ਮਾਡਰਨ ਜੇਲ੍ਹ ਵਿਚੋਂ ਤੰਬਾਕੂ ਮਿਲਣ ਸੰਬੰਧੀ ਪੈਸਕੋ ਕਰਮਚਾਰੀ ਤੇ ਇਕ ਕੈਦੀ ਵਿਰੁੱਧ ਕੇਸ ਦਰਜ
ਅਜੀਤ ਡੈਸਕ
26-05-2026
ਇਕ ਔਰਤ ਦਾ ਪਰਸ ਖੋਹ ਕੇ ਫਰਾਰ ਹੋਏ ਤਿੰਨ ਲੁਟੇਰਿਆਂ ਵਿਰੁੱਧ ਕੇਸ ਦਰਜ
ਕਪੂਰਥਲਾ, 25 ਮਈ (ਸਡਾਨਾ)-ਇਕ ਔਰਤ ਦਾ ਪਰਸ ਖੋਹ ਕੇ ਫਰਾਰ ਹੋਏ ਤਿੰਨ ਸਕੂਟਰੀ ਸਵਾਰ ਲੁਟੇਰਿਆਂ ਵਿਰੁੱਧ ਸਿਟੀ ਪੁਲਿਸ ਨੇ ਕੇਸ ਦਰਜ ਕਰਕੇ ਉਨ੍ਹਾਂ ਦੀ ਭਾਲ ਆਰੰਭ ਕਰ ਦਿੱਤੀ ਹੈ | ਆਪਣੀ ਸ਼ਿਕਾਇਤ ਵਿਚ ਸ਼ੀਤਲ ਵਾਸੀ ਬਾਬਾ ਦੀਪ ਸਿੰਘ ਨਗਰ ਭੁਲਾਣਾ ਨੇ ਦੱਸਿਆ ਕਿ ਬੀਤੀ ਸ਼ਾਮ ਉਹ ਆਪਣੇ ਪਤੀ ਮਾਨ ਸਿੰਘ ਦੇ ਨਾਲ ਸਕੂਟਰੀ 'ਤੇ ਸਵਾਰ ਹੋ ਕੇ ਆਪਣੇ ਪੇਕੇ ਘਰੋਂ ਵਾਪਸ ਆਰ.ਸੀ.ਐਫ. ਜਾ ਰਹੇ ਸਨ ਤਾਂ ਰਸਤੇ ਵਿਚ ਨਵੀਂ ਦਾਣਾ ਮੰਡੀ ਨੇੜੇ ਤਿੰਨ ਸਕੂਟਰੀ ਸਵਾਰ ਲੁਟੇਰਿਆਂ ਨੇ ਉਨ੍ਹਾਂ ਦੀ ਸਕੂਟਰੀ ਨੂੰ ਟੱਕਰ ਮਾਰ ਕੇ ਹੇਠਾਂ ਸੁੱਟ ਦਿੱਤਾ ਤੇ ਉਸ ਦਾ ਪਰਸ ਖੋਹ ਕੇ ਵਿਚੋਂ 2500 ਰੁਪਏ ਕੱਢ ਲਏ ਤੇ ਉਨ੍ਹਾਂ ਦੀ ਮਾਰਕੁੱਟ ਕਰਕੇ ਮੌਕੇ ਤੋਂ ਫਰਾਰ ਹੋ ਗਏ | ਸਿਟੀ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ਤਹਿਤ ਕਥਿਤ ਦੋਸ਼ੀ ਪਰਮਿੰਦਰਜੀਤ ਸਿੰਘ ਵਾਸੀ ਦਸ਼ਮੇਸ਼ ਕਲੋਨੀ, ਦਲਜੀਤ ਵਾਸੀ ਸੰਤਪੁਰਾ ਤੇ ਲਾਲੀ ਵਾਸੀ ਕੇਸਰੀ ਬਾਗ ਵਿਰੁੱਧ ਕੇਸ ਦਰਜ ਕਰਕੇ ਉਨ੍ਹਾਂ ਦੀ ਭਾਲ ਹੇਠ ਛਾਪੇਮਾਰੀ ਆਰੰਭ ਕਰ ਦਿੱਤੀ ਹੈ |