ਫਗਵਾੜਾ, 21 ਮਈ (ਹਰਜੋਤ ਸਿੰਘ ਚਾਨਾ)-ਦੜ੍ਹਾ ਸੱਟਾ ਲਗਾਉਣ ਤੇ ਧੋਖਾਧੜੀ ਕਰਨ ਦੇ ਸਬੰਧ 'ਚ ਸਿਟੀ ਪੁਲਿਸ ਨੇ ਅੱਧੀ ਦਰਜਨ ਤੋਂ ਵੱਧ ਵਿਅਕਤੀਆਂ ਖ਼ਿਲਾਫ਼ ਗੈਬਲਿੰਗ ਐਕਟ ਤੇ ਧੋਖਾਧੜੀ ਤਹਿਤ ਕੇਸ ਦਰਜ ਕੀਤਾ ਹੈ | ਐਸ.ਪੀ. ਮਾਧਵੀ ਸ਼ਰਮਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਉਕਤ ਵਿਅਕਤੀ ਜੋ ਦੁਕਾਨ ਦੇ ਅੰਦਰ ਬੈਠ ਕੇ ਪੱਤਿਆ ਨਾਲ ਪੈਸੇ ਲਗਾ ਕੇ ਜੂਆ ਖੇਡ ਰਹੇ ਹਨ ਤੇ ਜੂਆ ਖੇਡਣ ਦੇ ਨਾਲ ਨਾਲ ਸਰਕਾਰੀ ਲਾਟਰੀ ਨੂੰ ਵੀ ਖੋਰਾ ਲੱਗਾ ਕੇ ਸਰਕਾਰੀ ਕਮਾਈ 'ਚ ਘਾਟਾ ਪਾ ਰਹੇ ਹਨ | ਜਿਸ 'ਤੇ ਕਾਰਵਾਈ ਕਰਦਿਆਂ ਪੁਲਿਸ ਨੇ ਚੰਦਰ ਮੋਹਣ ਪੁੱਤਰ ਤਰਸੇਮ ਲਾਲ ਵਾਸੀ ਪਲਾਹੀ ਗੇਟ, ਅਸ਼ਵਨੀ ਕੁਮਾਰ ਪੁੱਤਰ ਰੂਪ ਲਾਲ ਵਾਸੀ ਮੁਹੱਲਾ ਮੋਤੀ ਬਾਜ਼ਾਰ, ਪਰਮਿੰਦਰ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਪਿੰਡ ਫ਼ਤਿਹਗੜ੍ਹ, ਵਰਿੰਦਰ ਕੁਮਾਰ ਪੁੱਤਰ ਅਵਤਾਰ ਸਿੰਘ ਵਾਸੀ ਕਸ਼ਯਪ ਰਾਜਪੂਤ, ਸੰਦੀਪ ਕਾਲੀਆ ਪੁੱਤਰ ਹਿੰਦ ਭੂਸ਼ਣ ਕਾਲੀਆ ਵਾਸੀ ਖਲਵਾੜਾ ਗੇਟ, ਮਿ੍ਅੰਕ ਹਾਂਡਾ ਪੁੱਤਰ ਬਲਰਾਮ ਹਾਂਡਾ ਵਾਸੀ ਸ਼ਹੀਦ ਭਗਤ ਸਿੰਘ ਨਗਰ ਤੇ ਸੰਦੀਪ ਭੰਡਾਰੀ ਪੁੱਤਰ ਰਤਨ ਲਾਲ ਭੰਡਾਰੀ ਵਾਸੀ ਹਰਗੋਬਿੰਦ ਨਗਰ ਖ਼ਿਲਾਫ਼ ਕੇਸ ਦਰਜ ਕੀਤਾ ਹੈ |