ ਸ਼ਹਿਰੀ ਪ੍ਰਧਾਨ ਪਿਆਰਾ ਲਾਲ ਭੱਟੀ ਆਦਿ ਵੀ ਹਾਜ਼ਰ ਸਨ | ਭਾਰਤੀ ਜਨਤਾ ਪਾਰਟੀ ਵੱਲੋਂ ਸਤਪਾਲ ਕਾਲਾ ਨੇ ਵਾਰਡ ਨੰਬਰ 10 ਅਤੇ ਬਲਜਿੰਦਰ ਸਿੰਘ ਨੇ ਵਾਰਡ ਨੰਬਰ 12 ਤੋਂ ਕਾਗ਼ਜ਼ ਦਾਖਲ ਕੀਤੇ | ਇਸ ਮੌਕੇ ਉਨ੍ਹਾਂ ਦੇ ਨਾਲ ਭਾਜਪਾ ਦੇ ਹਲਕਾ ਇੰਚਾਰਜ ਰਾਕੇਸ਼ ਨੀਟੂ, ਮੰਡਲ ਪ੍ਰਧਾਨ ਡਾ. ਰਕੇਸ਼ ਪੁਰੀ ਵੀ ਹਾਜ਼ਰ ਸਨ | ਨਗਰ ਕੌਂਸਲ ਚੋਣਾਂ ਲਈ ਕਾਗ਼ਜ਼ ਦਾਖਲ ਕਰਨ ਦਾ ਅੱਜ ਤੀਸਰਾ ਦਿਨ ਹੋਣ ਕਾਰਨ ਚੋਣ ਦਫ਼ਤਰ ਵਿਖੇ ਕਾਫ਼ੀ ਭੀੜ ਰਹੀ | ਇਸ ਦੇ ਬਾਵਜੂਦ ਪ੍ਰਸ਼ਾਸਨਿਕ ਅਧਿਕਾਰੀ ਐਸ.ਡੀ.ਐਮ. ਅਮਨਪਾਲ ਸਿੰਘ, ਐਸ.ਡੀ.ਓ.ਪੀ. ਡਬਲਯੂ.ਡੀ. ਵਿਵੇਕ ਵਸ਼ਿਸ਼ਟ, ਨਾਇਬ ਤਹਿਸੀਲਦਾਰ ਗੁਰਵਿੰਦਰ ਸਿੰਘ ਵਿਰਕ ਅਤੇ ਹੋਰ ਸਟਾਫ਼ ਨੇ ਤਨਦੇਹੀ ਤੇ ਮਿਹਨਤ ਨਾਲ ਕਾਰਜ ਨੂੰ ਸਿਰੇ ਚਾੜਿ੍ਹਆ |