03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

'ਆਪ' ਸਰਕਾਰ 'ਚ ਲਘੂ ਉਦਯੋਗ ਦਾ ਫੇਲ੍ਹ ਹੋਣਾ ਪੰਜਾਬ ਲਈ ਬਰਬਾਦੀ ਦਾ ਕਾਰਨ-ਬਿੰਦਰ ਰਾਵਲਪਿੰਡੀ

Ad Position 21
No active advertisement
ਅਜੀਤ ਡੈਸਕ 25-05-2026
ਫਗਵਾੜਾ, 24 ਮਈ (ਅਸ਼ੋਕ ਕੁਮਾਰ ਵਾਲੀਆ)-ਫਗਵਾੜਾ ਹਲਕੇ ਤੋਂ ਸ਼ੋ੍ਰਮਣੀ ਅਕਾਲੀ ਦਲ ਦੇ ਟਕਸਾਲੀ ਐੱਸ.ਸੀ. ਆਗੂ ਬਿੰਦਰ ਸਿੰਘ ਰਾਵਲਪਿੰਡੀ ਨੇ ਆਖਿਆ ਕਿ ਆਪ ਸਰਕਾਰ 'ਚ ਲਘੂ ਉਦਯੋਗ ਦਾ ਫੇਲ੍ਹ ਹੋਣਾ ਪੰਜਾਬ ਲਈ ਬਰਬਾਦੀ ਦਾ ਕਾਰਨ ਹੈ | ਬਿੰਦਰ ਸਿੰਘ ਰਾਵਲਪਿੰਡੀ ਨੇ ਆਖਿਆ ਕਿ ਆਪ ਸਰਕਾਰ ਨੇ ਲਘੂ ਉਦਯੋਗ ਦੀ ਨੀਤੀ ਵੱਲ ਬਿਲਕੁਲ ਧਿਆਨ ਨਹੀਂ ਦਿੱਤਾ ਜਿਸ ਕਾਰਨ ਫਗਵਾੜਾ 'ਚ ਵੀ ਡੀਜ਼ਲ ਇੰਡਸਟਰੀ ਬਿਲਕੁਲ ਫੇਲ੍ਹ ਹੋ ਚੁੱਕੀ ਹੈ | ਬਿੰਦਰ ਸਿੰਘ ਰਾਵਲਪਿੰਡੀ ਨੇ ਆਖਿਆ ਕਿ ਅਕਾਲੀ ਸਰਕਾਰ ਵੇਲੇ ਇੱਕ ਉਹ ਸਮਾ ਸੀ ਜਦੋਂ ਫਗਵਾੜਾ ਸ਼ਹਿਰ ਦੇ ਕਈ ਘਰਾਂ ਵਿਚ ਡੀਜ਼ਲ ਦੇ ਛੋਟੇ ਛੋਟੇ ਪਾਰਟ ਬਣਾਕੇ ਸਪਲਾਈ ਕੀਤੇ ਜਾਂਦੇ ਸਨ ਜੋ ਕਿ ਇਹ ਕੰਮ ਫਗਵਾੜਾ ਇਲਾਕੇ ਦੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਸੀ | ਸਰਕਾਰ ਦੀਆਂ ਗਲਤ ਨੀਤੀਆਂ ਨੇ ਛੋਟੇ ਵਪਾਰੀਆਂ ਦੀਆਂ ਸਮੱਸਿਆ ਵੱਲ ਬਿਲਕੁਲ ਧਿਆਨ ਨਹੀਂ ਦਿੱਤਾ ਜਿਸ ਕਾਰਨ ਛੋਟੇ ਲਘੂ ਉਦਯੋਗ ਬੰਦ ਹੋ ਗਏ, ਫਗਵਾੜਾ ਆਰਥਿਕ ਮੰਦੀ ਵਿਚ ਆ ਗਿਆ | ਲਘੂ ਉਦਯੋਗ ਦੇ ਜਰੀਏ ਲੋਕਾਂ ਨੂੰ ਕੰਮ ਮਿਲਦਾ ਸੀ ਅਤੇ ਹਰ ਛੋਟੇ ਕਾਰੋਬਾਰੀ ਕੋਲ 10 ਤੋਂ 15 ਬੰਦੇ ਕੰਮ ਕਰਦੇ ਸਨ ਅਤੇ ਫਗਵਾੜਾ ਦਾ ਡੀਜ਼ਲ ਪਾਰਟ ਪੂਰੇ ਦੇਸ ਵਿਚ ਸਪਲਾਈ ਹੁੰਦਾ ਸੀ | ਡੀਜ਼ਲ ਇੰਜਣ ਪਾਰਟ ਬਣਾਉਣਾ ਫਗਵਾੜਾ ਨੂੰ ਹੱਬ ਮੰਨਿਆਂ ਜਾਂਦਾ ਸੀ |
Ad Position 22
No active advertisement
ਪਿਛਲੀ ਖ਼ਬਰ ਕਿਰਾਏ 'ਤੇ ਗੱਡੀਆਂ ਦੇ ਕੇ ਜਬਰੀ ਵਸੂਲੀ ਕਰਨ ਵਾਲੇ ਗਰੋਹ 'ਤੇ ਫਗਵਾੜਾ ਪੁਲਿਸ ਦੀ ਵੱਡੀ ਕਾਰਵਾਈ •ਵਾਹਨ ਵਾਪਸੀ ਸਮੇਂ ਧ... ਅਗਲੀ ਖ਼ਬਰ ਮਾਤਾ ਕੁਲਵੰਤ ਕੌਰ ਵੱਲੋਂ ਗੁਰਦੁਆਰਾ ਬੇਰ ਸਾਹਿਬ ਵਿਖੇ 25 ਲੱਖ ਦੀਆਂ ਸੇਵਾਵਾਂ ਦਿੱਤੀਆਂ •ਮਾਤਾ ਕੁਲਵੰਤ ਕੌਰ ਦਾ ਪ੍ਰ...
Ad Position 24