23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਬਾਲੂ ਜਠੇਰਿਆਂ ਦਾ ਸਾਲਾਨਾ ਜੋੜ ਮੇਲਾ ਪਿੰਡ ਭਾਣੋਕੀ ਵਿਖੇ ਸ਼ਾਨੋ ਸ਼ੌਕਤ ਨਾਲ ਹੋਇਆ ਸੰਪੰਨ

Ad Position 21
No active advertisement
ਅਜੀਤ ਡੈਸਕ 24-05-2026
ਫਗਵਾੜਾ, 23 ਮਈ (ਅਸ਼ੋਕ ਕੁਮਾਰ ਵਾਲੀਆ)-ਬਾਲੂ ਜਠੇਰਿਆਂ ਦੇ 33ਵੇਂ ਸਾਲਾਨਾ ਜੋੜ ਮੇਲਾ ਬਾਲੂ ਜਠੇਰੇ ਵੈੱਲਫੇਅਰ ਕਮੇਟੀ ਦੇ ਚੇਅਰਮੈਨ ਮਾਸਟਰ ਹਰਬਲਾਸ ਬਾਲੂ ਦੀ ਅਗਵਾਈ ਹੇਠ ਜਠੇਰੇ ਅਸਥਾਨ ਦਰਬਾਰ ਬਾਬਾ ਸੀਹੂ, ਬਾਬਾ ਮੀਹੂ ਅਤੇ ਮਾਤਾ ਮਹਾਤੀ ਜੀ ਪਿੰਡ ਭਾਣੋਕੀ ਤਹਿਸੀਲ ਫਗਵਾੜਾ ਵਿਖੇ ਬੜੀ ਸ਼ਰਧਾ ਤੇ ਉਤਸ਼ਾਹ ਦੇ ਨਾਲ ਕਰਵਾਇਆ ਗਿਆ | ਸਵੇਰੇ ਨਿਸ਼ਾਨ ਸਾਹਿਬ ਦੀ ਰਸਮ ਉਪਰੰਤ ਸ੍ਰੀ ਗੁਰੂ ਰਵਿਦਾਸ ਜੀ ਦੀ ਬਾਣੀ ਦੇ ਪਾਠ ਦਾ ਭੋਗ ਪਾਏ ਗਏ | ਉਪਰੰਤ ਧਾਰਮਿਕ ਸਟੇਜ ਸਜਾਈ ਗਈ | ਜਿਸ ਵਿਚ ਪ੍ਰਸਿੱਧ ਗਾਇਕ ਕਲਾਕਾਰ ਕੇ.ਐਸ. ਬੰਗੜ ਅਤੇ ਬੀਬਾ ਸਿਮਰਨ ਸਿੰਮੀ ਧਾਰਮਿਕ ਗੀਤਾਂ ਰਾਹੀਂ ਸੰਗਤਾਂ ਵੱਡੇ ਵਡੇਰਿਆਂ ਦੀ ਮਹਿਮਾ ਦਾ ਗੁਣਗਾਨ ਕੀਤਾ | ਕਮੇਟੀ ਚੇਅਰਮੈਨ ਹਰਬਿਲਾਸ ਬਾਲੂ ਨੇ ਸਮੂਹ ਸੰਗਤ ਨੂੰ ਸਾਲਾਨਾ ਜੋੜ ਮੇਲੇ ਦੀ ਵਧਾਈ ਦਿੱਤੀ ਅਤੇ ਕਿਹਾ ਕਿ ਪੁਰਖਿਆਂ ਦੇ ਅਸ਼ੀਰਵਾਦ ਸਦਕਾ ਅੱਜ ਦੁਨੀਆ ਭਰ ਵਿਚ ਬਾਲੂ ਪਰਿਵਾਰ ਚੜ੍ਹਦੀ ਕਲਾ ਵਿਚ ਹਨ | ਇਸ ਮੌਕੇ ਕਮੇਟੀ ਪ੍ਰਧਾਨ ਬੂਟੀ ਰਾਮ ਮੌਲੀ, ਉਪ ਪ੍ਰਧਾਨ ਅਮਰਜੀਤ ਸਿੰਘ ਪਿੰਡ ਪਿਆਲਾ, ਉਪ ਪ੍ਰਧਾਨ ਬਲਵੀਰ ਚੰਦ ਕਾਰੀ, ਕੈਸ਼ੀਅਰ ਤੇ ਸਕੱਤਰ ਮਾ. ਕੁੰਦਨ ਲਾਲ ਫਰੀਦਪੁਰ, ਹਰੀ ਪਾਲ ਨੂਰਮਹਿਲ, ਡਾ. ਕੁਲਵਿੰਦਰ ਰਾਜ ਬਾਲੀ ਹੁਸ਼ਿਆਰਪੁਰ, ਹਰਬਲਾਸ ਥਲਾ, ਨਛੱਤਰ ਸਿੰਘ ਅਬਾਦਪੁਰਾ, ਠੇਕੇਦਾਰ ਹੰਸਰਾਜ ਸੰਤੋਖਪੁਰਾ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪਿ੍ੰਸੀਪਲ ਡਾ. ਜਸਮੀਤ ਸੇਠੀ ਨੂੰ ਮਿਲੇ ਸਰਕਾਰੀ ਕਾਲਜ ਕਪੂਰਥਲਾ ਦੇ ਡੀ.ਡੀ.ਓ. ਅਧਿਕਾਰ ਅਗਲੀ ਖ਼ਬਰ ਅਲਪਾਈਨ ਇੰਟਰਨੈਸ਼ਨਲ ਪਬਲਿਕ ਸਕੂਲ ਭੁਲੱਥ ਵਿਚ ਕਰਵਾਈ ਅੱਗ ਸੁਰੱਖਿਆ ਮੌਕਡਿ੍ੱਲ
Ad Position 24