19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਕੈਮਿਸਟ ਤੇ ਡਰੱਗ ਐਸੋਸੀਏਸ਼ਨ ਨੇ ਸ਼ਹਿਰ 'ਚ ਦਵਾਈ ਦੀਆਂ ਦੁਕਾਨਾਂ ਬੰਦ ਰੱਖ ਕੇ ਕੀਤੀ ਮੁਕੰਮਲ ਹੜਤਾਲ <br/>

Ad Position 21
No active advertisement
ਅਜੀਤ ਡੈਸਕ 21-05-2026
ਕਪੂਰਥਲਾ, 20 ਮਈ (ਵਿ.ਪ੍ਰ.)-ਆਲ ਇੰਡੀਆ ਆਰਗੇਨਾਈਜ਼ੇਸ਼ਨ ਕੈਮਿਸਟ ਐਂਡ ਡਰੱਗਿਸਟ ਵੱਲੋਂ ਦਿੱਤੇ ਗਏ ਦੇਸ਼ ਵਿਆਪੀ ਹੜਤਾਲ ਦੇ ਸੱਦੇ ਤਹਿਤ ਅੱਜ ਕਪੂਰਥਲਾ ਕੈਮਿਸਟ ਤੇ ਡਰੱਗ ਐਸੋਸੀਏਸ਼ਨ ਨੇ ਸ਼ਹਿਰ ਵਿਚ ਦਵਾਈਆਂ ਦੀਆਂ ਦੁਕਾਨਾਂ ਬੰਦ ਕਰ ਕੇ ਮੁਕੰਮਲ ਹੜਤਾਲ ਕੀਤੀ | ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸੋਸੀਏਸ਼ਨ ਦੇ ਪ੍ਰਧਾਨ ਅਵਤਾਰ ਕ੍ਰਿਸ਼ਨ ਤਲਵਾੜ ਨੇ ਦੱਸਿਆ ਕਿ ਕਪੂਰਥਲਾ ਸ਼ਹਿਰ ਤੇ ਇਸ ਦੇ ਆਲੇ ਦੁਆਲੇ 250 ਦੇ ਕਰੀਬ ਦਵਾਈਆਂ ਦੀਆਂ ਦੁਕਾਨਾਂ ਹਨ, ਜੋ ਅੱਜ ਮੁਕੰਮਲ ਬੰਦ ਰਹੀਆਂ | ਉਨ੍ਹਾਂ ਕਿਹਾ ਕਿ ਆਨਲਾਈਨ ਦਵਾਈਆਂ ਦੀ ਵਿੱਕਰੀ ਰੋਕਣਾ ਔਸ਼ਧੀ ਕੇਂਦਰਾਂ ਦੀ ਜਾਂਚ ਬਿਨਾਂ ਲਾਇਸੈਂਸ ਦਵਾਈਆਂ ਦਾ ਸਟਾਕ ਰੱਖਣ ਵਾਲੇ ਕੇਂਦਰਾਂ 'ਤੇ ਰੋਕ ਤੇ ਕੈਮਿਸਟਾਂ ਨੂੰ ਬੇਲੋੜੇ ਰਜਿਸਟਰ ਰੱਖਣ ਤੋਂ ਮੁਕਤ ਕਰਨ ਲਈ ਇਹ ਹੜਤਾਲ ਕੀਤੀ ਗਈ ਸੀ | ਉਨ੍ਹਾਂ ਕਿਹਾ ਕਿ ਆਨਲਾਈਨ ਦਵਾਈਆਂ ਦੀ ਵਿੱਕਰੀ ਕਾਰਨ ਦਵਾਈ ਵਿਕਰੇਤਾ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ |

Ad Position 22
No active advertisement
ਪਿਛਲੀ ਖ਼ਬਰ ਗਰਮੀ ਦੇ ਵਧਦੇ ਪ੍ਰਕੋਪ ਨੂੰ ਦੇਖਦੇ ਹੋਏ ਸਕੂਲਾਂ ਦਾ ਸਮਾਂ ਬਦਲਿਆ ਜਾਵੇ-ਜੀ.ਟੀ.ਯੂ. ਅਗਲੀ ਖ਼ਬਰ ਜ਼ਿਲ੍ਹੇ ਦੇ ਸਾਰੇ ਪੈਟਰੋਲ ਪੰਪਾਂ ਤੇ ਗੈਸ ਏਜੰਸੀਆਂ 'ਤੇ ਲੋੜੀਂਦਾ ਸਟਾਕ ਉਪਲਬਧ ਹੈ-ਅਕਾਸ਼ ਬਾਂਸਲ <br/>
Ad Position 24