19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਗਰਮੀ ਦੇ ਵਧਦੇ ਪ੍ਰਕੋਪ ਨੂੰ ਦੇਖਦੇ ਹੋਏ ਸਕੂਲਾਂ ਦਾ ਸਮਾਂ ਬਦਲਿਆ ਜਾਵੇ-ਜੀ.ਟੀ.ਯੂ.

Ad Position 21
No active advertisement
ਅਜੀਤ ਡੈਸਕ 21-05-2026
ਖਲਵਾੜਾ, 20 ਮਈ (ਮਨਦੀਪ ਸਿੰਘ ਸੰਧੂ)- ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਸਹਾਇਕ ਪੈੱ੍ਰਸ ਸਕੱਤਰ ਗਣੇਸ਼ ਭਗਤ ਅਤੇ ਤਹਿਸੀਲ ਫਗਵਾੜਾ ਦੇ ਸੀਨੀਅਰ ਆਗੂ ਦਲਜੀਤ ਸਿੰਘ ਸੈਣੀ ਨੇ ਪੰਜਾਬ ਦੇ ਸਿੱਖਿਆ ਵਿਭਾਗ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਅਪੀਲ ਕੀਤੀ ਹੈ | ਪਿਛਲੇ ਕੁਝ ਦਿਨਾਂ ਤੋਂ ਪੰਜਾਬ ਭਰ ਗਰਮੀ ਦਾ 43 ਡਿਗਰੀ ਤੱਕ ਪਹੁੰਚ ਗਿਆ ਹੈ | ਪੰਜਾਬ ਦੇ ਸਕੂਲਾਂ ਵਿਚ ਪੜ੍ਹਦੇ ਬੱਚਿਆਂ ਲਈ ਇਹ ਗਰਮੀ ਸਹਾਰਨਯੋਗ ਨਹੀਂ ਹੈ | ਇਸ ਤੋਂ ਇਲਾਵਾ ਅਧਿਆਪਕਾਂ ਵੀ ਦੂਰ ਦੁਰਾਡਿਆਂ ਤੋਂ ਪੜਾਉਣ ਲਈ ਸਕੂਲਾਂ ਤੱਕ ਪਹੁੰਚਦੇ ਹਨ | ਜਦੋਂ ਦੁਪਹਿਰੋਂ ਬਾਅਦ ਉਨ੍ਹਾਂ ਛੁੱਟੀ ਹੁੰਦੀ ਹੈ | ਗਰਮੀ ਦਾ ਪਾਰਾ ਪੂਰੇ ਜੋਬਨ ਤੇ ਹੁੰਦਾ ਹੈ | ਜਿਸ ਦਾ ਅਸਰ ਬੱਚਿਆਂ ਦੀ ਸਿਹਤ ਤੇ ਪੇ ਰਿਹਾ ਹੈ | ਜੋ ਉਨ੍ਹਾਂ ਦੀ ਸਿਹਤ ਲਈ ਹਾਨੀਕਾਰਕ ਹੈ | ਨਰਸਰੀ ਤੋਂ ਪੰਜਵੀਂ ਜਮਾਤ ਵਿੱਚ ਪੜ੍ਹਦੇ ਵਿਦਿਆਰਥੀ ਦੇ ਮਾਪੇ ਇਸ ਅੱਤ ਗਰਮੀ ਪੈਣ ਕਾਰਨ ਚਿੰਤਾ ਵਿੱਚ ਹਨ | ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਆਗੂ ਮੰਗ ਕਰਦੇ ਹਨ | ਬੱਚਿਆਂ ਦੀ ਸਿਹਤ ਖ਼ਿਆਲ ਰੱਖਦੇ ਹੋਏ | ਸਕੂਲ ਦਾ ਸਮਾਂ ਸਵੇਰੇ 7 ਵਜੇ 11 ਵਜੇ ਤੱਕ ਕਰ ਦਿੱਤਾ ਜਾਵੇ | ਦੂਸਰੇ ਪਾਸੇ ਇਸ ਸਮੇਂ ਸਕੂਲ ਦੇ ਅਧਿਆਪਕ ਮੁਰਦਮ ਸ਼ੁਮਾਰੀ, ਡਰੱਗ ਸਰਵੇ, ਬੀਮਾ ਕਾਰਡ ਬਣਾਉਣ ਦੀਆਂ ਡਿਊਟੀਆਂ ਤੋਂ ਪੰਜਾਬ ਦੇ ਕੁਝ ਜ਼ਿਲਿਆਂ ਹੋਣ ਨਗਰ ਨਿਗਮ, ਨਗਰ ਕੌਸ਼ਲ ਅਤੇ ਨਗਰ ਪੰਚਾਇਤ ਦੀਆਂ ਚੋਣਾਂ ਵਿੱਚ ਡਿਊਟੀ ਲੱਗੀ ਹੋਈ ਹੈ | ਸਕੂਲਾਂ ਵਿਚ ਅਧਿਆਪਕਾਂ ਦੀ ਘਾਟ ਬਹੁਤ ਹੈ | ਪੰਜਾਬ ਦੇ ਪ੍ਰਾਇਮਰੀ ਸਕੂਲਾਂ ਵਿੱਚ ਬਹੁਤੇ ਸਕੂਲ ਸਿੰਗਲ ਟੀਚਰਜ਼ ਹੀ ਚਲਾ ਰਹੇ ਉਨ੍ਹਾਂ ਦੀ ਡਿਊਟੀ ਮਰਦਮਸ਼ੁਮਾਰੀ ਵਿੱਚ ਲੱਗੀ ਹੋਈ | ਸਕੂਲਾਂ ਦਾ ਪ੍ਰਬੰਧ ਕਰਨ ਨੇੜਲੇ ਸਕੂਲ ਦੇ ਅਧਿਆਪਕਾ ਨੂੰ ਲਗਾਇਆ ਜਾ ਰਿਹਾ ਹੈ | ਜਿਸ ਕਰਕੇ ਵਿਦਿਆਰਥੀਆਂ ਨੂੰ ਇਸ ਅੱਤ ਦੀ ਗਰਮੀ ਵਿੱਚ ਲੰਮੇ ਸਮੇਂ ਤੱਕ ਬਠਾਈ ਰੱਖਣਾ ਠੀਕ ਹੈ | ਇਸ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਅਤੇ ਸਿੱਖਿਆ ਮੰਤਰੀ ਨੂੰ ਫੌਰੀ ਤੌਰ ਤੇ ਸਕੂਲਾਂ ਦੇ ਵਿੱਚ ਤਬਦੀਲੀ ਕਰਨੀ ਚਾਹੀਦੀ ਹੈ |
Ad Position 22
No active advertisement
ਪਿਛਲੀ ਖ਼ਬਰ ਐਸ.ਸੀ./ਐਸ.ਟੀ. ਐਕਟ ਦੀ ਵਿਆਖਿਆ ਸੰਬੰਧੀ ਸੁਪਰੀਮ ਕੋਰਟ ਦਾ ਫ਼ੈਸਲਾ ਸਮਾਜਿਕ ਨਿਆਂ ਦੇ ਉਲਟ-ਇਮਾਨ ਸਿੰਘ ਮਾਨ ਅਗਲੀ ਖ਼ਬਰ ਕੈਮਿਸਟ ਤੇ ਡਰੱਗ ਐਸੋਸੀਏਸ਼ਨ ਨੇ ਸ਼ਹਿਰ 'ਚ ਦਵਾਈ ਦੀਆਂ ਦੁਕਾਨਾਂ ਬੰਦ ਰੱਖ ਕੇ ਕੀਤੀ ਮੁਕੰਮਲ ਹੜਤਾਲ <br/>
Ad Position 24