03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਦਿਲਬਾਗ ਸਿੰਘ ਗਿੱਲ ਨੇ ਸੰਤ ਬਾਬਾ ਅਵਤਾਰ ਸਿੰਘ ਪਾਸੋਂ ਲਿਆ ਆਸ਼ੀਰਵਾਦ <br/>

Ad Position 21
No active advertisement
ਅਜੀਤ ਡੈਸਕ 25-05-2026
ਸੁਲਤਾਨਪੁਰ ਲੋਧੀ, 24 ਮਈ (ਨਰੇਸ਼ ਹੈਪੀ)-ਵਾਰਡ ਨੰਬਰ ਇਕ ਸੁਲਤਾਨਪੁਰ ਲੋਧੀ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸ਼੍ਰੀਮਤੀ ਸੰਦੀਪ ਕੌਰ ਗਿੱਲ ਅਤੇ ਉਨ੍ਹਾਂ ਦੇ ਪਤੀ ਦਿਲਬਾਗ ਸਿੰਘ ਗਿੱਲ ਐਮ ਡੀ ਗਿੱਲ ਆਟੋਮੋਬਾਈਲਜ਼ ਨੇ ਵਾਰਡ ਨੰਬਰ ਇਕ ਦੇ ਅਰਬਨ ਅਸਟੇਟ, ਪੁੱਡਾ ਕਲੋਨੀ, ਗੁਰਦੁਆਰਾ ਸ੍ਰੀ ਬੇਰ ਸਾਹਿਬ ਰੋਡ, ਵੇਈਾ ਇਨਕਲੇਵ, ਗੁਰਦੁਆਰਾ ਸ਼੍ਰੀ ਅੰਤਰਯਾਮਤਾ ਸਾਹਿਬ ਆਦਿ ਵਿਖੇ ਘਰ - ਘਰ ਜਾ ਕੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ 26 ਮਈ ਦਿਨ ਮੰਗਲਵਾਰ ਨੂੰ ਉਨ੍ਹਾਂ ਦੇ ਹੱਕ ਵਿੱਚ ਵੋਟਾਂ ਪਾ ਕੇ ਉਨ੍ਹਾਂ ਨੂੰ ਜੇਤੂ ਬਣਾਉਣ | ਇਸ ਮੌਕੇ ਦਿਲਬਾਗ ਸਿੰਘ ਗਿੱਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹੀ ਇੱਕੋ ਇੱਕ ਅਜਿਹੀ ਪਾਰਟੀ ਹੈ ਜੋ ਪੰਜਾਬੀਆਂ, ਪੰਜਾਬ ਤੇ ਪੰਜਾਬੀਅਤ ਲਈ ਹਮੇਸ਼ਾ ਖੜੀ ਰਹੀ ਹੈ | ਉਨ੍ਹਾਂ ਇਹ ਵੀ ਕਿਹਾ ਕਿ 2027 ਦੀ ਵਿਧਾਨ ਸਭਾ ਚੋਣਾਂ ਉਪਰੰਤ ਪੰਜਾਬ ਅੰਦਰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਹੋਵੇਗੀ | ਅੰਤ ਵਿੱਚ ਦਿਲਬਾਗ ਸਿੰਘ ਗਿੱਲ ਨੇ ਇਹ ਵੀ ਕਿਹਾ ਕਿ ਉਹ ਪਹਿਲਾਂ ਦੀ ਤਰ੍ਹਾਂ ਹੀ ਵਾਰਡ ਦੇ ਵਾਸੀਆਂ ਨਾਲ ਹਰ ਦੁੱਖ ਸੁੱਖ ਵਿੱਚ ਖੜੇ ਰਹਿਣਗੇ | ਇਸ ਮੌਕੇ ਵੋਟਰਾਂ ਨੇ ਉਨ੍ਹਾਂ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਦਾ ਭਰੋਸਾ ਦਵਾਇਆ | ਇਸ ਤੋਂ ਪਹਿਲਾਂ ਦਿਲਬਾਗ ਸਿੰਘ ਗਿੱਲ ਐਮ ਡੀ ਨੇ ਬਾਬਾ ਬਿਧੀਚੰਦ ਦਲ ਦੇ ਬਾਰਵੇਂ ਮੁਖੀ ਸੰਤ ਬਾਬਾ ਅਵਤਾਰ ਸਿੰਘ ਸੁਰਸਿੰਘ ਵਾਲਿਆਂ ਪਾਸੋਂ ਆਸ਼ੀਰਵਾਦ ਲਿਆ |


Ad Position 22
No active advertisement
ਪਿਛਲੀ ਖ਼ਬਰ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਪਬਲਿਕ ਸਕੂਲ ਵਿਖੇ 'ਰਾਸ਼ਟਰੀ ਡੇਂਗੂ ਦਿਵਸ' ਮਨਾਇਆ <br/> ਅਗਲੀ ਖ਼ਬਰ ਭੁਲੱਥ ਪੁਲਿਸ ਵੱਲੋਂ ਕੀਤੀ ਗਈ ਵਿਸ਼ੇਸ਼ ਨਾਕਾਬੰਦੀ ਦੌਰਾਨ ਕੀਤੀ ਗਈ ਵਾਹਨਾਂ ਦੀ ਜਾਂਚ <br/>
Ad Position 24