ਕਪੂਰਥਲਾ, 21 ਮਈ (ਅਮਰਜੀਤ ਕੋਮਲ)-ਨਗਰ ਨਿਗਮ ਦੇ ਵਾਰਡ ਨੰਬਰ 33 ਤੋਂ ਭਾਜਪਾ ਉਮੀਦਵਾਰ ਰਜੇਸ਼ ਕੁਮਾਰ ਰਾਜਾ ਤੇ ਵਾਰਡ ਨੰਬਰ 34 ਤੋਂ ਪਾਰਟੀ ਦੀ ਉਮੀਦਵਾਰ ਰੇਖਾ ਰਾਣੀ ਦੇ ਹੱਕ ਵਿਚ ਅੱਜ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਦੀ ਅਗਵਾਈ ਵਿਚ ਸੀਨੀਅਰ ਭਾਜਪਾ ਆਗੂ ਪ੍ਰਸ਼ੋਤਮ ਪਾਸੀ, ਸਾਬਕਾ ਜ਼ਿਲ੍ਹਾ ਪ੍ਰਧਾਨ ਰਜੇਸ਼ ਪਾਸੀ, ਓਮ ਪ੍ਰਕਾਸ਼ ਆਨੰਦ, ਜੈ ਮਿਸ਼ਰਾ, ਪੁਸ਼ਪ ਪਾਸੀ, ਸਾਹਿਬ ਸਿੰਘ, ਸੰਨੀ ਬੈਂਸ ਤੇ ਹੋਰ ਆਗੂਆਂ ਨੇ ਘਰ-ਘਰ ਜਾ ਕੇ ਚੋਣ ਪ੍ਰਚਾਰ ਕੀਤਾ | ਇਸ ਤੋਂ ਪਹਿਲਾਂ ਪਾਰਟੀ ਉਮੀਦਵਾਰ ਰਜੇਸ਼ ਕੁਮਾਰ ਰਾਜਾ ਤੇ ਰੇਖਾ ਰਾਣੀ ਦੇ ਦਫ਼ਤਰਾਂ ਦੇ ਉਦਘਾਟਨ ਵੀ ਕੀਤੇ ਗਏ | ਰਣਜੀਤ ਸਿੰਘ ਖੋਜੇਵਾਲ ਨੇ ਦੱਸਿਆ ਕਿ ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿਚ ਭਾਜਪਾ ਉਮੀਦਵਾਰਾਂ ਨੂੰ ਲੋਕਾਂ ਵਲੋਂ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਭਾਜਪਾ ਦੇ ਸੀਨੀਅਰ ਆਗੂ ਤੇ ਸਾਬਕਾ ਕੈਬਨਿਟ ਮੰਤਰੀ ਮਨੋਰੰਜਨ ਕਾਲੀਆ, ਜ਼ਿਲ੍ਹਾ ਯੋਜਨਾ ਕਮੇਟੀ ਕਪੂਰਥਲਾ ਦੇ ਸਾਬਕਾ ਚੇਅਰਮੈਨ ਸਰਬਜੀਤ ਸਿੰਘ ਮੱਕੜ ਤੇ ਸਾਬਕਾ ਮੈਂਬਰ ਪਾਰਲੀਮੈਂਟ ਸੁਸ਼ੀਲ ਰਿੰਕੂ ਤੇ ਪਾਰਟੀ ਦੇ ਹੋਰ ਸੂਬਾਈ ਆਗੂ ਸ਼ਹਿਰ ਦੇ ਵੱਖ-ਵੱਖ ਵਾਰਡਾਂ ਦਾ ਦੌਰਾ ਕਰਕੇ ਲੋਕਾਂ ਨੂੰ ਪਾਰਟੀ ਉਮੀਦਵਾਰਾਂ ਦੀ ਜਿੱਤ ਲਈ ਅਪੀਲ ਕਰ ਚੁੱਕੇ ਹਨ | ਉਨ੍ਹਾਂ ਕਿਹਾ ਕਿ ਵਾਰਡ ਪੱਧਰ 'ਤੇ ਭਾਜਪਾ ਦੀਆਂ ਸਰਗਰਮ ਟੀਮਾਂ ਸਿੱਧੇ ਤੌਰ 'ਤੇ ਵੋਟਾਂ ਤੱਕ ਪਹੁੰਚ ਕਰ ਰਹੀਆਂ ਹਨ ਤੇ ਪਾਰਟੀ ਆਗੂ ਤੇ ਵਰਕਰ ਪੂਰਾ ਤਾਲਮੇਲ ਕਰਕੇ ਉਮੀਦਵਾਰਾਂ ਦੇ ਹੱਕ ਵਿਚ ਚੋਣ ਪ੍ਰਚਾਰ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਭਾਜਪਾ ਆਗੂ ਤੇ ਵਰਕਰ ਇਕਜੁੱਟ ਹਨ ਤੇ ਚੋਣ ਪ੍ਰਚਾਰ ਦੌਰਾਨ ਲੋਕਾਂ ਦੇ ਸਰੋਕਾਰਾਂ ਨੂੰ ਉਭਾਰ ਰਹੇ ਹਨ | ਉਨ੍ਹਾਂ ਕਿਹਾ ਕਿ ਭਾਜਪਾ ਦੀ ਰਣਨੀਤੀ ਕੇਵਲ ਨਗਰ ਨਿਗਮ ਦੀ ਚੋਣ ਜਿੱਤਣ ਤੱਕ ਸੀਮਤ ਨਹੀਂ, ਸਗੋਂ ਬੂਥ ਪੱਧਰ ਤੱਕ ਸੰਗਠਨ ਨੂੰ ਮਜ਼ਬੂਤ ਕਰਨ ਦੇ ਟੀਚੇ ਦੀ ਪ੍ਰਾਪਤੀ ਵੀ ਹੈ | ਇਸ ਮੌਕੇ ਭਾਜਪਾ ਦੇ ਸੀਨੀਅਰ ਆਗੂ ਪ੍ਰਸ਼ੋਤਮ ਪਾਸੀ ਨੇ ਕਿਹਾ ਕਿ ਭਾਜਪਾ ਵਲੋਂ ਉਲੀਕੀ ਗਈ ਚੋਣ ਰਣਨੀਤੀ ਉਮੀਦਵਾਰਾਂ ਦੀ ਜਿੱਤ ਵਿਚ ਫੈਸਲਾਕੁੰਨ ਭੂਮਿਕਾ ਨਿਭਾਏਗੀ | ਉਮੀਦਵਾਰਾਂ ਦੇ ਹੱਕ ਵਿਚ ਚੋਣ ਪ੍ਰਚਾਰ ਵਿਚ ਨਵਜੋਤ ਸਿੰਘ, ਕਮਲਜੀਤ ਪ੍ਰਭਾਕਰ, ਜਗੀਰ ਸਿੰਘ, ਸ਼ੀਤਲ ਦੇਵੀ, ਸੁਰਜਨ ਸਿੰਘ, ਫੌਜਾ ਸਿੰਘ ਵਰਤੀਆ, ਕਰਨੈਲ ਸਿੰਘ ਬਾਬੂ, ਸ਼ਿੰਗਾਰਾ ਸਿੰਘ, ਬਲਕਾਰ ਸਿੰਘ, ਹਰਵਿੰਦਰ ਸਿੰਘ, ਰੋਹਿਤ ਕਾਲੀਆ, ਪ੍ਰਵੀਨ ਕਾਲੀਆ, ਗਗਨ ਪਾਸੀ, ਸੰਜੀਵ ਕੁਮਾਰ, ਰਾਜੇਸ਼ ਕੁਮਾਰ ਰਾਜਾ, ਰੱਜਤ ਪਾਸੀ, ਹਮੀਸ਼ ਪਾਸੀ, ਨਿਰਮਲ ਸਿੰਘ ਖਿੰਡਾ, ਕਰਨੈਲ ਸਿੰਘ, ਆਨੰਦ ਨਾਗਰਾ, ਅਸ਼ੋਕ ਆਦਿ ਆਗੂ ਵੀ ਸ਼ਾਮਲ ਹੋਏ |