ਸੁਲਤਾਨਪੁਰ ਲੋਧੀ, 27 ਮਈ (ਨਰੇਸ਼ ਹੈਪੀ)-ਸ਼੍ਰੀਮਾਨ ਸੰਤ ਅਵਤਾਰ ਸਿੰਘ ਦੀ 38ਵੀਂ ਬਰਸੀਂ ਮੌਕੇ ਕਰਵਾਏ ਗਏ ਕਵੀ ਦਰਬਾਰ ਵਿਚ ਕਵੀਆਂ ਨੇ ਆਪਣੀਆਂ ਮੌਲਿਕ ਰਚਨਾਵਾਂ ਪੇਸ਼ ਕੀਤੀਆਂ | ਕਵੀਆਂ ਨੇ ਆਪਣੀਆਂ ਰਚਨਾਵਾਂ ਰਾਹੀ ਜਿੱਥੇ ਸੰਤ ਅਵਤਾਰ ਸਿੰਘ ਵੱਲੋਂ ਇਸ ਇਲਾਕੇ ਨੂੰ ਕਿਵੇਂ ਗੁਰਬਾਣੀ ਨਾਲ ਜੋੜਿਆ | ਉਨ੍ਹਾਂ ਵੱਲੋਂ ਦੱਸੇ ਸੇਵਾ ਦੇ ਮਾਰਗ 'ਤੇ ਚੱਲਦਿਆਂ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਸਿੱਖਿਆ, ਖੇਡਾਂ, ਵਾਤਾਵਰਨ ਤੇ ਖ਼ਾਸ ਕਰਕੇ ਬਾਬੇ ਨਾਨਕ ਦੀ ਵੇਈਾ ਨੂੰ ਜਿਸ ਤਰ੍ਹਾਂ ਸਾਫ਼ ਕਰਕੇ ਸੀਚੇਵਾਲ ਤੇ ਸੁਲਤਾਨਪੁਰ ਲੋਧੀ ਦਾ ਨਾਂਅ ਪੂਰੀ ਦੁਨੀਆ ਵਿਚ ਚਮਕਾਇਆ ਹੈ | ਇਸ ਮੌਕੇ ਆਏ ਕਵੀਆਂ ਨੂੰ ਸਨਮਾਨਿਤ ਕਰਦਿਆਂ ਵਾਤਾਵਰਨ ਪ੍ਰੇਮੀ ਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਦੁਨੀਆ ਵਿਚ ਤੇਜ਼ੀ ਨਾਲ ਬਦਲ ਰਹੇ ਜਲਵਾਯੂ ਦਾ ਪ੍ਰਭਾਵ ਸਮੁੱਚੇ ਸੰਸਾਰ 'ਤੇ ਪੈ ਰਿਹਾ ਹੈ | ਉਨ੍ਹਾਂ ਕਿਹਾ ਕਿ ਸਿੱਖ ਧਰਮ ਦੁਨੀਆ ਦਾ ਅਜਿਹਾ ਇੱਕੋ ਇੱਕ ਧਰਮ ਹੈ ਜੋ ਸਰਬੱਤ ਦੇ ਭਲੇ ਦਾ ਹੋਕਾ ਦਿੰਦਾ ਹੈ | ਸੰਤ ਸੀਚੇਵਾਲ ਨੇ ਦੱਸਿਆ ਕਿ ਅਲ-ਨੀਨੋ ਦੌਰਾਨ ਪ੍ਰਸ਼ਾਂਤ ਮਹਾਸਾਗਰ ਦਾ ਪਾਣੀ ਲੋੜ ਨਾਲੋਂ ਵੱਧ ਗਰਮ ਹੋ ਜਾਂਦਾ ਹੈ ਇਸ ਨਾਲ ਸਮੁੱਚੇ ਸੰਸਾਰ ਵਿਚ ਹਵਾਵਾਂ ਦਾ ਵਹਾਅ ਬਦਲ ਜਾਂਦਾ ਹੈ | ਇਸ ਨਾਲ ਜਦੋਂ ਮੀਂਹ ਪੈਣ ਦਾ ਸਮਾਂ ਹੁੰਦਾ ਹੈ ਉਦੋਂ ਤੇਜ਼ ਗਰਮੀ ਪੈਂਦੀ ਹੈ ਜਿਹੜੀ ਸਹਿਣੀ ਬੜੀ ਔਖੀ ਹੁੰਦੀ ਹੈ | ਜਿਹੜੇ ਕਵੀਆਂ ਨੇ ਅੱਜ ਕਵੀ ਦਰਬਾਰ ਵਿਚ ਆਪਣੀਆਂ ਰਚਨਾਵਾਂ ਭੇਜੀਆਂ ਉਨ੍ਹਾਂ ਵਿਚ ਪ੍ਰੋ: ਰਾਮ ਮੂਰਤੀ, ਸੰਤ ਸਿੰਘ ਸੰਧੂ, ਮੁਖ਼ਤਿਆਰ ਸਿੰਘ ਚੰਦੀ, ਬੀਬਾ ਬਲਵੰਤ, ਡਾ: ਸਤਬੀਰ ਸਿੰਘ ਸ਼ਾਂਤ, ਸੁਖਜਿੰਦਰ ਕੌਰ, ਲਾਡੀ ਭੁੱਲਰ, ਲਾਲੀ ਕਰਤਾਰਪੁਰੀ, ਗਿੱਲ, ਜੋਗਿੰਦਰ ਸਿੰਘ ਉਮਰਾਨੰਗਲ, ਹਜ਼ਾਰਾ ਸਿੰਘ, ਦੀਸ਼ ਦਬੁਰਜੀ, ਸੁਰਜੀਤ ਸਾਜਨ, ਲਾਡੀ ਲਾਹੌਰੀ, ਗਿਆਨ ਸਿੰਘ ਮਲਸੀਆਂ, ਬਾਬਾ ਬਲਦੇਵ ਕਿ੍ਸ਼ਨ ਸਿੰਘ ਆਦਿ ਮੁੱਖ ਸਨ | ਇਸ ਮੌਕੇ ਸੰਤ ਸੁਖਜੀਤ ਸਿੰਘ ਜਿੱਥੇ ਸਟੇਜ ਦਾ ਸੰਚਾਲਨ ਕੀਤਾ, ਉੱਥੇ ਇਸ ਕਵੀ ਦਰਬਾਰ ਦੀ ਸਮਾਪਤੀ ਆਪਣੀ ਮੌਲਿਕ ਰਚਨਾ ਨਾਲ ਕੀਤੀ | ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਿਰਮਲ ਕੁਟੀਆ ਸੀਚੇਵਾਲ 28 ਮਈ ਨੂੰ ਪਹੁੰਚਣਗੇ |