23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਰਾਮਗੜ੍ਹੀਆ ਇੰਸਟੀਚਿਊਟ ਨੇ ਅਡਾਨੀ ਸੀਮੈਂਟ ਨਾਲ ਕੀਤਾ ਉਦਯੋਗਿਕ ਸਮਝੌਤਾ <br/>

Ad Position 21
No active advertisement
ਅਜੀਤ ਡੈਸਕ 24-05-2026
ਫਗਵਾੜਾ, 23 ਮਈ (ਹਰਜੋਤ ਸਿੰਘ ਚਾਨਾ)-ਰਾਮਗੜ੍ਹੀਆਂ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਨੇ ਅਡਾਨੀ ਸੀਮੇਂਟ ਨਾਲ ਉਦਯੋਗਿਤ ਸਮਝੌਤਾ ਕੀਤਾ ਹੈ ਜਿਸ ਤਹਿਤ ਬੀ.ਟੈਕ ਸਿਵਲ ਇੰਜੀਨੀਅਰਿੰਗ ਦੇ ਵਿਦਿਆਰਥੀਆਂ ਨੂੰ ਪ੍ਰੈਕਟੀਕਲ ਟਰੇਨਿੰਗ, ਇੰਟਰਨਸ਼ਿਪ, ਉਦਯੋਗਿਕ ਦੌਰੇ ਤੇ ਸਿੱਧੇ ਪਲੇਸਮੈਂਟ ਮੌਕੇ ਉਪਲਬਧ ਹੋਣਗੇ | ਸਮਝੌਤੇ ਨਾਲ ਵਿਦਿਆਰਥੀਆਂ ਨੂੰ ਪ੍ਰੈਕਟੀਕਲ ਤਜਰਬਾ ਮਿਲੇਗਾ ਜਿਸਦੇ ਦੌਰਾਨ ਉਹ ਕੰਪਨੀ ਦੇ ਨਿਯਮਾਂ ਅਨੁਸਾਰ ਸਟਾਈਪੈਂਡ ਜਾਂ ਹੋਰ ਵਿੱਤੀ ਸਹਾਇਤਾ ਵੀ ਪ੍ਰਾਪਤ ਕਰ ਸਕਦੇ ਹਨ | ਡਾ. ਵਿਉਮਾ ਭੋਗਲ ਢੱਟ ਤੇ ਪਿ੍ੰ.ਨਵੀਨ ਢਿੱਲੋਂ ਨੇ ਅਡਾਨੀ ਗਰੁੱਪ ਦੇ ਪ੍ਰਤੀਨਿਧੀਆਂ ਦਾ ਸਨਮਾਨ ਕੀਤਾ | ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਉਦਯੋਗਿਕ ਸਹਿਯੋਗ ਵਿਦਿਆਰਥੀਆਂ ਨੂੰ ਉਦਯੋਗਿਤ ਦੁਨੀਆ ਨਾਲ ਜੋੜਦੇ ਹਨ ਤੇ ਉਨ੍ਹਾਂ ਦੇ ਭਵਿੱਖ ਨੂੰ ਮਜ਼ਬੂਤ ਬਣਾਉਂਦੇ ਹਨ | ਉਨ੍ਹਾਂ ਕਿਹਾ ਕਿ ਸਿਵਲ ਇੰਜੀਨੀਅਰਿੰਗ ਅੱਜ ਬਹੁਤ ਹੀ ਮੰਗ ਵਾਲੀ ਸ਼ਾਖਾ ਹੈ | ਸਮਾਰਟ ਸਿਟੀ ਪ੍ਰੋਜੈਕਟ, ਰੇਲਵੇ, ਹਾਈਵੇ, ਮੈਟਰੋ, ਏਅਰਪਰੋਟ ਤੇ ਵੱਡੇ ਇੰਨਸਫ਼ਰਾਸਟ੍ਰਕਚਰ ਪੋ੍ਰਜੈਕਟਾਂ ਕਾਰਨ ਸਿਵਲ ਇੰਜੀਨੀਅਰਾਂ ਦੀ ਮੰਗ ਤੇਜ਼ੀ ਨਾਲ ਵੱਧ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਭਾਸ਼ਾ ਅਫ਼ਸਰ ਵਲੋਂ ਅਕਾਲ ਗਲੈਕਸੀ ਕਾਨਵੈਂਟ ਸਕੂਲ ਵਿਖੇ ਕਰਵਾਈ ਸ਼ੁੱਧ ਸ਼ਬਦ-ਜੋੜ ਅਤੇ ਸੁੰਦਰ ਲਿਖਾਈ ਵਰਕਸ਼ਾ... ਅਗਲੀ ਖ਼ਬਰ ਪੀ.ਆਰ.ਟੀ.ਸੀ. ਕੰਟਰੈਕਟ ਵਰਕਰਜ਼ ਯੂਨੀਅਨ ਵਲੋਂ 25 ਤੋਂ ਹੜਤਾਲ ਕੀਤੀ ਜਾਵੇਗੀ-ਗੁਰਪ੍ਰੀਤ ਸਿੰਘ ਪੰਨੂੰ, ਸ਼ਮਸ਼ੇਰ ਸਿੰਘ
Ad Position 24