27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਪ੍ਰਸ਼ਾਸਨ ਦੀ ਚਿਤਾਵਨੀ ਦੇ ਬਾਵਜੂਦ ਵੀ ਇਤਿਹਾਸਕ ਹਦੀਰਾ ਦੀ 200 ਮੀਟਰ ਹੱਦ ਅੰਦਰ ਨਾਜਾਇਜ਼ ਉਸਾਰੀਆਂ ਜਾਰੀ

Ad Position 21
No active advertisement
ਅਜੀਤ ਡੈਸਕ 22-05-2026
ਸੁਲਤਾਨਪੁਰ ਲੋਧੀ, 21 ਮਈ (ਪ.ਪ.)-ਪਵਿੱਤਰ ਤੇ ਇਤਿਹਾਸਕ ਸ਼ਹਿਰ ਸੁਲਤਾਨਪੁਰ ਲੋਧੀ ਵਿਚ ਪਾਬੰਦੀ ਦੇ ਬਾਵਜੂਦ ਵੀ ਪ੍ਰਸ਼ਾਸਨ ਦੀਆਂ ਚਿਤਾਵਨੀਆਂ ਨੂੰ ਨਜ਼ਰ ਅੰਦਾਜ਼ ਕਰਦਿਆਂ ਕੁਝ ਅਸਰ ਰਸੂਖ਼ ਰੱਖਣ ਵਾਲੇ ਲੋਕਾਂ ਵੱਲੋਂ ਨਜਾਇਜ਼ ਉਸਾਰੀਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ | ਪੁੱਡਾ ਕਲੋਨੀ ਦੇ ਬਿਲਕੁਲ ਨਜ਼ਦੀਕ ਸਥਿਤ ਇਤਿਹਾਸਕ ਹਦੀਰਾ ਦੀ 200 ਮੀਟਰ ਸੀਮਾ ਅੰਦਰ ਕਥਿਤ ਤੌਰ 'ਤੇ ਜੰਗੀ ਪੱਧਰ ਤੇ ਬਿਲਡਿੰਗ ਦੀਆਂ ਉਸਾਰੀਆਂ ਦਾ ਮਾਮਲਾ ਸਾਹਮਣੇ ਆਇਆ ਹੈ | ਜ਼ਿਕਰਯੋਗ ਹੈ ਕਿ ਕੁਝ ਮਹੀਨੇ ਪਹਿਲਾਂ ਵੀ ਇਸੇ ਤਰ੍ਹਾਂ ਦੇ ਨਾਜਾਇਜ਼ ਨਿਰਮਾਣ ਨੂੰ ਲੈ ਕੇ ਮੀਡੀਆ ਵਿਚ ਖ਼ਬਰਾਂ ਪ੍ਰਕਾਸ਼ਿਤ ਹੋਣ ਤੋਂ ਬਾਅਦ ਸੰਬੰਧਿਤ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਕੰਮ ਰੁਕਵਾ ਕੇ ਇੱਕ ਚੇਤਾਵਨੀ ਬੋਰਡ ਲਗਾਇਆ ਗਿਆ ਸੀ | ਪਰ ਉਸ ਸਮੇਂ ਕੀਤੀ ਗਈ ਕਾਰਵਾਈ ਦਾ ਅਸਰ ਉਦੋਂ ਤੱਕ ਹੀ ਰਿਹਾ ਜਦੋਂ ਤੱਕ ਇਮਾਨਦਾਰ ਅਧਿਕਾਰੀ ਸੁਲਤਾਨਪੁਰ ਲੋਧੀ ਵਿਚ ਤਾਇਨਾਤ ਰਹੇ |ਹੈਰਾਨੀ ਦੀ ਗੱਲ ਇਹ ਹੈ ਕਿ ਪਿਛਲੇ ਮਹੀਨੇ ਜਿੱਥੇ ਸਿਰਫ਼ ਸੀਮੈਂਟ ਦੇ ਪਿੱਲਰ ਹੀ ਖੜੇ ਸਨ, ਹੁਣ ਉੱਥੇ ਉਸਾਰੀਆਂ ਦਾ ਕੰਮ ਲੈਂਟਰ ਤੱਕ ਪਹੁੰਚ ਗਿਆ ਹੈ | ਆਿਖ਼ਰ ਇਹ ਕਥਿਤ ਨਾਜਾਇਜ਼ ਉਸਾਰੀ ਕਿਸ ਦੀ ਸ਼ਹਿ 'ਤੇ ਹੋ ਰਹੀ ਹੈ ਤੇ ਪ੍ਰਸ਼ਾਸਨ ਨੇ ਇਹ ਖੁੱਲ੍ਹੀ ਛੁੱਟੀ ਕਿਉਂ ਦਿੱਤੀ ਹੋਈ ਹੈ, ਇਹ ਆਪਣੇ ਆਪ ਵਿਚ ਉਹ ਗੰਭੀਰ ਸਵਾਲ ਹਨ, ਜਿਸ ਨੰੂ ਲੈ ਕੇ ਸਥਾਨਕ ਵਾਸੀਆਂ ਵਿਚ ਕਾਫ਼ੀ ਚਰਚਾ ਹੋ ਰਹੀ ਹੈ | ਮੌਕੇ 'ਤੇ ਲਗਾਇਆ ਗਿਆ ਸਰਕਾਰੀ ਚੇਤਾਵਨੀ ਬੋਰਡ ਵੀ ਹੁਣ ਗਾਇਬ ਹੈ ਤੇ ਸ਼ੱਕ ਦੀ ਸੂਈ ਸੰਬੰਧਿਤ ਵਿਭਾਗ ਦੇ ਅਧਿਕਾਰੀਆਂ ਵੱਲ ਜਾਂਦੀ ਹੈ | ਸਥਾਨਕ ਲੋਕਾਂ ਦੇ ਅਨੁਸਾਰ ਸਬ ਡਵੀਜ਼ਨ ਮਜਿਸਟਰੇਟ ਵੱਲੋਂ ਲਗਾਏ ਗਏ ਬੋਰਡ 'ਤੇ ਸਪਸ਼ਟ ਲਿਖਿਆ ਹੋਇਆ ਸੀ ਕਿ ਇਤਿਹਾਸਕ ਹਦੀਰੇ ਦੇ 200 ਮੀਟਰ ਦਾਇਰੇ ਵਿਚ ਕਿਸੇ ਵੀ ਤਰ੍ਹਾਂ ਦਾ ਨਿਰਮਾਣ ਕਰਨਾ ਕਾਨੂੰਨੀ ਅਪਰਾਧ ਹੈ ਅਤੇ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ | ਇਸ ਦੇ ਬਾਵਜੂਦ ਨਿਰਮਾਣ ਕੰਮ ਲਗਾਤਾਰ ਜਾਰੀ ਹੈ | ਮਾਮਲੇ ਸਬੰਧੀ ਜਦੋਂ ਐਸ.ਡੀ.ਐਮ. ਅਮਨਪਾਲ ਸਿੰਘ ਸਿੰਘ ਸੁਲਤਾਨਪੁਰ ਲੋਧੀ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਮੌਕੇ ਤੇ ਹੀ ਨਗਰ ਕੌਂਸਲ ਦੇ ਈ.ਓ. ਨੂੰ ਕਾਰਵਾਈ ਲਈ ਆਦੇਸ਼ ਜਾਰੀ ਕਰ ਦਿੱਤੇ ਪ੍ਰੰਤੂ ਜਦੋਂ ਇੱਕ ਦਿਨ ਬੀਤ ਜਾਣ ਦੇ ਵੀ ਉਸਾਰੀਆਂ ਜਾਰੀ ਵੇਖਣ ਨੂੰ ਮਿਲਿਆਂ ਤਾਂ ਇਸ ਸੰਬੰਧੀ ਨਗਰ ਕੌਂਸਲ ਦੇ ਈ.ਓ. ਬਲਜੀਤ ਸਿੰਘ ਨਾਲ ਸੰਪਰਕ ਕਰਕੇ ਇਸ ਸੰਬੰਧੀ ਪੁੱਛਿਆ ਗਿਆ ਤਾਂ ਉਨ੍ਹਾਂ ਇਹ ਕਹਿ ਕੇ ਪੱਲਾ ਝਾੜ ਲਿਆ ਕਿ ਸੰਬੰਧਿਤ ਇਲਾਕਾ ਨਗਰ ਕੌਂਸਲ ਦੇ ਅਧਿਕਾਰ ਖੇਤਰ ਵਿਚ ਹੀ ਨਹੀਂ ਆਉਂਦਾ | ਪ੍ਰਸ਼ਾਸਨਿਕ ਅਧਿਕਾਰੀਆਂ ਦੀ ਇਸ ਖ਼ਾਮੋਸ਼ੀ ਤੋਂ ਲੋਕ ਹੈਰਾਨ ਹਨ |ਵਰਨਣਯੋਗ ਹੈ ਕਿ ਪੰਜਾਬ ਵਿਚ ਇਸ ਸਮੇਂ ਨਗਰ ਨਿਗਮ ਅਤੇ ਨਗਰ ਕੌਂਸਲ ਚੋਣਾਂ ਦੇ ਮੱਦੇਨਜ਼ਰ ਲਾਗੂ ਹੈ | ਅਜਿਹੇ ਸਮੇਂ ਇਤਿਹਾਸਕ ਸਥਾਨ ਦੇ ਨੇੜੇ ਚੱਲ ਰਹੇ ਨਿਰਮਾਣ ਕੰਮ ਅਤੇ ਪ੍ਰਸ਼ਾਸਨਿਕ ਅਸਪਸ਼ਟਤਾ ਕਈ ਸਵਾਲ ਖੜੇ ਕਰ ਰਹੀ ਹੈ | ਸਥਾਨਕ ਵਾਤਾਵਰਨ ਪ੍ਰੇਮੀਆਂ ਕੁਲਬੀਰ ਸਿੰਘ,ਐਮ ਕੇ ਸ਼ਰਮਾ, ਪਰਮਜੀਤ ਸਿੰਘ ਖ਼ਾਲਸਾ, ਮਾਸਟਰ ਬਲਵੰਤ ਸਿੰਘ ਨੇ ਮੰਗ ਕੀਤੀ ਹੈ ਕਿ ਮਾਮਲੇ ਦੀ ਨਿਰਪੱਖ ਜਾਂਚ ਕਰਵਾਈ ਜਾਵੇ ਅਤੇ ਜੇਕਰ ਨਿਰਮਾਣ ਨਾਜਾਇਜ਼ ਪਾਇਆ ਜਾਂਦਾ ਹੈ ਤਾਂ ਤੁਰੰਤ ਰੋਕ ਲਗਾਈ ਜਾਵੇ | ਨਾਲ ਹੀ ਹਟਾਏ ਗਏ ਚੇਤਾਵਨੀ ਬੋਰਡ ਨੂੰ ਮੁੜ ਲਗਾਉਣ ਦੀ ਮੰਗ ਵੀ ਉੱਠ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ ਕੇਂਦਰੀ ਸਭਾ ਦੇ ਰੋਸ ਮੁਜ਼ਾਹਰੇ 'ਚ ਸਾਹਿਤ ਸਭਾਵਾਂ ਤੇ ਲੇਖਕ ਜਥੇਬੰਦੀਆਂ ਵੱਡੇ ਪੱਧਰ 'ਤੇ ਕਰਨਗੀਆਂ ਸ਼ਿਰਕਤ <br/> ਅਗਲੀ ਖ਼ਬਰ ਗੁਰਦੁਆਰਾ ਸੁਖਚੈਨਆਨਾ ਸਾਹਿਬ ਵਿਖੇ ਐਡਵੋਕੇਟ ਧਾਮੀ ਨੇ ਪ੍ਰਚਾਰਕ, ਢਾਡੀ ਤੇ ਕਵੀਸ਼ਰ ਜਥਿਆਂ ਨਾਲ ਕੀਤੀ ਇਕੱਤਰਤਾ
Ad Position 24