18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਭਗਵੰਤ ਮਾਨ ਸਰਕਾਰ ਦੇ ਕਾਰਜਕਾਲ ਦੌਰਾਨ ਪੰਜਾਬ ਗੰਦਗੀ ਤੇ ਹਨੇਰੇ 'ਚ ਡੁੱਬਿਆ-ਪਿ੍ਤਪਾਲ ਸਿੰਘ ਮੰਗਾ

Ad Position 21
No active advertisement
ਅਜੀਤ ਡੈਸਕ 21-05-2026
ਫਗਵਾੜਾ, 20 ਮਈ (ਅਸ਼ੋਕ ਕੁਮਾਰ ਵਾਲੀਆ)-ਫਗਵਾੜਾ ਦੇ ਸਤਨਾਮੁਪਰਾ ਤੋਂ ਸ਼ੋ੍ਰਮਣੀ ਅਕਾਲੀ ਦਲ ਦੇ ਕੌਂਸਲਰ ਪਿ੍ਤਪਾਲ ਸਿੰਘ ਮੰਗਾ ਨੇ ਆਖਿਆ ਕਿ ਇਤਿਹਾਸ ਵਿਚ ਪਹਿਲੀ ਵਾਰ ਹੋਇਆ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਆਪਣੀ ਹੈਂਕੜਬਾਜ਼ੀ ਵਿਚ ਪੰਜਾਬ ਦਾ ਨਾਸ਼ ਕਰਨ ਵੱਲ ਤੁਲੀ ਪਈ ਹੈ | ਪਿ੍ਤਪਾਲ ਸਿੰਘ ਮੰਗਾ ਨੇ ਆਖਿਆ ਕਿ ਫਗਵਾੜਾ ਵਿਚ ਗੰਦਗੀ ਦੇ ਥਾਂ ਥਾਂ ਢੇਰ ਲੱਗੇ ਹੋਏ ਹਨ ਲਾਈਟਾਂ ਜੱਗ ਨਹੀਂ ਰਹੀਆਂ ਟੈਕਸ ਦੀ ਮਿਤੀ ਵਿਚ ਕੋਈ ਵਾਧਾ ਨਹੀਂ ਹੈ | ਲੋਕਾਂ ਤੋ ਵਸੂਲਿਆ ਪੈਸਾ ਕਿੱਥੇ ਜਾਂਦਾ ਹੈ | ਪਿ੍ਤਪਾਲ ਸਿੰਘ ਮੰਗਾ ਨੇ ਇਹ ਵੀ ਦੱਸਿਆ ਕਿ ਭਗਵੰਤ ਮਾਨ ਸਰਕਾਰ ਸਫ਼ਾਈ ਸੇਵਿਕਾ ਦੀ ਮੰਗਾ ਮੰਨ ਲੈਂਦੀ ਤਾਂ ਫਗਵਾੜਾ ਨੂੰ ਗੰਦਗੀ ਵਾਲਾ ਸ਼ਹਿਰ ਨਹੀਂ ਕਿਹਾ ਜਾਣਾ ਸੀ | ਫਗਵਾੜਾ ਸ਼ਹਿਰ ਵਿਚ ਲੱਗੇ ਗੰਦਗੀ ਦੇ ਢੇਰ ਬਿਮਾਰੀਆਂ ਨੂੰ ਸੱਦਾ ਦੇ ਰਹੇ ਹਨ | ਉਨ੍ਹਾਂ ਨੇ ਇਹ ਵੀ ਆਖਿਆ ਕਿ ਪੰਜਾਬ ਵਿਚ ਅਕਾਲੀ ਦਲ ਦੇ ਰਾਜ ਦੌਰਾਨ ਦੁਕਾਨਦਾਰ ਵੀ ਦੇਰ ਰਾਤ ਤੱਕ ਆਪਣਾ ਕਾਰੋਬਾਰ ਕਰਦੇ ਸਨ ਕਿਉਂਕਿ ਰਾਤ ਨੂੰ ਵੀ ਲਾਈਟਾਂ ਨਾਲ ਦਿਨ ਚੜਿ੍ਹਆ ਹੁੰਦਾ ਸੀ | ਭਗਵੰਤ ਮਾਨ ਸਰਕਾਰ ਦੇ ਕਾਰਜਕਾਲ ਦੌਰਾਨ ਲਾਈਟਾਂ ਨਾ ਜੱਗਣ ਕਾਰਨ ਚੋਰਾਂ ਦੀ ਚਾਂਦੀ ਹੈ ਨਿੱਤ ਚੋਰੀਆਂ ਦੀਆਂ ਵਾਰਦਾਤਾਂ ਆਮ ਹੋ ਗਈਆਂ ਹਨ |

Ad Position 22
No active advertisement
ਪਿਛਲੀ ਖ਼ਬਰ ਗਰਮੀ ਤੇ ਹੀਟ ਵੇਵ ਨੂੰ ਮੁੱਖ ਰੱਖਦਿਆਂ ਸਰਕਾਰੀ ਸਕੂਲਾਂ 'ਚ ਬੱਚਿਆਂ ਨੂੰ ਛੁੱਟੀਆਂ ਕੀਤੀਆਂ ਜਾਣ-ਯੂਨੀਅਨ ਆਗੂਆਂ ਵਲੋਂ... ਅਗਲੀ ਖ਼ਬਰ ਨਗਰ ਨਿਗਮ ਕਪੂਰਥਲਾ ਦੀ 26 ਮਈ ਨੂੰ ਹੋਣ ਵਾਲੀ ਚੋਣ ਲਈ 182 ਉਮੀਦਵਾਰ ਚੋਣ ਮੈਦਾਨ ਵਿਚ
Ad Position 24