ਭੁਲੱਥ, 21 ਮਈ (ਮੇਹਰ ਚੰਦ ਸਿੱਧੂ)-ਸਬ ਡਵੀਜ਼ਨ ਕਸਬਾ ਭੁਲੱਥ ਦੇ ਮੁਹੱਲਾ ਰਾਜਪੁਰ ਵਿਖੇ ਜੀਸਸ ਕਲੱਬ ਰਾਜਪੁਰ ਵੱਲੋਂ ਅੰਕੁਰ ਨਰੂਲਾ ਮਨਿਸਟਰੀ ਨਡਾਲਾ ਬਰਾਂਚ ਦੇ ਸਹਿਯੋਗ ਨਾਲ ਵਿਸ਼ਾਲ ਮਸੀਹੀ ਸੰਮੇਲਨ ਕਰਵਾਇਆ ਗਿਆ | ਇਸ ਮੌਕੇ ਉਚੇਚੇ ਤੌਰ 'ਤੇ ਪਹੁੰਚੇ ਬਿਸ਼ਪ ਬੱਗਾ ਹੰਸ ਵੱਲੋਂ ਇਕੱਤਰ ਹੋਈਆਂ ਸੰਗਤਾਂ ਨੂੰ ਪ੍ਰਭੂ ਯਿਸੂ ਮਸੀਹ ਦੇ ਦਰਸਾਏ ਮਾਰਗ 'ਤੇ ਚੱਲਣ ਦੀ ਪ੍ਰੇਰਨਾ ਦਿੱਤੀ | ਉਨ੍ਹਾਂ ਕਿਹਾ ਕਿ ਪ੍ਰਭੂ ਯਿਸੂ ਮਸੀਹ ਅਵਾਮ ਦੇ ਗੁਨਾਹਾਂ ਦੀ ਮੁਕਤੀ ਲਈ ਸੰਸਾਰ ਤੇ ਆਏ ਤੇ ਆਪਣੀ ਕੁਰਬਾਨੀ ਦੇ ਕੇ ਅਵਾਮ ਨੂੰ ਖ਼ੁਦਾ ਦੇ ਹੁਕਮਾਂ ਵਿਚ ਰਹਿ ਕੇ ਸੱਚ ਦੇ ਮਾਰਗ ਤੇ ਚੱਲਣ ਦਾ ਉਪਦੇਸ਼ ਦਿੱਤਾ, ਉਨ੍ਹਾਂ ਵੱਲੋਂ ਪਵਿੱਤਰ ਧਰਮ ਸ਼ਾਸਤਰ ਬਾਈਬਲ ਵਿਚੋਂ ਕਲਾਮ ਸੁਣਾ ਕੇ ਸੰਗਤਾਂ ਨੂੰ ਖ਼ੁਦਾ ਦੀ ਬਾਣੀ ਨਾਲ ਜੋੜਿਆ, ਇਕੱਤਰ ਹੋਈਆਂ ਸੰਗਤਾਂ ਵੱਲੋਂ ਪ੍ਰਭੂ ਯਿਸੂ ਮਸੀਹ ਦੀ ਜ਼ਿੰਦਗੀ ਦੇ ਆਧਾਰਤ ਮਸੀਹੀ ਭਜਨਾ ਦਾ ਗੁਣਗਾਨ ਕੀਤਾ ਗਿਆ | ਇਸ ਮੌਕੇ ਕਮਿਊਨਿਟੀ ਕਮਿਸ਼ਨ ਦੇ ਚੇਅਰਮੈਨ ਜਤਿੰਦਰ ਗੌਰਵ ਵੱਲੋਂ ਉਚੇਚੇ ਤੌਰ ਤੇ ਸ਼ਿਰਕਤ ਕੀਤੀ ਗਈ | ਸਟੀਫਨ ਕਾਲਾ ਰਾਏਪੁਰ ਅਰਾਈਆਂ ਚੇਅਰਮੈਨ ਪੰਜਾਬ ਕਿ੍ਸ਼ਚੀਅਨ ਐਸੋਸੀਏਸ਼ਨ ਪੰਜਾਬ, ਪਾਸਟਰ ਮਹਿੰਦਰ ਪਾਲ ਸੈਕਟਰੀ ਭੁਲੱਥ, ਮਾਸਟਰ ਸੁਖਵਿੰਦਰ ਸਿੰਘ ਬਾਗੜੀਆਂ, ਵਰਸ਼ਿਪ ਥੋਮਸ ਕੋਹਲੀ, ਵਰਸ਼ਿਪ ਸਾਹਿਲ ਗਿੱਲ, ਵਰਸ਼ਿਪ ਪਤਰਸ, ਪਾਸਟਰ ਐਰਿਕ ਦੀਵਾਨ ਪ੍ਰਧਾਨ ਨਡਾਲਾ ਬਰਾਂਚ ਚਰਚ, ਵਾਈਸ ਪ੍ਰਧਾਨ ਬਲਦੇਵ ਮਸੀਹ, ਹਰਜਿੰਦਰ ਸਿੰਘ ਬਜਾਜ, ਪ੍ਰਧਾਨ ਐਡਵਿਨ ਪਾਲ ਭੁਲੱਥ, ਬਲਦੇਵ ਰਾਜ ਸਾਹਨੀ ਪ੍ਰੈੱਸ ਸਕੱਤਰ, ਪਾਸਟਰ ਮੱਤੀ ਮਸੀਹ, ਪ੍ਰਧਾਨ ਰਾਜ ਕੋਹਲੀ, ਸਰਬਜੀਤ ਸਿੰਘ ਸਾਬੀ ਜਲਾਲ ਡੋਗਰਾ, ਰਾਜਵਿੰਦਰ ਜੈਦ ਯੂਥ ਪ੍ਰਧਾਨ ਓਪਨ ਡੋਰ ਚਰਚ ਖੋਜੇਵਾਲ ਤੇ ਹੋਰ ਬਹੁਤ ਸਾਰੇ ਮਸੀਹੀ ਸੇਵਾਦਾਰ ਤੇ ਆਗੂ ਹਾਜ਼ਰ ਸਨ |