27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਵਧ ਰਹੇ ਤਾਪਮਾਨ ਦੇ ਮੱਦੇਨਜ਼ਰ ਲੋਕ ਦੁਪਹਿਰ ਸਮੇਂ ਘਰਾਂ ਤੋਂ ਨਿਕਲਣ ਤੋਂ ਗੁਰੇਜ਼ ਕਰਨ-ਐੱਸ.ਡੀ.ਐੱਮ. ਰੁਪਿੰਦਰ ਪਾਲ ਸਿੰਘ

Ad Position 21
No active advertisement
ਅਜੀਤ ਡੈਸਕ 22-05-2026
ਭੁਲੱਥ, 21 ਮਈ (ਮੇਹਰ ਚੰਦ ਸਿੱਧੂ)-ਲਗਾਤਾਰ ਵਧ ਰਹੇ ਤਾਪਮਾਨ ਦੇ ਮੱਦੇਨਜ਼ਰ ਲੋਕ ਦੁਪਹਿਰ ਸਮੇਂ ਘਰਾਂ ਤੋਂ ਨਿਕਲਣ ਤੋਂ ਗੁਰੇਜ਼ ਕਰਨ | ਇਹ ਪ੍ਰਗਟਾਵਾ ਕਰਦਿਆਂ ਐੱਸ.ਡੀ.ਐੱਮ. ਭੁਲੱਥ ਰੁਪਿੰਦਰ ਪਾਲ ਸਿੰਘ ਨੇ ਕਿਹਾ ਕਿ ਲਗਾਤਾਰ ਤਾਪਮਾਨ ਵਧ ਰਿਹਾ ਹੈ ਤੇ ਅਨੁਮਾਨ ਹੈ ਕਿ ਵੱਧ ਰਹੀ ਗਰਮੀ ਤੇ ਆਉਣ ਵਾਲੇ ਦਿਨਾਂ ਅੰਦਰ ਤਾਪਮਾਨ ਲੋਕਾਂ ਦੀ ਸਿਹਤ ਤੇ ਹੋਰ ਵੀ ਪ੍ਰਭਾਵ ਪਾ ਸਕਦਾ ਹੈ, ਜਿਸ ਕਰਕੇ ਲੋਕ ਆਪਣੀ ਸਿਹਤ ਦਾ ਖਿਆਲ ਰੱਖਣ ਤੇ ਵੱਧ ਤੋਂ ਵੱਧ ਤਰਲ ਪਦਾਰਥ ਤੇ ਪਾਣੀ ਪੀਣ, ਘਰੋਂ ਬਾਹਰ ਜਾਣ ਸਮੇਂ ਪੀਣ ਵਾਲਾ ਪਾਣੀ ਨਾਲ ਰੱਖਿਆ ਜਾਵੇ,ੇ ਨੰਗੇ ਸਿਰ ਘਰੋਂ ਨਾ ਨਿਕਲਿਆ ਜਾਵੇ, ਖਾਸ ਕਰਕੇ ਸਿੱਧੀ ਤੇਜ਼ ਧੁੱਪ ਵਿਚ ਬਾਹਰ ਨਿਕਲ ਤੋਂ ਗੁਰੇਜ ਕੀਤਾ ਜਾਵੇ ਤੇ ਭਾਰੀ ਕੰਮ ਸਵੇਰ ਜਾ ਸ਼ਾਮ ਸਮੇਂ ਹੀ ਕੀਤੇ ਜਾਣ | ਉਨ੍ਹਾਂ ਸਿਹਤ ਕਰਮਚਾਰੀ ਨੂੰ ਵੀ ਹਦਾਇਤ ਕਰਦਿਆਂ ਕਿਹਾ ਕਿ ਉਹ ਹੀਟ ਵੇਵ ਵਿਚ ਲੋਕਾਂ ਨੂੰ ਹੀਟ ਵੇਵ ਤੋਂ ਬਚਾਅ ਲਈ ਕੀਤੇ ਜਾਣ ਵਾਲੇ ਤੇ ਨਾ ਕਰਨ ਯੋਗ ਉਪਰਾਲਿਆਂ ਬਾਰੇ ਜਾਗਰੂਕ ਕਰਨ ਲਈ ਗਤੀਵਿਧੀਆਂ ਤੇਜ਼ ਕਰ ਦੇਣ ਤਾਂ ਜੋ ਲੋਕ ਹੀਟ ਵੇਵ ਦੇ ਨੁਕਸਾਨ ਤੋਂ ਜਾਣੂ ਹੋ ਕੇ ਆਪਣਾ ਬਚਾਅ ਕਰ ਸਕਣ |
Ad Position 22
No active advertisement
ਪਿਛਲੀ ਖ਼ਬਰ ਦੜ੍ਹਾ ਸੱਟਾ ਲਗਾਉਣ ਤੇ ਧੋਖਾਧੜੀ ਕਰਨ ਸੰਬੰਧੀ ਅੱਧੀ ਦਰਜਨ ਤੋਂ ਵੱਧ ਖ਼ਿਲਾਫ਼ ਕੇਸ ਦਰਜ ਅਗਲੀ ਖ਼ਬਰ ਹੈਰੋਇਨ ਤੇ ਨਸ਼ੀਲੀਆਂ ਗੋਲੀਆਂ ਸਣੇ ਦੋ ਕਾਬੂ
Ad Position 24