ਨਡਾਲਾ, 21 ਮਈ (ਰਘਬਿੰਦਰ ਸਿੰਘ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਜਸਬੀਰ ਸਿੰਘ ਲਿੱਟਾ ਅਤੇ ਜੋਗਾ ਸਿੰਘ ਇਬਰਾਹੀਮਵਾਲ ਬਲਾਕ ਪ੍ਰਧਾਨ ਨਡਾਲਾ, ਅਤੇ ਨਿਰਮਲ ਸਿੰਘ ਮੰਡ ਬਲਾਕ ਪ੍ਰਧਾਨ ਬੇਗੋਵਾਲ ਦੀ ਪ੍ਰਧਾਨਗੀ ਹੇਠ ਭੱਕੂਵਾਲ ਵਾਲ ਵਿਖੇ ਕਿਸਾਨੀ ਮੁੱਦਿਆਂ ਤੇ ਹੋਈ ਅਤੇ ਪਿੰਡ ਦੀ ਨਵੀਂ ਇਕਾਈ ਦਾ ਗਠਨ ਵੀ ਕੀਤਾ ਗਿਆ ਜਿਸ ਵਿਚ ਬਲਵੀਰ ਸਿੰਘ ਇਕਾਈ ਪ੍ਰਧਾਨ ਭੱਕੂਵਾਲ,ਗੁਰਮੇਜਰ ਸਿੰਘ ਭੱਕੂਵਾਲ, ਰਘਵਿੰਦਰ ਸਿੰਘ ਭੱਕੂਵਾਲ,ਤਰਲੋਕ ਸਿੰਘ,ਅਵਜੋਤ ਸਿੰਘ, ਗੁਰਮੁਖ ਸਿੰਘ, ਜਗਬੀਰ ਸਿੰਘ,ਭੁਪਿੰਦਰ ਸਿੰਘ, ਪਰਗਣ ਸਿੰਘ, ਕੁਲਦੀਪ ਸਿੰਘ, ਕੁਲਵੰਤ ਸਿੰਘ ਅਤੇ ਹੋਰ ਵੱਖ ਵੱਖ ਅਹੁਦੇਦਾਰ ਤੇ ਮੈਂਬਰ ਚੁਣੇ ਗਏ | ਇਸ ਮੌਕੇ ਗੱਲਬਾਤ ਕਰਦਿਆਂ ਪ੍ਰਧਾਨ ਜਸਬੀਰ ਸਿੰਘ ਲਿਟਾਂ ਨੇ ਆਖਿਆ ਕਿ ਕੇਂਦਰ ਸਰਕਾਰ ਵੱਲੋਂ ਫ਼ਸਲਾਂ ਦੇ ਰੇਟਾਂ ਵਿਚ ਕੀਤਾ ਗਿਆ ਵਾਧਾ ਬਹੁਤ ਘੱਟ ਹੈ | ਉਨ੍ਹਾਂ ਕਿਹਾ ਕਿ ਡਾ. ਸਵਾਮੀ ਨਾਥਨ ਰਿਪੋਰਟ ਅਤੇ ਮਹਿੰਗਾਈ ਸੂਚਕ ਅੰਕ ਦੇ ਆਧਾਰ 'ਤੇ ਝੋਨੇ ਦਾ ਰੇਟ 4000 ਰੁਪਏ, ਕਣਕ ਦਾ 4500 ਰੁਪਏ, ਮੱਕੀ ਦਾ 3000 ਰੁਪਏ ਅਤੇ ਗੰਨੇ ਦਾ 500 ਰੁਪਏ ਪ੍ਰਤੀ ਕੁਇੰਟਲ ਨਿਰਧਾਰਤ ਕੀਤਾ ਜਾਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਇਸ ਸਾਲ ਸਬਜ਼ੀਆਂ ਅਤੇ ਆਲੂਆਂ ਦੇ ਭਾਅ ਬਹੁਤ ਮੰਦੇ ਰਹੇ ਹਨ, ਜਿਸ ਕਾਰਨ ਕਿਸਾਨਾਂ ਨੂੰ ਭਾਰੀ ਨੁਕਸਾਨ ਝੱਲਣਾ ਪਿਆ ਹੈ | ਸਰਕਾਰ ਨੂੰ ਸਬਜ਼ੀਆਂ ਲਈ ਵੀ ਪੱਕਾ ਸਮਰਥਨ ਮੁੱਲ ਤੈਅ ਕਰਨਾ ਚਾਹੀਦਾ ਹੈ | ਮੀਟਿੰਗ ਦੌਰਾਨ ਇਹ ਵੀ ਮੰਗ ਕੀਤੀ ਗਈ ਕਿ ਜਿਨ੍ਹਾਂ ਕਿਸਾਨਾਂ ਅਤੇ ਮਜ਼ਦੂਰਾਂ ਨੇ 60 ਸਾਲ ਤੱਕ ਖੇਤਾਂ ਵਿਚ ਮਿਹਨਤ ਕੀਤੀ ਹੈ, ਉਨ੍ਹਾਂ ਨੂੰ ਪ੍ਰਤੀ ਮਹੀਨਾ 10 ਹਜ਼ਾਰ ਰੁਪਏ ਪੈਨਸ਼ਨ ਦਿੱਤੀ ਜਾਵੇ | ਆਗੂਆਂ ਨੇ ਕਿਹਾ ਕਿ ਕਿਸਾਨ ਦੇਸ਼ ਦੇ ਕਰੋੜਾਂ ਲੋਕਾਂ ਦਾ ਪੇਟ ਭਰਦਾ ਹੈ, ਇਸ ਲਈ ਸਰਕਾਰ ਨੂੰ ਕਿਸਾਨਾਂ ਦੀ ਭਲਾਈ ਲਈ ਗੰਭੀਰ ਕਦਮ ਚੁੱਕਣੇ ਚਾਹੀਦੇ ਹਨ | ਵਾਤਾਵਰਨ ਸੁਰੱਖਿਆ ਸਬੰਧੀ ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਹਰ ਕਿਸਾਨ ਆਪਣੇ ਖੇਤਾਂ ਵਿਚ ਘੱਟੋ-ਘੱਟ ਪੰਜ ਰੁੱਖ ਜ਼ਰੂਰ ਲਗਾਏ, ਤਾਂ ਜੋ ਵਾਤਾਵਰਨ ਸਾਫ਼ ਰਹੇ ਅਤੇ ਮੀਂਹ ਵਿਚ ਵਾਧਾ ਹੋ ਸਕੇ | ਨਾਲ ਹੀ ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਝੋਨਾ ਲਗਾਉਣ ਤੋਂ ਪਹਿਲਾਂ ਖੇਤਾਂ ਵਿਚ ਬੇਲੋੜਾ ਪਾਣੀ ਨਾ ਛੱਡਿਆ ਜਾਵੇ, ਕਿਉਂਕਿ ਧਰਤੀ ਹੇਠਲਾ ਪਾਣੀ ਲਗਾਤਾਰ ਹੇਠਾਂ ਜਾ ਰਿਹਾ ਹੈ | ਮੀਟਿੰਗ ਵਿਚ ਤਹਿਸੀਲ ਢਿਲਵਾਂ ਵਿਚ ਤਹਿਸੀਲਦਾਰ ਦੀ ਖਾਲੀ ਪਈ ਪੋਸਟ 'ਤੇ ਵੀ ਚਿੰਤਾ ਜਤਾਈ ਗਈ ਅਤੇ ਸਰਕਾਰ ਤੋਂ ਜਲਦੀ ਤਹਿਸੀਲਦਾਰ ਨਿਯੁਕਤ ਕਰਨ ਦੀ ਮੰਗ ਕੀਤੀ ਗਈ | ਇਸ ਮੌਕੇ ਜੋਗਿੰਦਰ ਸਿੰਘ ਬਾਗੜੀਆਂ ਜ਼ਿਲ੍ਹਾ ਮੀਤ ਪ੍ਰਧਾਨ,ਜਸਵਿੰਦਰ ਸਿੰਘ ਮਾਨਾ ਤਲਵੰਡੀ, ਕਰਮ ਸਿੰਘ ਮਾਨਾਤਲਵੰਡੀ, ਨਿਸ਼ਾਨ ਸਿੰਘ ਬਾਜਵਾ ਅਮਰੀਕ ਸਿੰਘ ਮੀਤ ਪ੍ਰਧਾਨ ਨਡਾਲਾ, ਜਸਵੰਤ ਸਿੰਘ ਇਬਰਾਹੀਮਵਾਲ ਮਹਿੰਦਰ ਸਿੰਘ ਜਸਪਾਲ ਸਿੰਘ ਬਲਕਾਰ ਸਿੰਘ ਅਜੀਤ ਸਿੰਘ ਦਲਬੀਰ ਸਿੰਘ ਮਹਿੰਦਰ ਸਿੰਘ ਸਰਪੰਚ ਬਾਗੜੀਆਂ ਕਾਬਲ ਸਿੰਘ ਬਲਵਿੰਦਰ ਸਿੰਘ ਠੇਕੇਦਾਰ ਗੁਰਮੀਤ ਸਿੰਘ ਰਾਜਪੁਰ ਜੋਬਨਪ੍ਰੀਤ ਸਿੰਘ ਘੱਗ ਮਨਦੀਪ ਸਿੰਘ ਸੰਦੀਪ ਕੌਰ ਦਲਜੀਤ ਕੌਰ ਰੁਪਿੰਦਰ ਕੌਰ ਗੁਰਪ੍ਰੀਤ ਕੌਰ ਅਤੇ ਹੋਰ ਹਾਜ਼ਰ ਸਨ |