21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਕੇਂਦਰ ਸਰਕਾਰ ਵਲੋਂ 72 ਰੁਪਏ ਕੁਇੰਟਲ ਵਧਾਇਆ ਗਿਆ ਝੋਨੇ ਦਾ ਰੇਟ ਯੂਨੀਅਨ ਮੁੱਲੋਂ ਰੱਦ ਕਰਦੀ ਹੈ-ਜਸਬੀਰ ਸਿੰਘ ਲਿੱਟਾਂ

Ad Position 21
No active advertisement
ਅਜੀਤ ਡੈਸਕ 16-05-2026
ਭੁਲੱਥ, 15 ਮਈ (ਮਨਜੀਤ ਸਿੰਘ ਰਤਨ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਇਕੱਤਰਤਾ ਜ਼ਿਲ੍ਹਾ ਪ੍ਰਧਾਨ ਜਸਵੀਰ ਸਿੰਘ ਲਿਟਾਂ ਤੇ ਬਲਾਕ ਪ੍ਰਧਾਨ ਪੂਰਤ ਸਿੰਘ ਖੱਸਣ ਦੀ ਪ੍ਰਧਾਨਗੀ ਹੇਠ ਪਿੰਡ ਰਾਮਗੜ੍ਹ ਵਿਖੇ ਹੋਈ | ਇਸ ਮੌਕੇ ਵੱਖ-ਵੱਖ ਕਿਸਾਨ ਆਗੂਆਂ ਨੇ ਕਿਹਾ ਕਿ ਜੋ ਕੇਂਦਰ ਸਰਕਾਰ ਝੋਨੇ ਦਾ ਰੇਟ 72 ਰੁਪਏ ਕੁਇੰਟਲ ਵਧਾਇਆ ਹੈ ਉਹ ਯੂਨੀਅਨ ਮੂਲੋਂ ਰੱਦ ਕਰਦੀ ਹੈ | ਉਨ੍ਹਾਂ ਕਿਹਾ ਕਿ ਮਹਿੰਗਾਈ ਸੂਚਕ ਅੰਕ ਨਾਲ ਝੋਨੇ ਦਾ ਰੇਟ 4000 ਰੁਪਏ, ਮੱਕੀ ਦਾ 3000 ਰੁਪਏ, ਕਣਕ ਦਾ 4500, ਗੰਨੇ ਦਾ 600 ਰੁਪਏ ਤੇ ਸਬਜ਼ੀਆਂ ਆਲੂਆਂ ਦਾ ਵੀ ਐਮ.ਐਸ.ਪੀ. ਦੇ ਹਿਸਾਬ ਨਾਲ ਦਿੱਤਾ ਜਾਵੇ ਕਿਉਂਕਿ ਖਾਦਾਂ, ਦਵਾਈਆਂ, ਡੀਜ਼ਲ, ਟਰੈਕਟਰ ਦੇ ਸੰਦ ਬਹੁਤ ਮਹਿੰਗੀ ਹੋ ਗਏ ਹਨ | ਕਿਸਾਨਾਂ ਨੂੰ ਖੇਤੀਬਾੜੀ ਵਿਚੋਂ ਕੋਈ ਬੱਚਤ ਨਹੀਂ ਹੋ ਰਹੀ ਅਤੇ ਕਿਸਾਨ ਦਿਨੋਂ ਦਿਨ ਕਰਜ਼ਾਈ ਹੁੰਦਾ ਜਾ ਰਿਹਾ ਤੇ ਖ਼ੁਦਕੁਸ਼ੀ ਦੇ ਰਾਹ ਤੇ ਤੁਰ ਪਿਆ ਹੈ | ਕਿਸਾਨ ਖੇਤਾਂ ਵਿਚ ਆਪਣੀ ਜਵਾਨੀ ਰੋਲ ਕੇ 145 ਕਰੋੜ ਲੋਕਾਂ ਦਾ ਢਿੱਡ ਭਰ ਰਿਹਾ ਹੈ ਉਸ ਨੂੰ ਆਪ ਵਧੀਆ ਚੰਗੀ ਰੋਟੀ, ਬੱਚਿਆਂ ਦੀ ਪੜ੍ਹਾਈ, ਚੰਗਾ ਰਹਿਣ ਸਹਿਣ ਜਾਂ ਚੰਗੀਆਂ ਸਹੂਲਤਾਂ ਨਹੀਂ ਮਿਲ ਰਹੀਆਂ ਇਸ ਲਈ ਕਿਸਾਨ ਖੇਤੀ ਛੱਡਣ ਨੂੰ ਤਿਆਰ ਹੈ | ਇਸ ਲਈ 60 ਸਾਲ ਦੀ ਉਮਰ ਵਾਲੇ ਕਿਸਾਨ ਮਜ਼ਦੂਰ ਨੂੰ 10 ਹਜ਼ਾਰ ਰੁਪਏ ਮਹੀਨਾ ਪੈਨਸ਼ਨ ਦਿੱਤੀ ਜਾਵੇ | ਉਨ੍ਹਾਂ ਕਿਹਾ ਕਿ ਕੋਆਪਰੇਟਿਵ ਸੋਸਾਇਟੀ ਵਾਲੇ ਮੁਲਾਜ਼ਮਾਂ ਨੇ ਹੜਤਾਲ ਕੀਤੀ ਹੋਈ ਹੈ ਤੇ ਕਿਸਾਨਾਂ ਦਾ ਕਰਜ਼ਾ ਮਿਲਣਾ ਬੰਦ ਹੋ ਗਿਆ ਹੈ | ਇਸ ਲਈ ਸੁਸਾਇਟੀ ਦਾ ਤੇ ਕਿਸਾਨਾਂ ਦਾ ਨੁਕਸਾਨ ਹੋ ਰਿਹਾ ਹੈ | ਨਵੇਂ ਹੱਦ ਕਰਜ਼ੇ ਦਾ ਸਰਕਾਰ ਨੇ ਨੋਟੀਫ਼ਿਕੇਸ਼ਨ ਵਾਪਸ ਲੈ ਲਿਆ ਹੈ ਪੰਜਾਬ ਸਰਕਾਰ ਕਹਿੰਦੀ ਹੈ ਕਿ ਸਾਡੇ ਕੋਲ ਪੈਸੇ ਨਹੀਂ ਹਨ ਇਸ ਲਈ ਜੋ ਸੁਸਾਇਟੀ ਸੈਕਟਰੀਆਂ ਨੇ ਹੜਤਾਲ ਕੀਤੀ ਹੋਈ ਹੈ ਉਹ ਸੁਸਾਇਟੀਆਂ ਦਾ ਕੰਮ ਚਲਾਉਣ ਤਾਂ ਕਿ ਕਿਸਾਨ ਦਾ ਵੱਡੀ ਪੱਧਰ ਤੇ ਨੁਕਸਾਨ ਨਾ ਹੋਵੇ | ਇਸ ਮੌਕੇ ਤੇ ਜਸਵਿੰਦਰ ਸਿੰਘ ਮਾਨਾ ਤਲਵੰਡੀ ਜ਼ਿਲ੍ਹਾ ਮੀਤ ਪ੍ਰਧਾਨ, ਜੋਗਿੰਦਰ ਸਿੰਘ ਬਾਗੜੀਆਂ, ਦਲਵੀਰ ਸਿੰਘ ਨਾਨਕਪੁਰ ਸੀਨੀਅਰ ਮੀਤ ਪ੍ਰਧਾਨ, ਬਹਾਦਰ ਸਿੰਘ ਮਲੀਆਂ ਬਲਾਕ ਪ੍ਰਧਾਨ ਕਰਤਾਰਪੁਰ, ਗੁਰਵਿੰਦਰ ਸਿੰਘ ਮਿੰਟੂ ਲਿਟਾਂ, ਸੁਵਿੰਦਰ ਸਿੰਘ ਚੀਮਾ ਲਿਟਾਂ, ਨਰਿੰਦਰ ਸਿੰਘ, ਗੁਰਸੇਵ ਸਿੰਘ ਬਾਜਵਾ ਲਿਟਾਂ, ਕਰਮ ਸਿੰਘ ਮਾਨਾ ਤਲਵੰਡੀ, ਜਗਤਾਰ ਸਿੰਘ ਮਾਨਾ ਤਲਵੰਡੀ, ਸੂਰਤ ਸਿੰਘ ਕੁੱਦੋਵਾਲ, ਅਮਰੀਕ ਸਿੰਘ ਕੁੱਦੋਵਾਲ, ਬਲਵੀਰ ਸਿੰਘ ਮਹਿਮਦਪੁਰ, ਜਸਵੀਰ ਸਿੰਘ ਨੀਟਾ ਮਹਿਮਦਪੁਰ, ਬਲਵੀਰ ਸਿੰਘ ਖੱਸਣ, ਗੁਰਦੇਵ ਸਿੰਘ ਖੱਸਣ, ਗੁਰੇਜ ਸਿੰਘ ਖੱਸਣ, ਸੁਖਪਾਲ ਸਿੰਘ ਤਲਵੰਡੀ ਪੁਰਦਲ, ਗੁਰਚਰਨ ਸਿੰਘ ਤਲਵੰਡੀ ਪੁਰਦਲ, ਗੁਰਮੀਤ ਸਿੰਘ ਪੰਡੋਰੀ ਅਰਾਈਆਂ, ਗੁਰਭੇਜ ਸਿੰਘ ਪੰਡੋਰੀ ਅਰਾਈਆਂ, ਪਰਮਜੀਤ ਸਿੰਘ ਕਮਰਾਏ, ਸੁਖਦੇਵ ਸਿੰਘ ਕੌਂਸਲਰ ਕਮਰਾਏ, ਗੁਰਚਰਨ ਸਿੰਘ ਕਮਰਾਏ, ਗੁਰਮੀਤ ਸਿੰਘ ਰਾਜਪੁਰ, ਮਲਕੀਤ ਸਿੰਘ ਚੀਮਾ ਰਾਜਪੁਰ, ਅਮੋਲਕ ਸਿੰਘ, ਭਜਨ ਸਿੰਘ ਲੱਖਣ ਕਲਾਂ, ਹਰਜਿੰਦਰ ਸਿੰਘ ਬਿਸ਼ਨਪੁਰ ਅਰਾਈਆਂ, ਪਵਿੱਤਰ ਸਿੰਘ ਲੱਖਣ ਕਲਾਂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਡਾ. ਰਾਜ ਕੁਮਾਰ ਚੱਬੇਵਾਲ ਵੱਲੋਂ ਸਿਵਲ ਹਸਪਤਾਲ ਦਾ ਅਚਨਚੇਤ ਦੌਰਾ •ਬਲੱਡ ਬੈਂਕ ਸ਼ਿਫ਼ਟ ਕੀਤੇ ਜਾਣ ਸਬੰਧੀ ਜਾਣਕਾਰੀ ਕੀ... ਅਗਲੀ ਖ਼ਬਰ ਨਗਰ ਕੌਂਸਲ ਚੋਣਾਂ ਲਈ ਸੁਲਤਾਨਪੁਰ ਲੋਧੀ ਤੋਂ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਨੇ ਕਾਗ਼ਜ਼ ਦਾਖ਼ਲ ਕੀਤੇ
Ad Position 24