03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਕਿਰਾਏ 'ਤੇ ਗੱਡੀਆਂ ਦੇ ਕੇ ਜਬਰੀ ਵਸੂਲੀ ਕਰਨ ਵਾਲੇ ਗਰੋਹ 'ਤੇ ਫਗਵਾੜਾ ਪੁਲਿਸ ਦੀ ਵੱਡੀ ਕਾਰਵਾਈ •ਵਾਹਨ ਵਾਪਸੀ ਸਮੇਂ ਧਮਕਾ ਕੇ ਕਰਦੇ ਸਨ ਵਸੂਲੀ, ਪੁਲਿਸ ਨੇ ਕਾਬੂ ਕੀਤੇ ਛੇ ਮੁਲਜ਼ਮ

Ad Position 21
No active advertisement
ਅਜੀਤ ਡੈਸਕ 25-05-2026
ਫਗਵਾੜਾ, 24 ਮਈ (ਹਰਜੋਤ ਸਿੰਘ ਚਾਨਾ)-ਲੋਕਾਂ ਨੂੰ ਗੱਡੀਆਂ ਕਿਰਾਏ 'ਤੇ ਦੇ ਕੇ ਦੁਆਰਾ ਉਨ੍ਹਾਂ ਪਾਸੋਂ ਗੱਡੀਆਂ ਵਾਪਸ ਲੈਣ ਸਮੇਂ ਜਾਣ ਬੁਝ ਕੇ ਨੁਕਸਾਨ ਕਰਕੇ ਖ਼ੁਦ ਜਬਰੀ ਰਕਮ ਵਸੂਲਣ ਦੇ ਸਬੰਧ 'ਚ ਫਗਵਾੜਾ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਛੇ ਵਿਅਕਤੀਆਂ ਖਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ | ਐੱਸ.ਪੀ ਮਾਧਵੀ ਸ਼ਰਮਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਤਮਾ ਪ੍ਰਵਣ ਸਾਈ ਪੁੱਤਰ ਕਣਕ ਸ਼ਿਵਾ ਵਾਸੀ ਮੀਕਾ ਸ਼ਾਹ ਪੀ.ਜੀ ਲਾਅ ਗੇਟ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਸੀ ਕਿ ਉਸਨੇ ਸਵਿਫ਼ਟ ਗੱਡੀ ਕਿਰਾਏ 'ਤੇ ਲਈ ਸੀ ਤੇ ਜਦੋਂ ਵਾਪਸ ਕਰਨ ਗਿਆ ਤਾਂ ਉਸ ਸਮੇਂ ਗੱਡੀ 'ਤੇ ਝਰੀਟਾਂ ਲੱਗਣ ਦਾ ਕਹੇ ਜਾਣ ਤੇ ਉਸਦੇ ਖਰਚੇ ਵਲੋਂ 80 ਹਜ਼ਾਰ ਰੁਪਏ ਦਾ ਖਰਚਾ ਆਉਣ ਤੇ ਉਸਦੀ ਭਰਪਾਈ ਵਜੋਂ ਧੱਕੇ ਨਾਲ ਮੋਬਾਈਲ ਫ਼ੋਨ ਰੱਖਣ ਤੇ 22 ਹਜ਼ਾਰ ਰੁਪਏ ਦੀ ਨਕਦੀ ਧੱਕੇ ਨਾਲ ਖੋਹ ਲਈ | ਜਿਸ 'ਤੇ ਕਾਰਵਾਈ ਕਰਦਿਆਂ ਪੁਲਿਸ ਨੇ ਆਕਾਸ਼ ਉਰਫ਼ ਕਰਨ ਪੁੱਤਰ ਰਾਕੇਸ਼ ਕੁਮਾਰ ਵਾਸੀ ਖੋਥੜਾ ਰੋਡ ਮੁਹੱਲਾ ਉਂਕਾਰ ਨਗਰ, ਅਭਿਸ਼ੇਕ ਕੁਮਾਰ ਉਰਫ਼ ਸੈਂਡੀ ਪੁੱਤਰ ਨਰਿੰਦਰ ਮਾਨ ਵਾਸੀ ਡੀਫ਼ੈਂਸ ਇਨਕਲੇਵ ਤੇ ਜੁਹੇਰ ਖਾਨ ਪੁੱਤਰ ਲੇਟ ਅਲੀ ਮੁਹੰਮਦ ਵਾਸੀ ਪਿੰਡ ਜਿਗਨੀ ਨੂੰ ਗਿ੍ਫ਼ਤਾਰ ਕਰ ਲਿਆ ਹੈ | ਇਸੇ ਤਰ੍ਹਾਂ ਯਦੂ ਕ੍ਰਿਸ਼ਨਾ ਪੁੱਤਰ ਪ੍ਰਸ਼ਾਦ ਵਾਸੀ ਕੇਅਰ ਆਫ਼ ਲਵਲੀ ਪੋ੍ਰਫੈਸ਼ਨਲ ਯੂਨੀਵਰਸਿਟੀ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਸਨੇ ਬੁਲਟ ਮੋਟਰਸਾਈਕਲ ਕਿਰਾਏ 'ਤੇ ਲਿਆ ਸੀ ਤੇ ਵਾਪਸੀ ਲੈਣ ਸਮੇਂ ਇੰਜਣ 'ਚੋਂ ਆਵਾਜ਼ ਆਉਂਦੀ ਦਾ ਕਹਿ ਕੇ ਉਸ ਤੇ 16400 ਰੁਪਏ, 10800 ਰੁਪਏ ਤੇ 3300 ਰੁਪਏ ਜਬਰੀ ਫ਼ੋਨ ਖੋਹ ਕੇ ਆਨਲਾਈਨ ਗੂਗਲ ਪੇਅ ਕਰਵਾ ਲੈਣ ਤੇ ਲੈਪਟਾਪ ਗਿਰਵੀ ਰਖਵਾ ਲਏ ਤੇ ਪੈਸੇ ਮੰਗਣ 'ਤੇ ਝੂਠੇ ਪੁਲਿਸ ਕੇਸ ਦਰਜ ਕਰਵਾਉਣ ਦੀਆਂ ਧਮਕੀਆਂ ਦਿੱਤੀਆਂ | ਜਿਸ 'ਤੇ ਕਾਰਵਾਈ ਕਰਦਿਆਂ ਪੁਲਿਸ ਨੇ ਹਿਮਾਂਸ਼ੂ ਪੁੱਤਰ ਅਨੁਜ ਕੁਮਾਰ ਵਾਸੀ ਗਾਜਿਬ ਨਗਰ ਹਾਲ ਵਾਸੀ ਨੈਟ ਪੀਜੀ ਮਹੇੜੂ, ਅਭਿਨਵ ਆਨੰਦ ਉਰਫ਼ ਪਿ੍ੰਸ ਪੁੱਤਰ ਮਨੀ ਭੂਸ਼ਨ ਸ਼ਰਮਾ ਹਾਲ ਵਾਸੀ ਕੌਸ਼ਲ ਵਿਲਾ ਰੂਮ ਤੇ ਭਾਗਵਤ ਕਪੂਰ ਪੁੱਤਰ ਹਨਿੰਦਰ ਕਪੂਰ ਵਾਸੀ ਮੁਹੱਲਾ ਬਗੋਟੂ ਮਹੇੜੂ ਖਿਲਾਫ਼ ਕੇਸ ਦਰਜ ਕਰਕੇ ਇਨ੍ਹਾਂ ਨੂੰ ਗਿ੍ਫ਼ਤਾਰ ਕੀਤਾ ਹੈ |
Ad Position 22
No active advertisement
ਪਿਛਲੀ ਖ਼ਬਰ ਦਾਤਰ ਵਿਖਾ ਕੇ ਲੁਟੇਰੇ ਐਕਟਿਵਾ ਸਵਾਰ ਪਾਸੋਂ ਮੋਬਾਈਲ ਫ਼ੋਨ ਤੇ ਦੋ ਹਜ਼ਾਰ ਰੁਪਏ ਨਕਦੀ ਖੋਹ ਕੇ ਫ਼ਰਾਰ ਅਗਲੀ ਖ਼ਬਰ 'ਆਪ' ਸਰਕਾਰ 'ਚ ਲਘੂ ਉਦਯੋਗ ਦਾ ਫੇਲ੍ਹ ਹੋਣਾ ਪੰਜਾਬ ਲਈ ਬਰਬਾਦੀ ਦਾ ਕਾਰਨ-ਬਿੰਦਰ ਰਾਵਲਪਿੰਡੀ
Ad Position 24