27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਪੰਜਾਬੀ ਸਭ ਤੋਂ ਪੁਰਾਣੀ ਭਾਸ਼ਾ ਹੈ ਪਰ ਸਾਡੇ ਪੰਜਾਬੀਆਂ ਨੇ ਕਦੇ ਇਸ ਬਾਰੇ ਧਿਆਨ ਨਹੀਂ ਦਿੱਤਾ-ਸੁੰਨੜ

Ad Position 21
No active advertisement
ਅਜੀਤ ਡੈਸਕ 22-05-2026
ਕਾਲਾ ਸੰਘਿਆਂ, 21 ਮਈ (ਸੰਘਾ)-ਜਿਸ ਬੋਲੀ ਵਿੱਚ ਬਾਬੇ ਨਾਨਕ ਦੀ ਬਾਣੀ ਹੋਵੇ ਉਹ ਤਾਂ ਕੁਦਰਤੀ ਦੁਨੀਆਂ ਦੀਆਂ ਮਹਾਨ ਭਾਸ਼ਾਵਾਂ ਵਿੱਚ ਸੁਮਾਰ ਹੋਵੇਗੀ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਆਪਣੀ ਆਵਾਜ਼ ਦੇ ਸੰਪਾਦਕ ਸੁਰਿੰਦਰ ਸਿੰਘ ਸੁੰਨੜ ਨੇ ਗੁਰਦੁਆਰਾ ਛੇਵੀਂ ਪਾਤਿਸ਼ਾਹੀ ਬਸਤੀ ਸ਼ੇਖ ਜਲੰਧਰ ਵਿਖੇ ਇੱਕ ਸਮਾਗਮ ਦੌਰਾਨ ਬੋਲਦਿਆਂ ਕੀਤਾ | ਉਨ੍ਹਾਂ ਕਿਹਾ ਕਿ ਪੰਜਾਬੀ ਭਾਸ਼ਾ ਸਭ ਤੋਂ ਪੁਰਾਣੀ ਭਾਸ਼ਾ ਹੈ ਪਰ ਸਾਡੇ ਪੰਜਾਬੀਆਂ ਨੇ ਕਦੇ ਇਸ ਬਾਰੇ ਧਿਆਨ ਨਹੀਂ ਦਿੱਤਾ | ਉਨ੍ਹਾਂ ਕਿਹਾ ਕਿ ਦੇਵਨਾਗਰੀ ਲਿਪੀ ਪੰਜਾਬੀ ਭਾਸ਼ਾ ਦੀ ਪਹਿਲੀ ਲਿਪੀ ਸੀ, ਗੁਰੂ ਨਾਨਕ ਪਾਤਿਸ਼ਾਹ ਜੀ ਨੇ ਸਮੁੱਚੀ ਬਾਣੀ ਵੀ ਦੇਵਨਾਗਰੀ ਲਿਪੀ ਵਿੱਚ ਹੀ ਲਿਖੀ ਸੀ | ਗੁਰਦੁਆਰਾ ਛੇਵੀਂ ਪਾਤਿਸ਼ਾਹੀ ਵੱਲੋਂ ਬਜ਼ੁਰਗ ਪੱਤਰਕਾਰ ਅਤੇ ਸਿਮਰਨ ਦੇ ਸੰਪਾਦਕ ਬੇਅੰਤ ਸਿੰਘ ਸਰਹੱਦੀ ਨੇ ਸ. ਸੁੰਨੜ ਅਤੇ ਸਮੂਹ ਹਾਜ਼ਰ ਸੰਗਤਾਂ ਦਾ ਧੰਨਵਾਦ ਕੀਤਾ | ਇਸ ਮੌਕੇ 'ਤੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਸੁਰਿੰਦਰ ਸਿੰਘ ਸੁੰਨੜ ਅਤੇ ਦੋਨਾਂ ਪੱਤਰਕਾਰ ਮੰਚ ਦੇ ਪ੍ਰਧਾਨ ਬਲਜੀਤ ਸਿੰਘ ਸੰਘਾ ਦਾ ਸਿਰੋਪਾਓ ਅਤੇ ਕਿਤਾਬਾਂ ਦੇ ਸੈੱਟ ਦੇ ਕੇ ਸਨਮਾਨਿਤ ਕੀਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਜੀਸਸ ਕਲੱਬ ਰਾਜਪੁਰ ਵਲੋਂ ਭੁਲੱਥ 'ਚ ਵਿਸ਼ਾਲ ਮਸੀਹੀ ਸੰਮੇਲਨ ਕਰਵਾਇਆ ਅਗਲੀ ਖ਼ਬਰ ਤਨਖ਼ਾਹਾਂ ਦੀ ਅਦਾਇਗੀ ਤੇ ਰੈਗੂਲਰ ਕਰਨ ਦੀ ਮੰਗ ਨੂੰ ਲੈ ਕੇ ਮਨਰੇਗਾ ਕਰਮਚਾਰੀਆਂ ਦਾ ਇਕ ਦਿਨ ਦਾ ਸੰਕੇਤਕ ਧਰਨਾ ਅੱਜ
Ad Position 24