12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-05-2026

ਸੁਲਤਾਨਪੁਰ ਲੋਧੀ ਵਿਚ ਨਗਰ ਕੌਂਸਲ ਚੋਣਾਂ ਦਾ ਕੰਮ ਅਮਨ ਸ਼ਾਂਤੀ ਨਾਲ ਨੇਪਰੇ ਚੜਿ੍ਹਆ •ਭਾਰੀ ਗਰਮੀ ਦੇ ਬਾਵਜੂਦ ਲੋਕਾਂ ਨੇ ਵਿਖਾਇਆ ਭਾਰੀ ਉਤਸ਼ਾਹ <br/>

Ad Position 21
No active advertisement
ਅਜੀਤ ਡੈਸਕ 27-05-2026
ਸੁਲਤਾਨਪੁਰ ਲੋਧੀ, 26 ਮਈ (ਨਰੇਸ਼ ਹੈਪੀ, ਥਿੰਦ)-ਸਮੁੱਚੇ ਪੰਜਾਬ ਅੰਦਰ ਨਗਰ ਨਿਗਮ ਅਤੇ ਨਗਰ ਕੌਂਸਲਾਂ ਦੀ ਹੋ ਰਹੀ ਚੋਣ ਦੌਰਾਨ ਅੱਜ ਸੁਲਤਾਨਪੁਰ ਲੋਧੀ ਚ ਵੀ ਵੋਟਾਂ ਪਾਉਣ ਦਾ ਕੰਮ ਅਮਨ ਸ਼ਾਂਤੀ ਨਾਲ ਸੰਪੰਨ ਹੋਇਆ | ਅੱਜ ਸਵੇਰੇ 8 ਵਜੇ ਸ਼ੁਰੂ ਹੋਇਆ ਵੋਟਾਂ ਪਾਉਣ ਦਾ ਸਿਲਸਿਲਾ ਸ਼ੁਰੂਆਤੀ ਸਮੇਂ ਵਿਚ ਤੇਜ ਰਿਹਾ, ਪ੍ਰੰਤੂ 11 ਵਜੇ ਤੋਂ ਬਾਅਦ ਇਹ ਸਿਲਸਿਲਾ ਗਰਮੀ ਜ਼ਿਆਦਾ ਹੋਣ ਨਾਲ ਘਟਣਾ ਸ਼ੁਰੂ ਹੋ ਗਿਆ ਅਤੇ ਸ਼ਾਮ ਸਮੇਂ ਦੁਬਾਰਾ ਫਿਰ ਲੋਕਾਂ ਵਿਚ ਥੋੜ੍ਹੀ ਤੇਜੀ ਦਰਜ ਕੀਤੀ ਗਈ | ਸ਼ਾਮ 5 ਵਜੇ ਤੱਕ ਪ੍ਰਤੀਸ਼ਤ ਪੋਲਿੰਗ ਹੋ ਚੁੱਕੀ ਸੀ | ਨਗਰ ਕੌਂਸਲ ਦੇ 13 ਵਾਰਡਾਂ ਵਾਸਤੇ ਹੋ ਰਹੀ ਕੌਂਸਲਰਾਂ ਦੀ ਚੋਣ ਦੌਰਾਨ ਇਸ ਵਾਰੀ ਮੁਕਾਬਲਾ ਬੇਹੱਦ ਫਸਵਾਂ ਤੇ ਰੋਮਾਂਚਕਾਰੀ ਲੱਗ ਰਿਹਾ ਹੈ | ਜਿੱਤ ਕਿਸ ਨੂੰ ਨਸੀਬ ਹੁੰਦੀ ਹੈ ਇਹ ਤਾਂ 29 ਜੂਨ ਨੂੰ ਨਤੀਜੇ ਆਉਣ ਤੇ ਹੀ ਪਤਾ ਲੱਗੇਗਾ | ਇਸ ਵਾਰ ਵੋਟਰ ਬੇਹੱਦ ਖ਼ਾਮੋਸ਼ ਸੀ ਤੇ ਕਿਸ ਪਾਰਟੀ ਦੇ ਹੱਕ ਵਿਚ ਜ਼ਿਆਦਾ ਵੋਟਾਂ ਭੁਗਤੀਆਂ ਇਹ ਤਾਂ ਗਿਣਤੀ ਉਪਰੰਤ ਹੀ ਪਤਾ ਲੱਗੇਗਾ | ਕਾਂਗਰਸ ਪਾਰਟੀ, ਆਜ਼ਾਦ ਉਮੀਦਵਾਰ, ਅਕਾਲੀ ਦਲ, ਆਮ ਆਦਮੀ ਪਾਰਟੀ, ਭਾਜਪਾ ਤੇ ਬਸਪਾ ਦੇ ਉਮੀਦਵਾਰ ਆਪੋ ਆਪਣੀ ਜਿੱਤ ਲਈ ਆਸਵੰਦ ਹਨ | ਨਗਰ ਕੌਂਸਲ ਚੋਣਾਂ ਦੌਰਾਨ ਸੁਲਤਾਨਪੁਰ ਲੋਧੀ ਵਿਚ ਇਸ ਵਾਰ ਸ਼ਰਾਬ ਤੇ ਪੈਸਾ ਵੰਡਣ ਦੀਆਂ ਅਫ਼ਵਾਹਾਂ ਦਾ ਬਾਜ਼ਾਰ ਪੂਰੀ ਤਰ੍ਹਾਂ ਨਾਲ ਗਰਮ ਰਿਹਾ | ਚੋਣ ਕਮਿਸ਼ਨ ਤੇ ਪੁਲਿਸ ਪ੍ਰਸ਼ਾਸਨ ਵਲੋਂ ਵੀ ਚੋਣਾਂ ਦੇ ਮੱਦੇਨਜ਼ਰ ਪੁਖ਼ਤਾ ਪ੍ਰਬੰਧ ਕੀਤੇ ਹੋਏ ਸਨ ਤੇ ਹਰ ਪਾਸੇ ਪੂਰੀ ਮੁਸਤੈਦੀ ਵਰਤੀ ਜਾ ਰਹੀ ਸੀ | 13 ਵਾਰਡਾਂ ਵਿਚ ਹੋਈਆਂ ਚੋਣਾਂ ਦੌਰਾਨ 1-2 ਵਾਰਡਾਂ ਵਿਚ ਇੱਕਾ ਦੁੱਕਾ ਘਟਨਾਵਾਂ ਨੂੰ ਛੱਡ ਕੇ ਬਾਕੀ ਵਾਰਡਾਂ ਵਿਚ ਮਾਹੌਲ ਸ਼ਾਂਤਮਈ ਰਿਹਾ | ਨਗਰ ਕੌਂਸਲ ਚੋਣਾਂ ਦੌਰਾਨ ਭਾਰੀ ਗਰਮੀ ਦੇ ਬਾਵਜੂਦ ਵੋਟਾਂ ਪਾਉਣ ਵਿਚ ਲੋਕਾਂ ਵੱਲੋਂ ਭਾਰੀ ਉਤਸ਼ਾਹ ਵਿਖਾਇਆ ਗਿਆ | ਪਹਿਲੀ ਵਾਰ ਵੋਟ ਪਾਉਣ ਵਾਲੇ ਨੌਜਵਾਨ ਬਹੁਤ ਖ਼ੁਸ਼ ਦਿਖਾਈ ਦੇ ਰਹੇ ਸਨ ਤੇ ਨੌਜਵਾਨਾਂ ਨੇ ਕਾਫ਼ੀ ਉਤਸ਼ਾਹ ਵਿਖਾਇਆ | ਚੋਣ ਕਮਿਸ਼ਨ ਵੱਲੋਂ ਚੋਣ ਅਮਲਾ, ਸਟਾਫ਼ ਵੱਲੋਂ ਬਾਖ਼ੂਬੀ ਡਿਊਟੀ ਨਿਭਾਈ ਗਈ | ਚੋਣ ਕਮਿਸ਼ਨ ਦੀਆਂ ਹਦਾਇਤਾਂ ਤੇ ਦਿਵਯਾਂਗ ਨੂੰ ਵੋਟ ਪਾਉਣ ਲਈ ਪ੍ਰਸ਼ਾਸਨ ਵੱਲੋਂ ਪੋਲਿੰਗ ਬੂਥ ਤੇ ਵੀਲ ਚੇਅਰ ਤੇ ਚੋਣ ਸਹਾਇਕਾਂ ਦੀ ਮਦਦ ਨਾਲ ਕੀਤੇ ਗਏ ਪ੍ਰਬੰਧਾਂ ਤੇ ਕਈ ਦਿਵਿਆਗਾਂ ਨੇ ਪੋਲਿੰਗ ਬੂਥ ਤੇ ਜਾ ਕੇ ਵੋਟਾਂ ਪਾਈਆਂ | ਭਾਵੇਂ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਿਕ ਬਜ਼ੁਰਗਾਂ ਨੂੰ ਘਰ ਤੋਂ ਹੀ ਵੋਟ ਪਾਉਣ ਦੀ ਸਹੂਲਤ ਉਪਲਬਧ ਕਰਵਾਈ ਗਈ ਸੀ | ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਿਕ ਚੋਣ ਅਮਲੇ ਦੀਆਂ ਟੀਮਾਂ ਵੱਲੋਂ ਸ਼ਹਿਰ ਅੰਦਰ ਸਮੂਹ ਵਾਰਡਾਂ ਤੇ ਪੂਰੀ ਮੁਸਤੈਦੀ ਵਿਖਾਈ ਗਈ ਅਤੇ ਸਮੁੱਚੀਆਂ ਟੀਮਾਂ ਪੂਰੇ ਅਲਰਟ ਤੇ ਰਹੀਆਂ ਫਿਰ ਵੀ ਕੁੱਝ ਬੂਥਾਂ ਤੇ ਵੋਟਾਂ ਪਾਉਣ ਦੀ ਰਫ਼ਤਾਰ ਮੱਠੀ ਰਹੀ ਜਿਸ ਕਾਰਨ ਵੋਟਰਾਂ ਨੂੰ ਭਰ ਗਰਮੀ ਵਿਚ ਲੰਮਾ ਇੰਤਜ਼ਾਰ ਕਰਨਾ ਪਿਆ | ਵਾਰਡ ਨੰਬਰ ਚਾਰ ਵਿਚ ਸ਼ਾਮ 6 ਵਜੇ ਤੱਕ ਪੋਲਿੰਗ ਹੁੰਦੀ ਰਹੀ | ਕਈ ਪੋਲਿੰਗ ਬੂਥਾਂ ਤੇ ਵੱਖ-ਵੱਖ ਪਾਰਟੀਆਂ ਤੇ ਉਮੀਦਵਾਰਾਂ ਨੇ ਭਾਈਚਾਰਾ ਬਣਾਈ ਰੱਖਿਆ ਅਤੇ ਵਾਰਡ ਨੰਬਰ ਦੋ ਵਿਚ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਅਕਾਲੀਆਂ ਦੇ ਬੂਥ ਤੇ ਵੇਖੇ ਗਏ | ਆਪ ਦੇ ਹਲਕਾ ਇੰਚਾਰਜ ਸੱਜਣ ਸਿੰਘ ਚੀਮਾ, ਸਾਬਕਾ ਵਿਧਾਇਕ ਨਵਤੇਜ ਸਿੰਘ ਚੀਮਾ, ਅਕਾਲੀ ਦਲ ਦੇ ਜਥੇਦਾਰ ਜਰਨੈਲ ਸਿੰਘ ਵਾਹਦ ਅਤੇ ਹੋਰ ਆਗੂਆਂ ਨੇ ਵੀ ਵੱਖ-ਵੱਖ ਬੂਥਾਂ ਤੇ ਜਾ ਕੇ ਆਪਣੇ ਉਮੀਦਵਾਰਾਂ ਦੀ ਹੌਸਲਾ ਅਫ਼ਜ਼ਾਈ ਕੀਤੀ |

Ad Position 22
No active advertisement
ਪਿਛਲੀ ਖ਼ਬਰ ਨਗਰ ਨਿਗਮ ਕਪੂਰਥਲਾ ਲਈ 61.50 ਤੇ ਸੁਲਤਾਨਪੁਰ ਲੋਧੀ ਨਗਰ ਕੌਂਸਲ ਲਈ 68.84 ਪ੍ਰਤੀਸ਼ਤ ਵੋਟਾਂ ਹੋਈਆਂ ਪੋਲ <br/> ਅਗਲੀ ਖ਼ਬਰ ਨਗਰ ਕੌਂਸਲ ਚੋਣਾਂ ਦੌਰਾਨ ਪੁਲਿਸ ਵਲੋਂ ਕੀਤੇ ਗਏ ਸਖ਼ਤ ਸੁਰੱਖਿਆ ਪ੍ਰਬੰਧ <br/>
Ad Position 24